Monday, July 15, 2019

ਇਨਕਲਾਬ ਵਿਰੁੱਧ ਲਾਮਬੰਦੀ ਕਰਦੇ ਹੋਏ ਸਟਾਲਿਨ ਨੇ ਸੱਤਾ ਕਿਵੇਂ ਹੜੱਪੀ?




ਵਿਸ਼ਵ ਪੂੰਜੀਵਾਦ ਦੀਆਂ ਉਹ ਜਬਰਦਸਤ ਵਿਰੋਧਤਾਈਆਂ, ਜਿਨ੍ਹਾਂ ਨੇ 1914 ਵਿੱਚ ਪਹਿਲੀ ਸੰਸਾਰ ਜੰਗ ਨੂੰ ਜਨਮ ਦਿੱਤਾ, ਅਤੇ ਜੋ ਇਸ ਯੁੱਧ ਦੇ ਖਤਰਿਆਂ ਅਤੇ ਘਾਲਣਾਵਾਂ ਨਾਲ ਹੋਰ ਵੀ ਗੰਭੀਰ ਹੋ ਗਈਆਂ ਸਨ, ਉਹਨਾਂ ਨੇ ਤਿੰਨ ਵਰ੍ਹੇ ਮਗਰੋਂ, 1917 ਵਿੱਚ, ਵਿਸ਼ਵ ਸਮਾਜਵਾਦੀ ਇਨਕਲਾਬ ਲਈ, ਰੂਸ ਵਿੱਚ ਇਨਕਲਾਬੀ ਰਾਹ ਖੋਲ੍ਹ ਦਿੱਤੀਇਸ ਇਨਕਲਾਬੀ ਤਰੰਗ ਦੇ ਉੱਠਦੇ ਜਵਾਰ ਤੇ ਲੈਨਿਨ ਅਤੇ ਤਰਾਤਸਕੀ ਦੀ ਅਗਵਾਈ ਵਿੱਚ ਬਾਲਸ਼ਵਿਕਵਾਦ ਸੱਤਾ ਚ ਆਇਆ!

ਬਾਲਸ਼ਵਿਕ ਇਨਕਲਾਬ ਨੇ ਅਗਲੀ ਡਿਉਡੀ ਤੇ ਪੂੰਜੀਵਾਦੀ ਯੂਰਪ ਲਈ ਸਿੱਧਾ ਖਤਰਾ ਪੇਸ਼ ਕੀਤਾ। ਕੋਮਿਨਟਰਨ ਦੀ ਜਥੇਬੰਦੀ ਨੇ ਇਨਕਲਾਬ ਨੂੰ ਦੁਨੀਆ ਵਿੱਚ ਲੈ ਜਾਣ ਦੀ ਯੋਜਨਾ ਦਾ ਸੰਕੇਤ ਦਿੱਤਾ ਅਤੇ ਪੁਸ਼ਟੀ ਕੀਤੀ। ਇਨਕਲਾਬਾਂ ਨੂੰ ਸਹਾਇਤਾ ਦਿੰਦੇ ਹੋਏ ਅਤੇ ਚਿੰਗਾਰੀ ਦਿੰਦੇ ਹੋਏ ਅਤੇ ਇੱਥੋਂ ਤੱਕ ਕਿ ਯੂਰਪ ਵਿੱਚ ਸਿੱਧੇ ਤੌਰ ਤੇ ਇਨਕਲਾਬੀ ਜੰਗਾਂ ਦਾ ਸੱਪਸ਼ਟ ਖਾਕਾ ਬਣਾਇਆ ਗਿਆ

ਸਾਮਰਾਜਵਾਦੀ ਤਾਕਤਾਂ ਨੇ ਇਨਕਲਾਬ ਨੂੰ ਖ਼ੂਨ ਵਿੱਚ ਡੁਬੋ ਦੇਣ ਲਈ ਇਸਨੂੰ ਹਿੰਸਾ ਜਰੀਏ ਨਸ਼ਟ ਕਰ ਦੇਣ ਲਈ ਹੱਥ ਮਿਲਾਏ। ਸਿੱਧੇ ਤੌਰ ਤੇ ਹਥਿਆਰਬੰਦ ਦਖਲਅੰਦਾਜੀ ਨਾਲ, ਸ਼ਵੇਤ ਦਹਿਸ਼ਤ ਅਤੇ ਖਾਨਾਜੰਗੀ ਦੋਨੋਂ ਉਲਟ-ਇਨਕਲਾਬ ਵਿੱਚ ਸਾਮਿਲ ਸਨ।

ਰੂਸ ਨੇ ਖੁਦ ਨੂੰ ਕਾਮਯਾਬੀ ਨਾਲ ਬਚਾ ਲਿਆ ਅਤੇ ਖਾਨਾਜੰਗੀ ਵਿਚੋਂ ਜੇਤੂ ਹੋ ਨਿੱਬੜਿਆ, ਪਰ ਇਸਨੇ ਇਸ ਲਈ ਵੱਡੀ ਕੀਮਤ ਅਦਾ ਕੀਤੀ। ਜਥੇਬੰਦ ਮਜ਼ਦੂਰ ਜਮਾਤ ਜਿਸਨੇ ਸੱਨਅਤੀ ਸ਼ਹਿਰਾਂ ਵਿੱਚ ਇਨਕਲਾਬ ਸਿਰਜਿਤ ਕੀਤਾ ਸੀ, ਸੱਨਅਤ ਦੇ ਖਿੰਡ-ਪੁੰਡ ਜਾਣ ਕਰਕੇ ਪੂਰੀ ਤਰਾਂ ਖਿੰਡ-ਪੁੰਡ ਗਈ ਸੀ। ਖਾਨਾਜੰਗੀ ਦੇ ਅੰਤ ਤੱਕ ਇੱਥੇ ਕੋਈ ਵੀ ਜਥੇਬੰਦ ਮਜ਼ਦੂਰ ਜਮਾਤ ਨਹੀਂ ਸੀ। ਪਾਰਟੀ ਅਤੇ ਲਾਲ ਫੌਜ ਵਿੱਚ ਲੜਾਕੂਆਂ ਦਾ ਸਭ ਤੋਂ ਬਿਹਤਰੀਨ ਹਿੱਸਾ ਜੰਗ ਦੌਰਾਨ ਖਤਮ ਹੋ ਚੁੱਕਾ ਸੀ। ਪੂਰੀ ਤਰ੍ਹਾਂ ਨਾਲ ਸੱਖਣਾ ਹੋ ਚੁੱਕਿਆ, ਰੂਸ ਚਿੱਥੜਿਆਂ ਵਿੱਚ ਸੀ।

ਇਸਦੇ ਨਾਲ, ਯੂਰਪ ਵਿੱਚ ਇਨਕਲਾਬਾਂ ਦੇ ਯਤਨਾਂ ਨੂੰ, ਉਹਨਾਂ ਦੀ ਅਗਵਾਈ ਕਰਨ ਵਾਲੀਆਂ ਇਨਕਲਾਬੀ ਪਾਰਟੀਆਂ ਦੀ ਅਣਹੋਂਦ ਵਿੱਚ, ਇਕ ਤੋਂ ਬਾਅਦ ਦੂਜੇ ਨੂੰ ਪਛਾੜਾਂ ਲੱਗ ਰਹੀਆਂ ਸਨ।

ਇਸ ਤਰ੍ਹਾਂ ਇਨਕਲਾਬ ਦਾ ਜਵਾਰ ਥੋੜੇ ਚਿਰ ਲਈ ਭਾਟੇ ਵੱਲ ਆ ਗਿਆ ਸੀ ਅਤੇ ਇਨਕਲਾਬ ਪਿੱਛੇ ਹਟਣ ਲਈ ਮਜ਼ਬੂਰ ਹੋ ਗਿਆ ਸੀ! ਇੱਕ ਵੱਡੀ ਬਿਪਤਾ ਸਿਰ ਤੇ ਸੀ। ਜੰਗੀ ਕਮਿਉਨਿਜ਼ਮ ਦਾ ਦੌਰ ਹੁਣ ਢਿੱਲਿਆਂ ਪੈਣ ਲੱਗਿਆ ਸੀ ਅਤੇ ਇਨਕਲਾਬ ਤੇ ਕਿਸਾਨੀ ਨੂੰ ਰਿਆਇਤਾਂ NEP ਦੇ ਰੂਪ ਵਿੱਚ ਥੋਪੀਆਂ ਗਈਆਂ ਸਨ।

ਜਿਵੇਂ ਕਿ ਹੁਣ ਤੱਕ ਦੇ ਸਾਰੇ ਪੂਰਬਲੇ ਇਨਕਲਾਬਾਂ ਵਿੱਚ, ਪਿੱਛੇ ਹੱਟ ਰਹੇ ਇਨਕਲਾਬਾਂ ਦੇ ਪਿਛਲੇ ਹਿੱਸੇ ਤੇ ਇਕ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ। ਇਸਦੀ ਝੰਡਾ ਬਰਦਾਰ ਨੌਕਰਸ਼ਾਹੀ ਸੀ ਅਤੇ ਕੁਲਕ ਅਤੇ ਇਹਨਾਂ ਦੇ ਸਮਰਥਕ ਬੁਖਾਰਿਨ ਅਧੀਨ ਸੱਜੇਪੱਖ ਵਿੱਚ ਸਨ। ਇਸਨੇ ਇਕ ਦੇਸ਼ ਵਿੱਚ ਸਮਾਜਵਾਦ ਦੇ ਹੱਕ ਵਿੱਚ ਵਿਸ਼ਵ ਸਮਾਜਵਾਦੀ ਇਨਕਲਾਬ ਦੇ ਪ੍ਰੋਜੇਕਟ ਨੂੰ ਤਿਆਗਣ ਦੀ ਮੰਗ ਕੀਤੀ।

ਪਾਰਟੀ ਅਤੇ ਸੋਵੀਅਤਾਂ ਵਿੱਚ ਕਿਸੇ ਨੇ ਵੀ ਸੱਜੇਪੱਖੀਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਦੋਂ ਉਹਨਾਂ ਨੂੰ ਹੋਰ ਮਜ਼ਬੂਤ ਹੋਣ ਲਈ ਵੱਧ ਸੰਖਿਆ ਅਤੇ ਵੱਧ ਪ੍ਰਭਾਵ ਹਾਸਿਲ ਕਰਨ ਦੀ ਲੋੜ ਸੀ

1922 ਵਿੱਚ, ਲੈਨਿਨ ਨੇ ਦੱਸਵੀਂ ਪਾਰਟੀ ਕਾਂਗਰਸ ਬੁਲਾਈ, ਪਾਰਟੀ ਸੱਕਤਰੇਤ ਵਿੱਚ ਮੁੱਖ ਸੱਕਤਰ ਦੀ ਅਹੁਦੇ ਦੇ ਪੇਸ਼ਕਾਰੀ ਕਰਦੇ ਹੋਏ, ਜ਼ਿਨੋਵੀਏਵ ਨੇ ਫੌਰੀ ਤੌਰ ਤੇ ਸਤਾਲਿਨ ਦਾ ਨਾਮ ਸੁਝਾਇਆ ਜਿਸਨੂੰ ਲੈਨਿਨ ਪਸੰਦ ਨਹੀਂ ਸੀ ਕਰਦਾ। ਫਿਰ ਵੀ ਕਿਸੇ ਨੇ ਵੀ ਇਸਦੀ ਪਰਵਾਹ ਨਹੀਂ ਕੀਤੀ ਕਿਉਂ ਕਿ ਪਾਰਟੀ ਦੀ ਸੱਕਤਰੇਤ ਅਸਲੀ ਪਾਰਟੀ ਆਗੂਆਂ ਲੈਨਿਨ ਅਤੇ ਤਰਾਤਸਕੀ ਅਧੀਨ ਸੱਕਤਰੇਤ ਅਮਲੇ ਤੋਂ ਵੱਧ ਕੁਝ ਨਹੀਂ ਸੀ।

ਦਿਸੰਬਰ 1922 ਵਿੱਚ, ਸਤਾਲਿਨ ਨੇ ਕੌਮੀਅਤਾਂ ਦੇ ਕਮੀਸਾਰ ਵਜੋਂ ਖੁਦ ਦੁਰਵਿਵਹਾਰ ਕੀਤਾ ਅਤੇ ਘੱਟ ਗਿਣਤੀ ਜਿਆਰਜੀਆਈ ਕੌਮੀਅਤ ਦੇ ਆਗੂਆਂ ਨੂੰ ਗ੍ਰਿਫ਼ਤਾਰੀ ਅਧੀਨ ਰੱਖਿਆ

ਇਸ ਤੇ ਕ੍ਰੋਧਿਤ ਹੁੰਦੇ ਹੋਏ ਅਤੇ ਸਿੱਧੇ ਤੌਰ ਤੇ ਸਤਾਲਿਨ ਨੂੰ ਮਾਰਕਸਵਾਦੀ ਨਾ ਹੋਣ ਅਤੇ ਇਕ ਕੌਮਵਾਦੀ ਸ਼ਾਵਨਵਾਦੀ ਹੋਣ ਦਾ ਇਲਜ਼ਾਮ ਲਗਾਉਂਦੇ ਹੋਏ, ਲੈਨਿਨ ਨੇ ਦਿਸੰਬਰ 30, 1922 ਨੂੰ ਲਿਖਿਆ ਜੋ ਜ਼ਰੂਰੀ ਸੀ, ਅਸਲ ਰੂਸੀ ਆਦਮੀ, ਮਹਾਨ ਰੂਸੀ ਅੰਧਰਾਸ਼ਟਰਵਾਦੀ, ਸਾਰਤੱਤ ਵਿੱਚ, ਇਕ ਦੁਸ਼ਟ ਅਤੇ ਅੱਤਈ ਦੇ ਹਮਲੇ ਨਾਲ, ਗ਼ੈਰ-ਰੂਸੀ ਦੀ ਹਿਫ਼ਾਜਤ... ਮੇਰੇ ਵਿਚਾਰ ਨਾਲ ਬਦਨਾਮ ਰਾਸ਼ਟਰਵਾਦੀ ਸਮਾਜਵਾਦ ਵਿਰੁੱਧ ਸਤਾਲਿਨ ਦੀ ਦੁਰਭਾਵਨਾ ਨੇ ਇਕ ਵਿਨਾਸ਼ਕਾਰੀ ਭੂਮਿਕਾ ਅਦਾ ਕੀਤੀ ਹੈ। ਰਾਜਨੀਤੀ ਵਿੱਚ, ਦੁਰਭਾਵਨਾ, ਸਭ ਤੋਂ ਖਰਾਬ ਭੂਮਿਕਾ ਅਦਾ ਕਰਦੀ ਹੈ।ਵੀ. ਆਈ. ਲੈਨਿਨ: ‘ਕੌਮੀਅਤਾਂ ਦਾ ਸਵਾਲ, ਜਾਂ ਖੁਦਮੁਖਤਿਆਰੀ’, ਵਿੱਚ: ‘ਸੰਕਲਿਤ ਰਚਨਾਵਾਂ 1, ਭਾਗ 36; ਮਾਸਕੋ; 1966; ਪੰਨਾ 606

ਅਗਲੇ ਦਿਨ, 31 ਦਿਸੰਬਰ 1922 ਨੂੰ, ਲੈਨਿਨ ਨੇ ਉਪਰੋਕਤ ਲਾਈਨਾਂ ਤੋਂ ਬਾਅਦ ਲਿਖਵਾਇਆ ਜਿਆਰਜੀਆਈ, ਜੋ ਬਿਨਾ ਕਿਸੇ ਕਾਰਨ ਹੀ ਦੂਜਿਆਂ ਤੇ ਰਾਸ਼ਟਰਵਾਦੀ-ਸਮਾਜਵਾਦੀ ਹੋਣ ਦਾ ਇਲਜ਼ਾਮ ਮੜ੍ਹਦਾ ਰਹਿੰਦਾ ਹੈ, ਜਦੋਂ ਕਿ ਉਹ ਖੁਦ ਹੀ ਸੱਚਾ ਰਾਸ਼ਟਰਵਾਦੀ-ਸਮਾਜਵਾਦੀ ਹੈ (ਅਤੇ ਇਕ ਵਾਹੀਯਾਤ ਮਹਾਰੂਸੀ ਗੁੰਡਾ ਵੀ)... ਇਸ ਸਮੁੱਚੀ, ਅਸਲੀ ਮਹਾਰੂਸੀ ਰਾਸ਼ਟਰਵਾਦੀ ਮੁਹਿੰਮ ਲਈ ਸਿਆਸੀ ਜਵਾਬਦੇਹੀ, ਨਿਸ਼ਚਿਤ ਹੀ, ਸਤਾਲਿਨ ਅਤੇ ਝੇਰੇਂਸਕੀ ਦੀ ਹੋਣੀ ਚਾਹੀਦੀ ਹੈ।(ਸੰਕਲਿਤ ਰਚਨਾਵਾਂ ਵਿੱਚ ਵੀ. ਆਈ. ਲੈਨਿਨ: ‘ਕੌਮੀਅਤਾਂ ਦਾ ਸਵਾਲ, ਜਾਂ ਖੁਦਮੁਖਤਿਆਰੀ’, ਭਾਗ 36; ਮਾਸਕੋ; 1966;  ਪੰਨਾ. 606)

1923 ਦੀ ਮਾਰਚ ਦੁਆਰਾ ਲੈਨਿਨ ਕੇਂਦਰੀ ਕਮੇਟੀ ਵਿੱਚ ਜਿਆਰਜੀਆਈ ਕੁਰਾਹੀਆਂਦੇ ਮਾਮਲੇ ਦੀ ਪੈਰਵ੍ਹੀ ਕਰਨ ਲਈ ਤਰਾਤਸਕੀ ਨੂੰ ਕਹਿੰਦੇ ਹੋਏ ਇਕ ਖਤ ਲਿਖਵਾਇਆ: ਇਹ ਮੇਰੀ ਇਕ ਸੰਜੀਦਾ ਬੇਨਤੀ ਹੈ ਕਿ ਤੁਹਾਨੂੰ ਪਾਰਟੀ ਕੇਂਦਰੀ ਕਮੇਟੀ ਵਿੱਚ ਜਿਆਰਜੀਆਈ ਮਾਮਲੇ ਦੀ ਪੈਰਵ੍ਹੀ ਨੂੰ ਖੁਦ ਅਧੀਨ ਲੈਣਾ ਚਾਹੀਦਾ ਹੈ। ਮਾਮਲਾ ਹੁਣ ਸਤਾਲਿਨ ਅਤੇ ਡੇਜ਼ੇਰੇਂਸਕੀ ਦੇ ਸਿਤਮਹੇਠ ਹੈ, ਅਤੇ ਮੈਂ ਉਹਨਾਂ ਦੀ ਨਿਰਪੱਖਤਾ ਤੇ ਭਰੋਸਾ ਨਹੀਂ ਕਰ ਸਕਦਾ। ਇਸਦੇ ਠੀਕ ਉਲਟ, ਮੇਰੇ ਮਨ ਨੂੰ ਸਕੂਨ ਮਿਲੇਗਾ ਜੇਕਰ ਤੁਸੀਂ ਇਸ ਪੈਰਵੀ ਨੂੰ ਆਪਣੇ ਹੇਠ ਕਰਨ ਲਈ ਸਹਿਮਤ ਹੁੰਦੇ ਹੋ। (ਸੰਕਲਿਤ ਰਚਨਾਵਾਂਵਿੱਚ ਵੀ. ਆਈ. ਲੈਨਿਨ: ਐਲ. ਡੀ. ਤਰਾਤਸਕੀ ਨੂੰ ਖਤ, 5 ਮਾਰਚ 1923, ਭਾਗ 45; ਮਾਸਕੋ; 1970; ਪੰਨਾ. 607)

ਅਗਲੇ ਦਿਨ, ਲੈਨਿਨ ਨੇ ਸਿਖਰਲੇ ਜਿਆਰਜੀਆਈ ਕੁਰਾਹੀਆਂਨੂੰ ਉਹਨਾਂ ਦੇ ਮਾਮਲੇ ਵਿੱਚ ਆਪਣੀ ਦਿਲੋਂ ਹਿਮਾਇਤ ਦਿੰਦੇ ਹੋਏ ਅਤੇ ਨੋਟਸ ਅਤੇ ਇਕ ਭਾਸ਼ਣ ਜ਼ਰੀਏ ਇਸ ਵਿੱਚ ਸਹਾਇਤਾ ਦੇਣ ਦੀ ਪੇਸ਼ਕਸ਼ ਕਰਦੇ ਹੋਏ ਇਕ ਖਤ ਲਿਖਵਾਇਆ: “ਮੈਂ ਤੁਹਾਡੇ ਕੇਸ ਦੀ ਪੂਰੀ ਤਨਦੇਹੀ ਨਾਲ ਪੈਰਵ੍ਹੀ ਕਰ ਰਿਹਾ ਹਾਂ। ਮੈਂ ਆਰਡਜੋਨਿਕਿਡਜ਼ੇ ਦੀ ਗੁਸਤਾਖ਼ੀ ਅਤੇ ਸਤਾਲਿਨ ਅਤੇ ਡਜ਼ੇਰੇਂਸਕੀ ਦੀ ਮਿਲੀਭੁਗਤ ਤੋਂ ਖਫ਼ਾ ਹਾਂ। ਮੈਂ ਤੁਹਾਡੇ ਲਈ ਨੋਟਸ ਅਤੇ ਇਕ ਭਾਸ਼ਣ ਤਿਆਰ ਕਰ ਰਿਹਾ ਹਾਂ(ਵੀ. ਆਈ. ਲੈਨਿਨ: ਪੀ. ਜੀ. ਮਦਿਵਾਨੀ, ਐਫ. ਵਾਈ. ਮਖਾਰਾਡਜ਼ੇ ਅਤੇ ਦੂਜਿਆਂ ਨੂੰ ਖ਼ਤ, 6 ਮਾਰਚ 1923, ਸੰਕਲਿਤ ਰਚਨਾਵਾਂ. ਭਾਗਤ 45; ਮਾਸਕੋ; 1970; ਪੰਨਾ. 608)     
  
ਸਤਾਲਿਨ ਦੀ ਪਹਿਲ ਤੇ, ਨਿਹਿਤ ਸਵਾਰਥਾਂ ਦੇ ਚਲਦਿਆਂ ਵਿਦੇਸ਼ੀ ਵਾਪਰ ਵਿੱਚ ਰਾਜਕੀ ਏਕਾਧਿਕਾਰ ਨੂੰ ਖਤਮ ਕਰਨ ਅਤੇ ਇਸਨੂੰ ਨਿੱਜੀ ਮੁਨਾਫ਼ਾਖੋਰਾਂ ਅਤੇ ਤੀਨ-ਤਿਕੜਮ ਕਰਨ ਵਾਲਿਆਂ ਲਈ ਖੁੱਲਾ ਛੱਡਣ ਦੇ ਯਤਨ ਕੀਤੇ ਗਏ। ਇਸ ਲਈ ਸਤਾਲਿਨ ਨੇ ਪਾਰਟੀ ਦੀ ਕੇਂਦਰੀ ਕਮੇਟੀ ਤੋਂ ਪਾਰਿਤ ਪ੍ਰਸਤਾਵ ਹਾਸਿਲ ਕਰਨ ਲਈ ਸਾਰਾ ਜਮੀਨੀ ਕੰਮ ਕਰ ਲਿਆ ਸੀ। ਲੈਨਿਨ ਨੇ ਫੌਰੀ ਤੌਰ ਤੇ ਤਰਾਤਸਕੀ ਦੀ ਮਦਦ ਲੈਣ ਲਈ ਉਸਨੂੰ ਇਕ ਖਤ ਬੋਲ ਕੇ ਲਿਖਵਾਇਆ । ਤਰਾਤਸਕੀ ਦੇ ਦਖ਼ਲ ਨਾਲ, ਪ੍ਰਸਤਾਵ ਨੂੰ ਰੋਕਿਆ ਜਾ ਸਕਿਆ।

ਤਾਂ ਵੀ, ਸਤਾਲਿਨ ਦੀ ਪਤਨੀ ਨਾਦੇਜ਼ਦਾ ਅੱਲੁਲਿਯੇਵਾ ਜੋ ਲੈਨਿਨ ਦੀ ਸੱਕਤਰੇਤ ਵਿੱਚ ਕੰਮ ਕਰਦੀ ਸੀ ਨੂੰ ਲੈਨਿਨ ਦੁਆਰਾ ਲਿਖੇ ਖ਼ਤ ਦਾ ਪਤਾ ਲੱਗ ਗਿਆ ਅਤੇ ਉਸਨੇ ਸਤਾਲਿਨ ਨੂੰ ਚੁੰਕਨਾ ਕਰ ਦਿੱਤਾ। ਸਤਾਲਿਨ ਨੇ ਲੈਨਿਨ ਦੀ ਪਤਨੀ ਕਰੂਪਸਕਾਯਾ ਨਾਲ ਖ਼ਤ ਦੀ ਬੋਲ ਅਨੁਸਾਰ ਲਿਖਤ ਹਾਸਿਲ ਕਰਨ ਲਈ ਦੁਰ-ਵਿਵਹਾਰ ਕੀਤਾ। ਕਰੂਪਸਕਾਯਾ ਨੇ ਲੈਨਿਨ ਨੂੰ ਚਿਤਵਾਇਆ ਅਤੇ ਲੈਨਿਨ ਨੇ ਇਸ ਮਗਰੋਂ ਸਤਾਲਿਨ ਨਾਲ ਆਪਣੇ ਸਬੰਧ ਤੋੜ ਲਏ।

ਇਨਕਲਾਬ ਦੇ ਪਿੱਛੇ ਹਟਣ ਨਾਲ, ਪਿਛਾਖੜੀ ਨੌਕਰਸ਼ਾਹੀ ਦਾ ਪ੍ਰਭਾਵ, NEP ਦਾ ਇਕ ਖਰਪਤਵਾਰ ਵਜੋਂ ਪਾਰਟੀ ਅਤੇ ਰਾਜ ਵਿੱਚ ਵੱਧਣਾ ਸ਼ੁਰੂ ਹੋਇਆ। ਪਾਰਟੀ ਅਤੇ ਰਾਜ ਅੰਦਰ ਸੱਜੇਪੱਖ ਨੇ ਇਸ ਨੌਕਰਸ਼ਾਹੀ ਦੇ ਨਿਹਿਤ ਸਵਾਰਥਾਂ ਦੀ ਨੁਮਾਇੰਦਗੀ ਕੀਤੀ ਜਿਸ ਦੁਆਰਾ ਇਸਨੂੰ ਹਿਮਾਇਤ ਮਿਲ ਰਹੀ ਸੀ। ਬੁਖਾਰਿਨ ਦੇ ਨਾਲ-ਨਾਲ, ਸਤਾਲਿਨ ਵੀ ਕੇਂਦਰੀ ਕਮੇਟੀ ਦਾ ਬੰਦਾ ਸੀ ਜੋ 20 ਵਿਆਂ ਦੇ ਅੱਧ ਦੌਰਾਨ NEP ਦੇ ਜਾਰੀ ਰੱਖਣ ਦਾ ਪੱਖ ਲੈ ਰਿਹਾ ਸੀ।

1923 ਦੀਆਂ ਗਰਮੀਆਂ ਦੌਰਾਨ NEP ਦੇ ਪ੍ਰਭਾਵ ਮੂਹਰੇ ਆਉਣ ਲੱਗੇ। ਸਮਾਜਿਕ ਅਸਾਵਾਂਪਣ ਵੱਧਣਾ ਸ਼ੁਰੂ ਹੋਇਆ ਅਤੇ ਕੁਲਕਾਂ ਦੀ ਜਮਾਤ ਨੇ ਇਸਦੇ ਸੱਜੇਪੱਖ ਜਰੀਏ ਪਾਰਟੀ ਅਤੇ ਰਾਜ ਦੀਆਂ ਪਰਤਾਂ ਵਿਚਾਲੇ ਆਪਣਾ ਪ੍ਰਭਾਵ ਮਜ਼ਬੂਤ ਕਰਨਾ ਸ਼ੁਰੂ ਕੀਤਾ। 1923 ਦੀਆਂ ਗਰਮੀਆਂ ਨੂੰ ਖੇਤੀ ਵਿੱਚ ਮੁੱਲਾਂ ਦੇ ਡਿੱਗਦੇ ਜਾਣ ਅਤੇ ਸੱਨਅਤੀ ਜਿਣਸਾਂ ਦੇ ਮੁੱਲ ਸੂਚਕਅੰਕ ਦੇ ਵੱਧਦੇ ਜਾਣ ਵਿਚਾਲੇ ਮੁੱਲਾਂ ਦੇ ਪਾੜੇ ਦੇ ਵੱਧਦੇ ਜਾਣ ਦੁਆਰਾ ਪੈਦਾ ਹੋਏ ਕੈਂਚੀ ਸੰਕਟ ਦਾ ਸਾਹਮਣਾ ਕਰਨਾ ਪਿਆ। ਇਹ ਸ਼ਹਿਰਾਂ ਵਿੱਚ ਅੰਨ ਸੰਕਟ ਅਤੇ ਪਿੰਡਾਂ ਵਿੱਚ ਘੱਟ ਪੈਦਾਵਾਰ ਦਾ ਕਾਰਨ ਬਣਿਆ। ਸ਼ਹਿਰਾਂ ਅਤੇ ਪਿੰਡਾਂ ਦੋਨਾਂ ਵਿੱਚ ਬੇਚੈਨੀ ਵੱਧੀ।

ਇਸਦੇ ਨਾਲ ਹੀ,  ਨੌਕਰਸ਼ਾਹਾਨਾ ਤਰੀਕਿਆਂ ਦੇ ਚਲਦੇ ਜਰਮਨ ਇਨਕਲਾਬ ਦੀ ਇਕ ਹੋਰ ਹਾਰ ਹੋਈ। ਅਕਤੂਬਰ 8, 1923 ਨੂੰ ਤਰਾਤਸਕੀ ਨੇ ਪੋਲਿਟ ਬਿਊਰੋ ਨੂੰ, ਉਪਰ ਤੋਂ ਸਥਾਨਿਕ ਪਾਰਟੀ ਸੰਗਠਨਾਂ ਲਈ ਸੱਕਤਰ ਨਿਯੁਕਤ ਕਰਨ ਦੇ ਨੌਕਰਸ਼ਾਹ ਤਰੀਕਿਆਂ ਨੂੰ ਦੋਸ਼ਪੂਰਨ ਠਹਿਰਾਉਂਦੇ ਹੋਏ, NEP ਜੋ ਕਿ ਕੁਲਕਾਂ ਅਤੇ ਨੌਕਰਸ਼ਾਹੀ ਦਾ ਅਧਾਰ ਸੀ ਤੇ ਰੋਕ ਦੀ ਮੰਗ ਕੀਤੀ। ਤਰਾਤਸਕੀ ਦੇ ਖ਼ਤ ਨੂੰ ਹਿਮਾਇਤ ਮਿਲੀ ਅਤੇ 46 ਸਿਖਰਲੇ ਬਾਲਸ਼ਵਿਕ ਆਗੂਆਂ ਦੁਆਰਾ ਉਸਦਾ ਪੱਖ ਪੂਰਿਆ ਗਿਆ, ਜੋ ਸੱਜੇ-ਪੱਖ ਅਤੇ ਨੌਕਰਸ਼ਾਹੀ ਦੇ ਖਿਲਾਫ਼ ਖੱਬੇਪੱਖੀ ਵਿਰੋਧੀ ਧਿਰਵਿੱਚ ਜਥੇਬੰਦ ਹੋਏਨਤੀਜੇ ਵਜੋਂ ਤਰਾਤਸਕੀ ਖਿਲਾਫ਼ ਬੁਖਾਰਿਨ ਅਤੇ ਰਾਏਕੋਵ ਦੁਆਰਾ ਨਿਰਦੇਸ਼ਿਤ ਸੱਜੇਪੱਖ ਸਾਹਮਣੇ ਆਇਆ।

ਮੁੱਖ ਸੱਕਤਰ ਵਜੋਂ ਪਾਰਟੀ ਵਿੱਚ ਆਪਣੇ ਅਹੁਦੇ ਦਾ ਫਾਇਦਾ ਲੈਂਦੇ ਹੋਏ, ਸਤਾਲਿਨ ਨੇ ਉਪਰੋਂ ਪਾਰਟੀ ਕਮੇਟੀਆਂ ਵਿੱਚ ਸੱਕਤਰ ਨਿਯੁਕਤ ਕਰਨ ਦੀ ਵਿਵਸਥਾ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਸਮਰਥਕਾਂ ਨੂੰ ਹਰ ਜਗ੍ਹਾਂ ਬਿਠਾਇਆ।
ਲੈਨਿਨ ਦੀ ਜਨਵਰੀ 1924 ਨੂੰ ਅਚਾਨਕ ਤਰਾਸਦਿਕ ਮੌਤ ਹੋਈ ਜਿਸਨੇ ਨੌਕਰਸ਼ਾਹਨਾ ਉਲਟ-ਇਨਕਲਾਬ ਨੂੰ ਇਨਕਲਾਬ ਦੇ ਖਿਲਾਫ਼ ਇਕ ਤਖ਼ਤਾਪਲਟ ਅੰਜਾਮ ਦੇਣ ਦਾ ਮੌਕਾ ਪ੍ਰਦਾਨ ਕੀਤਾ।

ਉਸਦੀ ਮੌਤ ਤੋਂ ਤੁਰੰਤ ਪਹਿਲਾਂ, ਲੈਨਿਨ, ਹਾਲਾਂਕਿ ਆਪਣੀ ਪਤਨੀ ਅਤੇ ਉਸਦੀ ਸੱਕਤਰ ਕਰੂਪਸਕਾਯਾ ਤੋਂ ਕੇਂਦਰੀ ਕਮੇਟੀ ਨੂੰ ਸੰਬੋਧਿਤ ਕਰਦੇ ਹੋਏ ਦੋ ਖ਼ਤ ਲਿਖਵਾਏ ਸਨ ਜਿਸ ਵਿੱਚ ਉਸਨੇ ਸਤਾਲਿਨ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਕੇਂਦਰੀ ਕਮੇਟੀ ਨੂੰ ਸਤਾਲਿਨ ਨੂੰ ਸਾਰੇ ਅਹੁਦਿਆਂ ਤੋਂ ਹਟਾ ਦੇਣ ਦੇ ਪ੍ਰਸਤਾਵ ਤੇ ਵਿਚਾਰ ਕਰਨ ਲਈ ਕਿਹਾ ਸੀ। ਕੇਂਦਰੀ ਕਮੇਟੀ ਨੇ ਹਾਲਾਂਕਿ ਇਸਨੂੰ ਪਾਰਟੀ ਕਾਂਗਰਸ ਮੂਹਰੇ ਨਹੀਂ ਰੱਖਿਆਤਰਾਤਸਕੀ ਨੇ ਵੀ ਇਸਨੂੰ ਇਕ ਮੁੱਦਾ ਨਹੀਂ ਬਣਾਇਆ। ਇਹ ਇਨਕਲਾਬ ਲਈ ਮਾਰੂ ਸਿੱਧ ਹੋਇਆ।

ਸਤਾਲਿਨ ਨੇ ਭਾਵੇਂ ਲੈਨਿਨ ਦੀ ਇੱਛਾ ਦੇ ਮੁਤਾਬਿਕ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ, ਪਰ ਉਸਨੇ ਕੇਂਦਰੀ ਕਮੇਟੀ ਨੂੰ ਇਹ ਗੱਲ ਜੱਚਵਾ ਦਿੱਤੀ ਕਿ ਜੇਕਰ ਤਰਾਤਸਕੀ, ਕਾਮੇਨੇਵ, ਜ਼ਿਨੋਵੀਏਵ ਜਾਂ ਬੁਖਾਰਿਨ- ਜੋ ਕਿ ਸਾਰੇ ਯਹੂਦੀ ਹਨ, ਇਹਨਾਂ ਵਿਚੋਂ ਕੋਈ ਵੀ ਜੇਕਰ ਲੈਨਿਨ ਮਗਰੋਂ ਉਸਦਾ ਵੰਸ਼ਜ ਬਣਦਾ ਹੈ, ਇਹ ਰੂਸ ਵਿੱਚ ਇਕ ਜਨ ਵਿਅਰੋਅ ਦਾ ਕਾਰਨ ਬਣ ਸਕਦਾ ਹੈ।

ਜਿਵੇਂ ਕਿ ਇਸ ਮਗਰੋਂ ਸਤਾਲਿਨ ਦੀ ਆਪਣੀ ਧੀ ਸਵੇਤਲਾਨਾ ਅਤੇ ਉਸਦੇ ਨਿੱਜੀ ਸੱਕਤਰ, ਬੋਰਿਸ ਬੇਝਾਨੋਵ (Boris Bezhanov) ਸਣੇ ਕਈਆਂ ਦੁਆਰਾ ਇਸਦੀ ਪੁਸ਼ਟੀ ਹੋਈ ਸੀ ਕਿ ਸਤਾਲਿਨ ਯਹੂਦੀਆਂ ਨੂੰ ਨਫ਼ਰਤ ਕਰਦਾ ਸੀ ਅਤੇ ਦਿਲੋਂ ਯਹੂਦੀ-ਵਿਰੋਧੀ ਸੀ। ਬਾਅਦ ਵਿੱਚ ਲਿਤਵੀਨੋਵ (Litvinov) ਨੂੰ ਜਰਮਨੀ ਤੋਂ ਸੋਵੀਅਤ ਦੂਤ ਵਜੋਂ ਹਟਾਉਣ ਵੇਲੇ, ਸਤਾਲਿਨ ਨੇ ਯਹੂਦੀ ਗਲਬੇ ਦਾ ਖਾਤਮਾ ਕਰਨ ਲਈ ਹਿਟਲਰ ਦੀ ਮੁਹਿੰਮ ਵਿੱਚ ਉਸਦੀ ਮਦਦ ਕਰਨ ਲਈ ਰਿਬੇਨਟ੍ਰੋਪ (Ribbentrop) ਤੇ ਭਰੋਸਾ ਜਤਾਇਆ। ਸਾਰੀ ਤਰ੍ਹਾਂ ਦੀ ਲੱਫ਼ਾਜੀ ਦੇ ਬਾਵਜੂਦ, ਸਤਾਲਿਨ ਅਤੇ ਹਿਟਲਰ ਦਾ ਯਹੂਦੀ-ਵਿਰੋਧ ਸਾਂਝਾ ਸੀ

ਟਕਸਾਲੀ ਬਾਲਸ਼ਵਿਕ ਆਗੂਆਂ, ਪਰੰਪਰਾਵਾਂ ਅਤੇ ਸੰਘਰਸ਼ਾਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਪਾਰਟੀ ਅੰਦਰ, ਸਤਾਲਿਨ ਨੇ ਲੈਨਿਨ ਲੇਵੀ ਦੇ ਨਾਮ ਤੇ, ਪਾਰਟੀ ਦੇ ਸਾਰੇ ਅੰਗਾਂ ਵਿੱਚ ਢਾਈ ਲੱਖ ਨਵੇਂ ਪਾਰਟੀ ਮੈਂਬਰਾਂ ਤੋਂ ਵੱਧ ਨੂੰ ਭਰਤੀ ਕਰਨ ਲਈ ਪਾਰਟੀ ਦੇ ਦਰਵਾਜੇ ਖੋਲ੍ਹ ਦਿੱਤੇ। ਇਹ ਖਰੁਸ਼ਚੇਵ ਵਰਗੀਆਂ ਭਰਤੀਆਂ ਸਨ, ਜਿਨਾਂ ਨੇ ਅੰਨੇਵਾਹ ਇਨਕਲਾਬ ਦੇ ਖਿਲਾਫ਼ ਉਸਦੇ ਸਾਰੇ ਅਪਰਾਧਾਂ ਲਈ ਆਪਣੇ ਭਰਤੀ ਕਰਨ ਵਾਲੇ ਸਵਾਮੀ ਦਾ ਸਮਰਥਨ ਕੀਤਾ।

ਜਰਮਨੀ ਵਿੱਚ ਇਨਕਲਾਬ ਤੋਂ ਤੁਰੰਤ ਬਾਅਦ, ਵਿਸ਼ਵ ਸਮਾਜਵਾਦੀ ਇਨਕਲਾਬ ਨੂੰ ਇੱਕ ਵੱਡੀ ਪਛਾੜ ਲੱਗੀ, ਤਰਾਤਸਕੀ ਨੇ ਆਪਣੀ ਰਚਨਾ ਅਕਤੂਬਰ ਦੇ ਸਬਕਨੂੰ 1924 ਵਿੱਚ ਪ੍ਰਕਾਸ਼ਿਤ ਕੀਤਾ, ਖੁੱਲੇ ਤੌਰ ਤੇ ਅਤੇ ਈਮਾਨਦਾਰੀ ਨਾਲ ਹਰ ਥਾਂ ਸਮਾਜਵਾਦੀ ਇਨਕਲਾਬਾਂ ਦੀ ਜਿੱਤ ਦੇ ਰਾਹ ਨੂੰ ਰੁਸ਼ਨਾਉਣ ਲਈ ਰੂਸ ਵਿੱਚ ਅਕਤੂਬਰ ਦੀ ਜਿੱਤ ਦੇ ਇਤਿਹਾਸਕ ਕਾਰਜ ਨੂੰ ਮੁੜ ਦੁਹਰਾਇਆਇਸ ਵਿੱਚ ਅਕਤੂਬਰ ਦੌਰਾਨ ਸਤਾਲਿਨ, ਕਾਮੇਨੇਵ ਅਤੇ ਜ਼ਿਨੋਵੀਏਵ ਦੁਆਰਾ ਨਿਭਾਈ ਗਈ ਵਿਨਾਸ਼ਕਾਰੀ ਭੂਮਿਕਾ ਨੂੰ ਸ਼ਾਮਿਲ ਕੀਤਾ ਗਿਆ, ਜਿਨ੍ਹਾਂ ਸਾਰਿਆਂ ਨੇ ਜਮਹੂਰੀ ਇਨਕਲਾਬ ਦੇ ਮੁੱਦਈ ਵਜੋਂ ਕੇਰੇਂਸਕੀ ਅਧੀਨ ਫਰਵਰੀ ਦੀ ਪੂੰਜੀਵਾਦੀ ਸਰਕਾਰ ਨੂੰ ਹਿਮਾਇਤ ਦਿੰਦੇ ਹੋਏ, ਅਕਤੂਬਰ ਇਨਕਲਾਬ ਦੇ ਕਾਰਜ ਦਾ ਵਿਰੋਧ ਕੀਤਾ ਸੀਜਦੋਂ ਕਿ ਸਤਾਲਿਨ ਨੇ ਬਹੁਗਿਣਤੀ ਬਾਲਸ਼ਵਿਕਾਂ ਅਤੇ ਮਜ਼ਦੂਰਾਂ ਦੇ ਲੈਨਿਨ ਅਤੇ ਤਰਾਤਸਕੀ ਦੀ ਲਾਈਨ ਦੀ ਹਿਮਾਇਤ ਕਰਨ ਮਗਰੋਂ ਆਪਣਾ ਮਨ ਬਦਲ ਲਿਆ ਸੀ, ਜਦੋਂ ਕਿ ਜ਼ਿਨੋਵੀਏਵ ਅਤੇ ਕਾਮੇਨੇਵ ਨੇ ਸਾਰੇ ਦੌਰ ਵਿੱਚ ਹੀ ਅਕਤੂਬਰ ਇਨਕਲਾਬ ਦਾ ਵਿਰੋਧ ਕੀਤਾ ਸੀ

ਅਕਤੂਬਰ ਦੇ ਸਬਕਦਾ ਪ੍ਰਕਾਸ਼ਨ ਅਤੇ ਇਨਕਲਾਬ ਲਈ ਉਹਨਾਂ ਦੇ ਵਿਨਾਸ਼ਕਾਰੀ ਕਿਰਦਾਰਾਂ ਦੀ ਪਾਜ-ਉਘੜਾਈ ਨੇ ਜ਼ਿਨੋਵੀਏਵ, ਕਾਮੇਨੇਵ ਅਤੇ ਸਤਾਲਿਨ ਨੂੰ ਤਰਾਤਸਕੀ ਦਾ ਦੁਸ਼ਮਣ ਬਣਾ ਦਿੱਤਾ। ਉਹ ਤਰਾਤਸਕੀ ਦੇ ਖਿਲਾਫ਼ ਇਕ ਬੇ-ਅਸੂਲੀ ਤਿੱਕੜੀ ਵਿੱਚ ਇਕਠੇ ਹੋਣ ਲੱਗੇ। ਕਿਉਂਕਿ ਉਹਨਾਂ ਕੋਲ ਪਾਰਟੀ, ਰਾਜ ਅਤੇ ਕੋਮਿਨਟਰਨ ਵਿੱਚ ਮਹੱਤਵਪੂਰਨ ਅਹੁਦੇ ਸਨ, ਉਹ ਤਰਾਤਸਕੀ ਦੇ ਖਿਲਾਫ ਮਤਾ ਬਣਾਉਣ ਲਈ ਕਾਮਯਾਬ ਹੋਏ।

ਸੱਤਾ ਤੇ ਕਾਬਜ਼ ਹੋਣ ਲਈ ਉਤਾਵਲੇ, ਸਤਾਲਿਨ ਨੇ ਮੌਕਾਪ੍ਰਸਤ ਅਤੇ ਬੇ-ਅਸੂਲੀ ਉਤਾਰ-ਚੜ੍ਹਾਅ ਵਾਲਾ (zig-zag) ਰਾਹ ਅਪਣਾਇਆ। ਉਸਨੇ ਪਹਿਲਾਂ ਖੁਦ ਨੂੰ, ਅਕਤੂਬਰ ਇਨਕਲਾਬ ਦਾ ਖੁੱਲੇਆਮ ਵਿਰੋਧ ਕਰਨ ਵਾਲੇ ਅਤੇ ਹੁਣ ਇਨਕਲਾਬ ਦੇ ਆਗੂ, ਤਰਾਤਸਕੀ ਦੇ ਖਿਲਾਫ਼ ਲੜਨ ਵਾਲੇ ਕਾਮੇਨੇਵ ਅਤੇ ਜ਼ਿਨੋਵੀਏਵ, ਨਾਲ ਲਾਮਬੱਧ ਕੀਤਾ। ਫਰਵਰੀ 1924 ਵਿੱਚ, ਲੈਨਿਨ ਦੀ ਮੌਤ ਤੋਂ ਫੌਰੀ ਮਗਰੋਂ, ਸਤਾਲਿਨ ਨੇ ਖੁਦ ਨੂੰ ਇਕ ਦੇਸ਼ ਵਿੱਚ ਸਮਾਜਵਾਦ ਦੇ ਪ੍ਰਤੀਕਿਰਿਆਵਾਦੀ ਵਿਚਾਰ ਦੇ ਖਿਲਾਫ਼ ਐਲਾਨਿਆ, ਪਰ ਐਸੇ ਸਾਲ ਹੀ ਅਕਤੂਬਰ ਵਿੱਚ ਸਤਾਲਿਨ ਨੇ ਇਕ ਦੇਸ਼ ਵਿੱਚ ਸਮਾਜਵਾਦ ਲਈ ਖੁਦ ਦਾ ਪਾਸਾ ਪਲਟਿਆ।

ਕਾਮੇਨੇਵ ਅਤੇ ਜ਼ਿਨੋਵੀਏਵ ਜੋ ਕਿ ਉਹਨਾਂ ਦੀਆਂ ਗਲਤੀਆਂ ਅਤੇ ਕਮਜ਼ੋਰ ਕਿਰਦਾਰ ਦੇ ਬਾਵਜੂਦ ਪੱਕੇ ਕੌਮਾਂਤਰੀਵਾਦੀ ਸਨ, ਅਤੇ ਬੁਖਾਰਿਨ ਅਤੇ ਰਾਏਕੋਵ ਅਧੀਨ ਸੱਜੇਪੱਖ ਦੇ ਖਿਲਾਫ਼ ਸਨ, ਦੋਨਾਂ ਨੂੰ ਰਾਜ਼ੀ ਕਰਨ ਲਈ ਸਤਾਲਿਨ ਨੇ ਖੁਦ ਨੂੰ ਇਕ ਦੇਸ਼ ਵਿੱਚ ਸਮਾਜਵਾਦਖਿਲਾਫ਼ ਅਤੇ ਵਿਸ਼ਵ ਸਮਾਜਵਾਦੀ ਇਨਕਲਾਬ ਦੇ ਪੱਖ ਵਿੱਚ ਐਲਾਨਿਆ।

ਬੁਖਾਰਿਨ ਅਤੇ ਇਕ ਦੇਸ਼ ਵਿੱਚ ਸਮਾਜਵਾਦ ਦੇ ਉਸਦੇ ਵਿਚਾਰਾਂ ਖਿਲਾਫ਼ ਹਮਲਾ ਬੋਲਦਿਆਂ, ਸਤਾਲਿਨ ਨੇ ਫਰਵਰੀ 1924 ਵਿੱਚ ਲੈਨਿਨਵਾਦ ਦੀਆਂ ਨੀਹਾਂ ਵਿੱਚ ਲਿਖਿਆ,ਬੁਰਜੁਆਜੀ ਦੀ ਸੱਤਾ ਨੂੰ ਉਲਟਾਉਣਾ ਅਤੇ ਪ੍ਰੋਲੇਤਾਰੀਏ ਦੀ ਸਰਕਾਰ ਦੀ ਸਥਾਪਤੀ ਅਜੇ ਸਮਾਜਵਾਦ ਦੀ ਗਾਰੰਟੀ ਨਹੀਂ ਕਰਦੀ ਹੈ। ਸਮਾਜਵਾਦ ਦਾ ਮੁੱਖ ਕਾਰਜ ਸਮਾਜਵਾਦੀ ਉਤਪਾਦਨ ਦੀ ਜਥੇਬੰਦੀ ਨੂੰ ਅੱਗੇ ਲਿਜਾਉਣਾ ਹੈ। ਕਈ ਉੱਨਤ ਮੁਲਕਾਂ ਦੇ ਪ੍ਰੋਲੇਤਾਰੀਏ ਦੇ ਸਾਂਝੇ ਯਤਨਾਂ ਤੋਂ ਬਿਨਾਂ, ਕੀ ਇਹ ਕਾਰਜ ਨੇਪਰੇ ਚਾੜਿਆ ਜਾ ਸਕਦਾ ਹੈ, ਕੀ ਇਕ ਦੇਸ਼ ਵਿੱਚ ਸਮਾਜਵਾਦ ਸੰਭਵ ਹੋ ਸਕਦਾ ਹੈ? ਨਹੀਂ, ਇਹ ਅਸੰਭਵ ਹੈ। ਬੁਰਜੁਆਜੀ ਨੂੰ ਉਲਟਾਉਣ ਲਈ ਇਕ ਦੇਸ਼ ਦੇ ਯਤਨ ਕਾਫ਼ੀ ਹਨ- ਸਾਡੇ ਇਨਕਲਾਬ ਦੇ ਇਤਿਹਾਸ ਨੇ ਇਹ ਵਿਖਾਇਆ ਹੈ। ਸਮਾਜਵਾਦੀ ਉਤਪਾਦਨ ਦੀ ਜਥੇਬੰਦੀ ਯਾਣਿ ਸਮਾਜਵਾਦ ਦੀ ਜਿੱਤ ਲਈ ਇਕ ਦੇਸ਼ ਦੇ ਯਤਨ, ਖਾਸ ਤੌਰ ਤੇ ਰੂਸ ਵਰਗੇ ਪੱਛੜੇ ਕਿਸਾਨੀ ਦੇਸ਼ ਵਿੱਚ ਅਸੰਭਵ ਹਨ ਇਸ ਲਈ, ਕਈ ਉੱਨਤ ਦੇਸ਼ਾਂ ਦੇ ਪ੍ਰੋਲੇਤਾਰੀਏ ਦੇ ਯਤਨ ਲੋੜੀਂਦੇ ਹਨ। ਮੁਕੰਮਲ ਤੌਰ ਤੇ, ਇਹੀ ਪ੍ਰੋਲੇਤਾਰੀ ਇਨਕਲਾਬ ਦੇ ਲੈਨਿਨਵਾਦੀ ਸਿਧਾਂਤ ਦੀ ਲਖਣਾਇਕ ਵਿਸ਼ੇਸ਼ਤਾ ਹੈ।"

ਤਾਂ ਵੀ ਜਿਵੇਂ ਹੀ ਜਮਾਤੀ ਸੰਘਰਸ਼ ਵਧਿਆ ਅਤੇ ਬੁਖਾਰਿਨ ਅਧੀਨ ਸੱਜੇਪੱਖ ਸੋਵੀਅਤ ਯੂਨੀਅਨ ਦੇ ਅਲਗਾਵ ਕਰਕੇ ਮਜ਼ਬੂਤ ਹੋਣਾ ਸ਼ੁਰੂ ਹੋਇਆ, ਸਤਾਲਿਨ ਨੇ ਆਪਣੀ ਪੁਜੀਸ਼ਨ ਬਦਲਣੀ ਸ਼ੁਰੂ ਕੀਤੀ।

1924 ਦੀ ਅਖੀਰ ਦੁਆਰਾ, ਪੁਸਤਕ ਲੈਨਿਨਵਾਦ ਦੀਆਂ ਨੀਹਾਂ ਫਿਰ ਜਾਰੀ ਕੀਤੀ ਗਈ। ਸਤਾਲਿਨ ਨੇ ਦਾਅਵਾ ਕੀਤਾ ਕਿ ਪ੍ਰੋਲੇਤਾਰੀ ਇਕ ਦੇਸ਼ ਵਿੱਚ ਸਮਾਜਵਾਦ ਦੀ ਉਸਾਰੀ ਕਰ ਸਕਦਾ ਹੈ ਅਤੇ ਉਸਨੂੰ ਕਰਨੀ ਚਾਹੀਦੀ ਹੈ”, ਨਾਲ ਹੀ ਇਹ ਜੋੜਦੇ ਹੋਏ ਕਿ ਇਹ ਪ੍ਰੋਲੇਤਾਰੀ ਇਨਕਲਾਬ ਦਾ ਲੈਨਿਨਵਾਦੀ ਸਿਧਾਂਤਹੈਆਪਣੀ ਮੁਢਲੀ ਅਵਸਥਾ ਤੋਂ ਪਾਸਾ ਪਲਟਾਉਂਦੇ ਹੋਏ, ਮੌਕਾਪ੍ਰਸਤ ਸਤਾਲਿਨ ਨੇ ਲਿਖਿਆ, ਪਾਰਟੀ ਨੇ ਸਦਾ ਹੀ ਆਪਣਾ ਪ੍ਰਸਥਾਨ ਬਿੰਦੂ ਲਿਆ ਹੈ ਕਿ ਇਕ ਦੇਸ਼ ਵਿੱਚ ਸਮਾਜਵਾਦ ਦੀ ਜਿੱਤ ਦਾ ਮਤਲਬ, ਸਬੰਧਿਤ ਦੇਸ਼ ਵਿੱਚ ਸਮਾਜਵਾਦ ਦੀ ਉਸਾਰੀ ਕਰਨ ਦੀ ਸੰਭਾਵਨਾ ਹੈ ਅਤੇ ਇਹ ਕਿ ਇਹ ਕਾਰਜ ਇਕ ਇਕਹਰੇ ਮੁਲਕ ਦੀਆਂ ਤਾਕਤਾਂ ਨਾਲ ਹੀ ਨੇਪਰੇ ਚਾੜਿਆ ਜਾ ਸਕਦਾ ਹੈਉਸਨੇ ਅੱਗੇ ਲਿਖਿਆ, ਜੇਕਰ ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਅਸੀਂ ਕਾਰਜ ਲਈ ਮੇਚਵੇਂ ਨਹੀਂ ਹਾਂ (ਖੁਦ ਰੂਸ ਵਿੱਚ ਸਮਾਜਵਾਦ ਦੀ ਉਸਾਰੀ ਕਰਨ ਦੇ ਯੋਗ ਨਹੀਂ ਹਾਂ) ਤਦ ਅਸੀਂ ਅਕਤੂਬਰ ਇਨਕਲਾਬ ਕਿਉਂ ਕੀਤਾ ਹੈ? ਜੇਕਰ ਅਸੀਂ ਅੱਠ ਸਾਲਾਂ ਲਈ ਇਸਦਾ ਪ੍ਰਬੰਧਨ ਕੀਤਾ ਹੈ, ਅਸੀਂ ਨੌਵੇਂ, ਦੱਸਵੇਂ ਜਾਂ ਗਿਆਰਵੇਂ ਸਾਲ ਤੱਕ ਕਿਉਂ ਨਹੀਂ ਕਰ ਸਕਦੇ?”

ਇਕ ਦੇਸ਼ ਵਿੱਚ ਸਮਾਜਵਾਦ ਦਾ ਨਾਅਰਾ ਸੰਸਾਰ ਸਮਾਜਵਾਦੀ ਇਨਕਲਾਬਜਿਸਦਾ ਸਾਕਾਰ ਰੂਪ ਹੈ ਇਸਦਾ ਹੈੱਡਕੁਆਰਟਰ ਕੋਮਿਨਟਰਨਸੀ, ਦੇ ਪ੍ਰੋਜੇਕਟ ਤੋਂ ਪ੍ਰਤੱਖ ਤੌਰ ਤੇ ਪਿੱਛੇ ਹਟਣਾ ਅਤੇ ਇਕ ਗੱਦਾਰੀ ਸੀ। ਠੀਕ ਇਹੀ ਪ੍ਰੋਲੇਤਾਰੀਏ ਦੀ ਪਛਾੜ ਅਤੇ ਸਰਮਾਏਦਾਰੀ ਦੇ ਸਥਿਰੀਕਰਨ ਨਾਲ ਇਕ ਤਾਲਮੇਲ ਸੀ, ਹੋਰ ਦੇਸ਼ਾਂ ਵਿੱਚ ਸਰਮਾਏਦਾਰੀ ਦੇ ਨਾਲ ਇਕ ਤਾਲਮੇਲ ਸੀ, ਸਮਾਜਵਾਦੀ ਅਤੇ ਪੂੰਜੀਵਾਦੀ ਦੇਸ਼ਾਂ ਵਿਚਕਾਰ ਸ਼ਾਂਤੀਪੂਰਨ ਸਹਿਹੋਂਦ ਦਾ ਰਸਤਾ ਸੀ।

ਅਸਲ ਚ, ਨੌਕਰਸ਼ਾਹੀ ਨੇ ਸੰਸਾਰ ਸਮਾਜਵਾਦੀ ਇਨਕਲਾਬ ਨੂੰ ਆਪਣੇ ਵਿਸ਼ੇਸ਼ ਹੱਕਾਂ ਅਤੇ ਨੌਕਰਸ਼ਾਹੀ ਨੂੰ ਬਣਾਈ ਰੱਖਣ ਲਈ ਸਰੋਤਾਂ ਦੀ ਅਥਾਹ ਬਰਬਾਦੀ ਦੀਆਂ ਕੋਸ਼ੀਸ਼ਾਂ ਮੂਹਰੇ ਇਕ ਖਤਰੇ ਵਜੋਂ ਵੇਖਿਆ। ਇਹ ਸਿਰਫ਼ ਆਪਣੇ ਲਈ ਵਿਸ਼ੇਸ਼ ਹੱਕਾਂ ਦੇ ਰੂਪ ਵਿੱਚ ਰੂਸੀ ਇਨਕਲਾਬੀ ਦੇ ਫਲ ਨੂੰ ਹੜ੍ਹਪ ਕਰਨ ਲਈ ਚਾਹਵਾਨ ਸੀ।

ਜਿਵੇਂ ਹੀ ਸਤਾਲਿਨ ਸੱਤਾ ਵਿੱਚ ਪਹੁੰਚਿਆ, ਸਤਾਲਿਨ ਨੇ ਖੁਦ ਰੂਸ ਭਰ ਵਿੱਚ ਕਈ ਦੂਜਿਆਂ ਸਣੇ, ਮਾਸਕੋ ਨੇੜੇ ਕੂੰਤਸੇਵੋ ਵਿੱਚ ਵਿਲਾਸਿਤਾਪੂਰਨ ਅਤੇ ਮਹਿਲਨੁਮਾ ਨਿੱਜੀ ਡਾਚਾ (ਰੇਸਟ ਹਾਉਸ) ਤੇ ਆਪਣਾ ਕਬਜ਼ਾ ਜਮਾ ਲਿਆ। ਇਹ ਸੋਵੀਅਤ ਰਾਜ ਅਤੇ ਇਨਕਲਾਬ ਦੀ ਨੀਤੀ ਦੇ ਖਿਲਾਫ਼ ਸੀ।

ਤਰਾਤਸਕੀ ਸੰਸਾਰ ਸਮਾਜਵਾਦੀ ਇਨਕਲਾਬ ਵਿਰੁੱਧ ਰਾਸ਼ਟਰਵਾਦੀ-ਨੌਕਰਸ਼ਾਹ ਉਲਟ-ਇਨਕਲਾਬ ਦੇ ਬੈਨਰ, ਇਕ ਦੇਸ਼ ਵਿੱਚ ਸਮਾਜਵਾਦਦੇ ਪਿਛਾਖੜੀ ਪ੍ਰੋਜੇਕਟ ਦਾ ਸਭ ਤੋਂ ਵੱਧ ਮਜ਼ਬੂਤ ਵਿਰੋਧੀ ਸੀ। ਉਸਨੇ ਵੇਖਿਆ ਕਿ ਨੌਕਰਸ਼ਾਹੀ ਦੇ ਵਿਸ਼ੇਸ਼ ਹੱਕ, ਇਨਕਲਾਬ ਲਈ ਇਕ ਸਰਾਪ ਵਾਂਗ ਹਨ।

ਕਾਮੇਨੇਵ ਅਤੇ ਜ਼ਿਨੋਵੀਏਵ ਦੀ ਮਦਦ ਨਾਲ, ਸਤਾਲਿਨ ਤਰਾਤਸਕੀ ਨੂੰ ਕਿਨਾਰੇ ਕਰਨ ਵਿੱਚ ਕਾਮਯਾਬ ਹੋਇਆ ਅਤੇ ਤਿੱਕੜੀ ਤਰਾਤਸਕੀ ਦੇ NEP ਅਤੇ ਨੌਕਰਸ਼ਾਹੀ ਦੇ ਵਿਰੋਧ ਲਈ ਉਸ ਨੂੰ 1925 ਵਿੱਚ ਯੁੱਧ ਕਮੀਸਾਰ ਦੇ ਅਹੁਦੇ ਤੋਂ ਹਟਾਉਣ ਵਿੱਚ ਕਾਮਯਾਬ ਹੋ ਨਿੱਬੜੀ।

ਇਹਨਾਂ ਘਟੀਆ ਕਿਸਮ ਦੀਆਂ ਤਿਕੜਮਾਂ ਨਾਲ ਤਰਾਤਸਕੀ ਨੂੰ ਅਹੁਦਿਆਂ ਤੋਂ ਹਟਾਉਣਾ ਆਸਾਨ ਸੀ, ਪਰ ਇਤਿਹਾਸ ਦੇ ਸਫ਼ਿਆਂ ਤੋਂ ਲਿਆਂ ਤਰਾਤਸਕੀ ਦੇ ਕਿਰਦਾਰ ਅਤੇ ਮਹਾਨ ਕਾਰਜਾਂ ਨੂੰ ਮਿਟਾ ਦੇਣਾ ਅਸੰਭਵ ਸੀ।

ਅਕਤੂਬਰ ਇਨਕਲਾਬ ਦੇ ਆਗੂ ਵਜੋਂ ਤਰਾਤਸਕੀ ਦੇ ਰੋਲ ਨੂੰ ਰੇਖਾਂਕਿਤ ਕਰਦੇ ਹੋਏ, ਸਤਾਲਿਨ ਨੇ ਪਰਾਵਦਾ ਦੇ 6 ਨਵੰਬਰ, 1918 ਵਿੱਚ ਲਿਖਿਆ: “ਆਮ ਬਗਾਵਤ ਦੀ ਵਿਵਹਾਰਿਕ ਜਥੇਬੰਦੀ ਦੇ ਸਾਰੇ ਕੰਮ, ਪੇਤਰੋਗ੍ਰਾਦ ਸੋਵੀਅਤ ਦੇ ਮੁਖੀ, ਕਾਮਰੇਡ ਤਰਾਤਸਕੀ ਦੀ ਫੌਰੀ ਲੀਡਰਸ਼ੀਪ ਅਧੀਨ ਸੰਚਾਲਿਤ ਕੀਤੇ ਗਏ ਸਨ। ਪੱਕਿਆਈ ਨਾਲ ਇਸਦਾ ਐਲਾਨ ਕਰਨਾ ਸੰਭਵ ਹੈ ਕਿ ਸੋਵੀਅਤ ਵੱਲੋਂ ਕਿਲੇਬੰਦੀ ਦੀ ਫੁਰਤੀਲੇ ਢੰਗ ਨਾਲ ਦੇਖ-ਰੇਖ, ਅਤੇ ਮਿਲੀਟਰੀ ਇਨਕਲਾਬੀ ਕਮੇਟੀ ਦੇ ਕੰਮ ਨੂੰ ਬਹਾਦਰੀ ਨਾਲ ਅੰਜਾਮ ਦੇਣ ਲਈ ਪਾਰਟੀ ਅਸੂਲੀ ਤੌਰ ਤੇ ਅਤੇ ਉਪਰੋਕਤ ਸਭ ਕੁਝ ਲਈ ਕਾਮਰੇਡ ਤਰਾਤਸਕੀ ਦੀ ਅਹਿਸਾਨਮੰਦ ਹੈ
ਇਹ ਜਦੋਂ ਲੈਨਿਨ ਜੀਵਿਤ ਸੀ ਉਦੋਂ ਸਤਾਲਿਨ ਦੁਆਰਾ ਲਿਖਿਆ ਗਿਆ ਸੀ ਅਤੇ ਜਦੋਂ ਪਾਰਟੀ ਅਤੇ ਰਾਜ ਦੀ ਕਮਾਂਡ ਲੈਨਿਨ ਅਤੇ ਤਰਾਤਸਕੀ ਦੇ ਹੱਥਾਂ ਵਿੱਚ ਸੀ।

ਤਾਂ ਵੀ, ਛੇ ਸਾਲ ਮਗਰੋਂ, ਲੈਨਿਨ ਦੀ ਮੌਤ ਦੇ ਫੌਰਨ ਮਗਰੋਂ, 1924 ਵਿੱਚ, ਸਤਾਲਿਨ ਨੇ ਪਾਸਾ ਪਲਟਿਆ, ਉਸਨੇ ਲਿਖਿਆ: “ਕਾਮਰੇਡ ਤਰਾਤਸਕੀ ਨੇ ਨਾ ਤਾਂ ਪਾਰਟੀ ਵਿੱਚ ਅਤੇ ਨਾ ਹੀ ਅਕਤੂਬਰ ਦੀ ਆਮ ਬਗਾਵਤ ਦੌਰਾਨ ਕੋਈ ਖਾਸ ਰੋਲ ਨਿਭਾਇਆ ਸੀ, ਅਤੇ ਅਕਤੂਬਰ ਦੌਰਾਨ ਸਾਡੀ ਪਾਰਟੀ ਵਿੱਚ ਮੁਕਾਬਲਤਨ ਨਵਾਂ ਹੋਣ ਕਰਕੇ ਅਜਿਹਾ ਨਹੀਂ ਕਰ ਸਕਿਆ ਸੀ।(ਤਰਾਤਸਕੀਵਾਦ ਜਾਂ ਲੈਨਿਨਵਾਦ, ਰੂਸੀ ਸੰਸਕਰਨ ਦਾ ਪੰਨਾ 68 ਅਤੇ 69)।

ਤਰਾਤਸਕੀ ਨਾ ਸਿਰਫ਼ ਅਕਤੂਬਰ ਇਨਕਲਾਬ ਦਾ ਆਗੂ ਸੀ, ਸਗੋਂ ਉਹ ਲਾਲ ਫੌਜ ਦਾ ਮੁੱਖ ਜਥੇਬੰਦਕ ਅਤੇ ਖਾਨਜੰਗੀ ਦੌਰਾਨ ਕਮਾਂਡਰ ਇਨ-ਚੀਫ਼ ਸੀ, ਜਦੋਂ ਕਿ ਸਤਾਲਿਨ ਨੇ ਦੋਨੋਂ ਵਾਰੀ ਤਰਾਤਸਕੀ ਅਧੀਨ ਸਹਾਇਕ ਦਾ ਰੋਲ ਨਿਭਾਇਆ। ਸੋਵੀਅਤ-ਪੋਲਿਸ਼ ਯੁੱਧ ਦੌਰਾਨ ਸਤਾਲਿਨ ਦੀ ਗੱਦਾਰੀ ਵੀ ਪਾਰਟੀ ਰਿਕਾਰਡ ਵਿੱਚ ਦਰਜ ਹੈਇਸ ਤੇ ਪਰਦਾ ਪਾਉਣ ਲਈ ਸਤਾਲਿਨ ਨੇ ਨੀਵੇਂ ਦਰਜੇ ਦੇ ਨੌਕਰਸ਼ਾਹਨਾ ਪੈਂਤੜਿਆਂ ਦਾ ਸਹਾਰਾ ਲਿਆ।

ਤਰਾਤਸਕੀ ਨੂੰ ਕਿਨਾਰੇ ਕਰਨ ਮਗਰੋਂ 13 ਵੀਂ ਅਤੇ 14 ਵੀਂ ਪਾਰਟੀ ਕਾਂਗਰਸ ਵਿੱਚ, ਸਤਾਲਿਨ ਤੁਰੰਤ ਹੀ ਸੱਜੇਪੱਖ ਵੱਲ ਮੁੜਿਆ। ਹੁਣ ਖੱਬੇਪੱਖ ਖਿਲਾਫ਼ ਸੱਜੇਪੱਖ ਨੂੰ ਰਾਜ਼ੀ ਕਰਨ ਲਈ, ਪਾਸਾ ਪਲਟਦੇ ਹੋਏ, ਸਤਾਲਿਨ ਨੇ ਬੁਖਾਰਿਨ-ਰਾਏਕੋਵ ਦੁਆਰਾ ਵਕਾਲਤ ਕੀਤੇ ਗਏ ਇਕ ਦੇਸ਼ ਵਿੱਚ ਸਮਾਜਵਾਦ ਦੇ ਪ੍ਰੋਗਰਾਮ ਨੂੰ ਹਿਮਾਇਤ ਦਿੱਤੀ। 1924 ਦੇ ਨੰਵਬਰ ਦੁਆਰਾ, ਲੈਨਿਨਵਾਦ ਦੀਆਂ ਨੀਹਾਂਦੇ ਨਵੇਂ ਸੰਸਕਰਨ ਦੁਆਰਾ ਜਾਣ-ਪਛਾਣ ਦੇ ਮੁਢਲੇ ਟੈਕਸਟ ਵਿੱਚ ਬਦਲਾਅ ਸਾਹਮਣੇ ਆਏ, ਜਿੱਥੇ ਪਹਿਲਾਂ ਬਿਲਕੁਲ ਇਸਦੇ ਉਲਟ ਪੜ੍ਹਿਆ ਗਿਆ ਸੀ, ਇਕ ਦੇਸ਼ ਵਿੱਚ ਸਮਾਜਵਾਦ ਨਾ ਸਿਰਫ਼ ਸੰਭਵ ਹੈ ਸਗੋਂ ਸਿਰਫ਼ ਇਕੋ-ਇਕ ਰਸਤਾ ਹੈ

ਸਤਾਲਿਨ ਦਾ ਇਕ ਦੇਸ਼ ਵਿੱਚ ਸਮਾਜਵਾਦ ਵੱਲ ਮੋੜਾ ਕੱਟਣਾ, ਜੋ ਸੱਜੇਪੱਖੀਆਂ ਦਾ ਘੋਰ ਰਾਸ਼ਟਰਵਾਦੀ ਪ੍ਰੋਗਰਾਮ ਸੀ, ਜਿਸਦੇ ਚਲਦੇ ਕਾਮੇਨੇਵ ਅਤੇ ਜ਼ਿਨੋਵੀਏਵ ਸਤਾਲਿਨ ਦੇ ਬਰਖਲਾਫ਼ ਹੋ ਗਏ। ਹੁਣ ਸੱਜੇ-ਪੱਖ ਵੱਲ ਝੁਕਦੇ ਹੋਏ, ਸਤਾਲਿਨ ਨੇ ਇਹਨਾਂ ਦੇ ਪ੍ਰੋਗਰਾਮ ਦੀ ਹਿਮਾਇਤ ਕੀਤੀ ਜੋ NEP, ਕੁਲਕਾਂ ਨੂੰ ਰਿਆਇਤਾਂ ਦੇਣ, ਕਛੂਏ ਦੀ ਚਾਲ ਨਾਲ ਸੱਨਅਤੀ ਵਿਕਾਸ ਅਤੇ ਖੇਤੀ ਵਿੱਚ ਖੁੱਲੀ ਮੰਡੀ ਆਰਥਿਕਤਾ ਦੀ ਹਿਮਾਇਤ ਕਰਦਾ ਸੀ।

ਸਤਾਲਿਨ ਨੇ ਇਕ ਦੇਸ਼ ਵਿੱਚ ਸਮਾਜਵਾਦ ਅਤੇ ਸੱਜੇਪੱਖ ਦੇ ਬਾਕੀ ਪ੍ਰੋਗਰਾਮ ਲਈ ਕਾਮੇਨੇਵ ਅਤੇ ਜ਼ਿਨੋਵੀਏਵ ਦੇ ਵਿਰੋਧ ਲਈ ਉਹਨਾਂ ਨੂੰ ਕਿਨਾਰੇ ਕਰਨ ਤੇ ਧਿਆਨ ਕੇਂਦਰਿਤ ਦਿੱਤਾ। ਬੁਖਾਰਿਨ ਨਾਲ ਏਕੇ ਵਿੱਚ, ਸਤਾਲਿਨ 1925 ਵਿੱਚ ਕਾਮੇਨੇਵ ਅਤੇ ਜ਼ਿਨੋਵੀਏਵ ਨੂੰ ਖੁੰਜੇ ਲਾਉਣ ਵਿੱਚ ਕਾਮਯਾਬ ਹੋਇਆ।

ਪਰ ਸੱਜੇਪੱਖ ਦੀਆਂ ਨੀਤੀਆਂ, NEP ਦੀ ਲਗਾਤਾਰਤਾ, ਧੀਮਾ ਸੱਨਅਤੀ ਵਿਕਾਸ, ਖੇਤੀ ਵਿੱਚ ਖੁੱਲੀ ਮੰਡੀ ਨੇ ਕੁਲਕਾਂ ਨੂੰ ਮਜ਼ਬੂਤ ਕੀਤਾ ਅਤੇ ਅਰਥਚਾਰੇ ਦੀ ਬਰਬਾਦੀ ਕੀਤੀ।

1928 ਦੁਆਰਾ, ਹਾਲਾਂਕਿ, ਸੋਵੀਅਤ ਯੂਨੀਅਨ ਇਕ ਸੰਕਟ ਵੱਲ ਵੱਧ ਰਿਹਾ ਸੀ ਅਤੇ ਸਤਾਲਿਨ ਨੇ ਇਸ ਲਈ ਬੁਖਾਰਿਨ ਨੂੰ ਬਲੀ ਦਾ ਬੱਕਰਾ ਬਣਾਇਆ। ਕੋਈ ਵੀ ਜਿੰਮੇਵਾਰੀ ਆਪਣੇ ਤੇ ਲੈਣ ਤੋਂ ਮਨਾ ਕਰਦੇ ਹੋਏ ਸਤਾਲਿਨ ਨੇ ਬੁਖਾਰਿਨ ਅਤੇ ਰਾਏਕੋਵ ਨੂੰ ਕਿਨਾਰੇ ਕਰਨ ਦਾ ਮਨ ਬਣਾ ਲਿਆ। ਉਸਨੇ ਅਸਫਲਤਾ ਲਈ ਉਹਨਾਂ ਨੂੰ ਦੋਸ਼ ਦਿੱਤਾ ਅਤੇ ਇਕ ਵਾਰੀ ਫਿਰ ਕਾਮੇਨੇਵ ਅਤੇ ਜ਼ਿਨੋਵੀਏਵ ਦੀ ਮਦਦ ਨਾਲ, ਜਿਹਨਾਂ ਨਾਲ ਸਮਝੌਤਾ ਕਰਕੇ ਮੁੜ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ,  ਉਹਨਾਂ (ਬੁਖਾਰਿਨ ਅਤੇ ਰਾਏਕੋਵ) ਨੂੰ ਖੁੰਜੇ ਲਾਉਣ ਵਿੱਚ ਕਾਮਯਾਬ ਹੋ ਗਿਆਬੁਖਾਰਿਨ ਨੂੰ ਕਿਨਾਰੇ ਕੀਤਾ ਗਿਆ, ਦਰਜੇਬੰਦੀ ਵਿੱਚ ਹੇਠਾਂ ਕੀਤਾ ਗਿਆ ਅਤੇ ਸਮਝੌਤੇ ਮਗਰੋਂ ਫਿਰ ਲੈ ਲਿਆ ਗਿਆ। 
        
ਇਸ ਦਰਮਿਆਨ ਚੀਨ ਵਿੱਚ 1925-27 ਵਿੱਚ ਜੇਤੂ ਮਜ਼ਦੂਰਾਂ ਨੇ ਇਨਕਲਾਬ ਦੀ ਅਗਵਾਈ ਕੀਤੀ, ਜਿਸਦਾ ਸਤਾਲਿਨਵਾਦੀ ਨੌਕਰਸ਼ਾਹੀ ਦੀਆਂ ਗਲਤ ਨੀਤੀਆਂ ਕਰਕੇ, 1926 ਵਿੱਚ ਇੰਗਲੈਂਡ ਵਿੱਚ ਹੜਤਾਲ ਦੀ ਤਰੰਗ ਦੇ ਵਿਨਾਸ਼ ਮਗਰੋਂ ਵਿਨਾਸ਼ ਕਰ ਦਿੱਤਾ ਸੀ। ਇਹ ਨੀਤੀਆਂ ਇਨਕਲਾਬ ਦੇ ਦੋ ਮੰਜਲਦੇ ਸਿਧਾਂਤ ਦੇ ਮੇਨਸ਼ੇਵਿਕ ਸੰਕਲਪ ਤੇ ਅਧਾਰਿਤ ਸਨ, ਜੋ ਸਤਾਲਿਨ ਤਹਿਤ ਕਰੇਮਲਿਨ ਨੌਕਰਸ਼ਾਹੀ ਦੁਆਰਾ ਸਵੀਕ੍ਰਿਤ ਸਨ। ਤਰਾਤਸਕੀ ਇਹਨਾਂ ਨੀਤੀਆਂ ਦਾ ਸਭ ਤੋਂ ਡੱਟਵਾਂ ਵਿਰੋਧੀ ਸੀ।
ਇਸ ਸਮੇਂ ਦੌਰਾਨ, ਜਦੋਂ ਤਰਾਤਸਕੀ ਪਾਰਟੀ ਅਤੇ ਰਾਜ ਵਿੱਚ ਨੌਕਰਸ਼ਾਹੀ ਅਤੇ ਇਸਦੀਆਂ ਮਾਰੂ ਨੀਤੀਆਂ ਖਿਲਾਫ਼ ਸੰਘਰਸ਼ ਕਰ ਰਿਹਾ ਸੀ ਤਾਂ ਸਤਾਲਿਨ ਨੇ ਤਰਾਤਸਕੀ ਦੇ ਖਿਲਾਫ਼ ਆਪਣਾ ਪੂਰਾ ਤਾਣ ਲਾਇਆ।

ਬੁਖਾਰਿਨ ਮਗਰੋਂ ਕਾਮੇਨੇਵ, ਜ਼ਿਨੋਵੀਏਵ ਨੇ ਸਤਾਲਿਨ ਅਤੇ ਨੌਕਰਸ਼ਾਹ ਮਸ਼ੀਨਰੀ ਮੂਹਰੇ ਆਪਣੇ ਹਥਿਆਰ ਇਕ-ਇਕ ਕਰਕੇ ਸੁੱਟਣੇ ਜਾਰੀ ਰੱਖੇ। ਹਾਲਾਂਕਿ ਆਤਮ-ਸਮਰਪਣ ਦਾ ਕੋਈ ਵੀ ਸੰਕੇਤ ਦਿਖਾਉਣ ਦੀ ਬਜਾਏ, ਨਿਡਰ ਤਰਾਤਸਕੀ ਨੇ ਨੌਕਰਸ਼ਾਹੀ ਦੇ ਬੈਨਰ, ਸਤਾਲਿਨਵਾਦ ਖਿਲਾਫ਼ ਕਿਸੇ ਵੀ ਕੀਮਤ ਤੇ ਲੜਨ ਦਾ ਅਹਿਦ ਕੀਤਾ। ਨੌਕਰਸ਼ਾਹੀ ਦੀਆਂ ਚਾਲਾਂ ਤੋਂ ਨਾ ਰੁੱਕਣ ਵਾਲੇ, ਤਰਾਤਸਕੀ ਨੇ ਅਕਤੂਬਰ ਦੀ ਜਿੱਤ ਦੀ ਹਿਫ਼ਾਜਤ ਵਿੱਚ ਉਸਦੀ ਬੇਕਿਰਕ ਜੰਗ ਜਾਰੀ ਰੱਖੀ।

ਸਤਾਲਿਨ ਤਰਾਤਸਕੀ ਨੂੰ ਨਿਖੇੜਨ ਅਤੇ ਹਰਾਉਣ ਲਈ ਇਹਨਾਂ ਆਤਮ-ਸਮਰਪਣ ਕਰਨ ਵਾਲਿਆਂ ਤੋਂ ਸਮਰਥਨ ਹਾਸਿਲ ਕਰ ਰਿਹਾ ਸੀ। ਇਹ ਸਾਰੇ ਹੀ ਆਤਮ-ਸਮਰਪਣ ਕਰਨ ਵਾਲੇ ਭਲੇ ਹੀ ਬਾਅਦ ਵਿੱਚ, ਮਾਸਕੋ ਦੇ ਫਰਜੀ ਮੁੱਕਦਮਿਆਂ ਵਿੱਚ ਉਹਨਾਂ ਤੇ ਦੋਸ਼ ਜੜ ਕੇ ਮਾਰੇ ਗਏ ਸਨ।

ਇਨਕਲਾਬ ਵਿਰੁੱਧ ਲੜਨ ਲਈ, ਸਤਾਲਿਨ ਨੇ ਆਖਰਕਾਰ ਇਸ (ਤਰਾਤਸਕੀਵਾਦ) ਨੂੰ ਲੈਨਿਨਵਾਦ ਖਿਲਾਫ਼ ਖੜਾ ਕਰਨ ਲਈ ਤਰਾਤਸਕੀਵਾਦਦੀ ਕਾਢ ਕੱਢੀ ਅਤੇ ਤਰਾਤਸਕੀ ਨੂੰ ਨਿਖੇੜਨ ਲਈ, ਲੈਨਿਨ ਅਤੇ ਤਰਾਤਸਕੀ ਦੇ ਪੁਰਾਣੇ ਅਸੂਲੀ ਵਿਵਾਦਾਂ ਨਾਲ ਜੋੜ-ਤੋੜ ਕਰਨੀ ਸ਼ੁਰੂ ਕੀਤੀ।

ਨੌਕਰਸ਼ਾਹੀ ਅਤੇ NEP ਵਿਰੁੱਧ ਆਪਣੇ ਅਸੂਲੀ ਸੰਘਰਸ਼ ਲਈ, ਤਰਾਤਸਕੀ ਨੂੰ ਤਿੱਕੜੀ ਦੁਆਰਾ ਜਨਵਰੀ 1925 ਵਿੱਚ ਫੌਜ ਅਤੇ ਸਮੁੰਦਰੀ ਫੌਜ ਮਾਮਲੇ ਲਈ ਕਮੀਸਾਰ ਦੇ ਉਸਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਸਤਾਲਿਨਵਾਦੀ ਨੌਕਰਸ਼ਾਹੀ ਦੇ ਘੋਰ ਰਾਸ਼ਟਰਵਾਦੀ ਪ੍ਰੋਗਰਾਮ ਇਕ ਦੇਸ਼ ਵਿੱਚ ਸਮਾਜਵਾਦ ਵਿਰੁੱਧ ਉਸਦੇ ਵਿਰੋਧ ਲਈ ਉਸਨੂੰ ਅਕਤੂਬਰ 1926 ਵਿੱਚ ਪੋਲਿਟ ਬਿਓਰੋ ਵਿੱਚ ਆਪਣਾ ਪਦਵੀਂ ਗੁਆਉਣੀ ਪਈ। ਅਕਤੂਬਰ 1927 ਵਿੱਚ, ਤਰਾਤਸਕੀ ਨੂੰ ਕੇਂਦਰੀ ਕਮੇਟੀ ਤੋਂ ਹਟਾ ਦਿੱਤਾ ਗਿਆ ਅਤੇ ਨਵੰਬਰ 1927 ਵਿੱਚ ਪਾਰਟੀ ਤੋਂ ਕੱਢ ਦਿੱਤਾ ਗਿਆ। ਉਸਨੂੰ ਜਨਵਰੀ 1928 ਵਿੱਚ ਅਲਮਾ ਆਟਾ ਵਿੱਚ ਜਲਾਵਤਨ ਕਰ ਦਿੱਤਾ ਗਿਆ ਅਤੇ ਫਰਵਰੀ 1929 ਵਿੱਚ ਸੋਵੀਅਤ ਯੂਨੀਅਨ ਤੋਂ ਪੱਕੇ ਤੌਰ ਤੇ ਕੱਢ ਦਿੱਤਾ ਗਿਆ।

ਹਾਲਾਂਕਿ, ਤਰਾਤਸਕੀ ਨੂੰ ਕੱਢਣਾ ਇਨਕਲਾਬ ਵਿਰੁੱਧ ਨੌਕਰਸ਼ਾਹੀ ਦੁਆਰਾ ਵੱਡਾ ਹਮਲਾ ਕਰਨ ਲਈ ਮੋਰਚਾ ਖੋਲਣ ਲਈ ਸਿਰਫ਼ ਪਹਿਲਾ ਕਦਮ ਸੀ। ਠੰਡੇ ਲਹੂ ਵਾਲੇ ਸਤਾਲਿਨ ਨੇ ਪਾਰਟੀ ਅਤੇ ਲਾਲ ਫੌਜ ਦੇ ਸਮੁੱਚੇ ਬਾਲਸ਼ਵਿਕ ਕਵਚ ਦਾ ਸਰਵਨਾਸ਼ ਕਰਨ ਲਈ ਮਾਸਕੋ ਮੁੱਕਦਮਿਆਂ ਦੀ ਵਿਉਂਤ ਘੜੀ

ਇਸ ਦੌਰਾਨ, ਜਨਵਰੀ 1933 ਵਿੱਚ, ਹਿਟਲਰ ਨੇ ਜਰਮਨੀ ਵਿੱਚ ਵੱਧ-ਫੁੱਲ ਰਹੇ ਮਜ਼ਦੂਰ ਅੰਦੋਲਨ ਨੂੰ ਢਾਹ ਲਾਉਂਦੇ ਹੋਏ, ਸੱਤਾ ਤੇ ਕਬਜ਼ਾ ਕੀਤਾ। ਇਕ ਵਾਰ ਫਿਰ ਸਤਾਲਿਨਵਾਦੀਆਂ ਅਧੀਨ ਕੋਮਿਨਟਰਨ ਦੀਆਂ ਮਾਰੂ ਨੀਤੀਆਂ ਇਸ ਲਈ ਜਿੰਮੇਵਾਰ ਸਨ ਜਿਹਨਾਂ ਨੇ ਕਮਿਉਨਿਸਟ KPD ਅਤੇ ਸਮਾਜਿਕ-ਜਮਹੂਰੀ SPD ਵਿਚਕਾਰ, SPD ਨੂੰ ਸਮਾਜਿਕ-ਫਾਸੀਵਾਦੀਦੱਸਦੇ ਹੋਏ, ਮੋਰਚਾ ਬਣਾਉਣ ਤੋਂ ਇਨਕਾਰ ਕਰ ਦਿੱਤਾ। ਤਰਾਤਸਕੀ ਮੋਰਚੇ ਦੀ ਮੁਖਰ ਵਕਾਲਤ ਕਰਨ ਵਾਲਾ ਸੀ। ਜਦੋਂ ਸਤਾਲਿਨਵਾਦੀ ਆਪਣੇ ਅਪਰਾਧਾਂ ਤੇ ਪਰਦਾ ਪਾਉਣ ਲਈ ਜਿਨ੍ਹਾਂ (ਅਪਰਾਧਾਂ) ਨੇ ਜੇਤੂ ਚੀਨੀ ਇਨਕਲਾਬ ਨੂੰ ਪਛਾੜ ਮਗਰੋਂ ਪਛਾੜ ਤੱਕ ਧੱਕ ਦਿੱਤਾ, ਇਨਕਲਾਬੀ ਉਭਾਰ ਦੇ ਇਕ ਤੀਜੇ ਦੌਰ ਦੀ ਗਲਤ ਕਲਪਨਾ ਵਿੱਚ ਰੁੱਝੇ ਸਨ, ਹਿਟਲਰ ਸੱਤਾ ਵਿੱਚ ਆਉਂਦਾ ਹੈ।

ਚੀਨੀ ਇਨਕਲਾਬ ਦੇ ਵਿਨਾਸ਼ ਦੇ ਨਾਲ ਹੀ ਹਿਟਲਰ ਹੱਥੋਂ ਜਰਮਨ ਇਨਕਲਾਬ ਦੀ ਪਛਾੜ ਨਾਲ, ਸਤਾਲਿਨ ਦਾ ਪਾਜ ਪੂਰੀ ਤਰ੍ਹਾ ਨਾਲ ਉੱਘੜ ਚੁੱਕਿਆ ਸੀ ਅਤੇ ਉਸਨੂੰ ਤਰਾਤਸਕੀ ਤੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸਨੇ ਤੀਜੀ ਕੋਮਾਂਤਰੀ ਦੀ ਮੌਤ ਘੋਸ਼ਿਤ ਕੀਤੀ, ਚੌਥੀ ਕੌਮਾਂਤਰੀ ਦੀ ਜਥੇਬੰਦੀ ਅਤੇ ਸਤਾਲਿਨਵਾਦੀ ਨੌਕਰਸ਼ਾਹੀ ਨੂੰ ਬਲਪੂਰਵਕ ਉਖਾੜ ਸੁੱਟਣ ਦੁਆਰਾ ਸੋਵੀਅਤ ਯੂਨੀਅਨ ਅੰਦਰ ਇਨਕਲਾਬ ਦੀ ਮੁੜਬਹਾਲੀ ਲਈ ਕਿਹਾ।

ਬਾਹਰੋਂ ਵਿਰੋਧ ਦੇ ਨਾਲ ਹੀ, ਗਲਤ ਨੌਕਰਸ਼ਾਹਨਾ ਨੀਤੀਆਂ ਅਤੇ ਸਤਾਲਿਨ ਦੀ ਹਕੂਮਤ ਦੇ ਖਿਲਾਫ਼ ਅੰਦਰੋਂ ਟਾਕਰਾ ਪੈਦਾ ਹੋਣਾ ਸ਼ੁਰੂ ਹੋਇਆ। ਸਤਾਲਿਨ ਨੇ ਖਤਰੇ ਨੂੰ ਭਾਂਪ ਲਿਆ ਅਤੇ ਅਭੂਤਪੂਰਵ ਜ਼ਬਰ, ਇਲਜ਼ਾਮਤਰਾਸ਼ੀ, ਤਸੀਹਿਆਂ, ਖਾਤਮਿਆਂ- ਇਕ ਸ਼ਬਦ ਵਿੱਚ ਪਤਿਤ ਨੌਕਰਸ਼ਾਹੀ ਦੇ ਤਰੀਕਿਆਂ, ਓਖਰਾਨਾ ਦੇ ਤਰੀਕਿਆਂ ਜ਼ਰੀਏ ਇਨਕਲਾਬ ਖਿਲਾਫ਼ ਹਮਲੇ ਦੀ ਵਿਉਂਤ ਘੜੀ ਗਈਸਤਾਲਿਨ ਤੇ ਵਾਰ-ਵਾਰ ਆਪਣੇ ਓਖਰਾਨਾ ਅਤੀਤ ਲਈ ਉਸਦੇ ਸਾਥੀਆਂ ਦੁਆਰਾ ਇਲਜ਼ਾਮ ਲੱਗਦਾ ਰਿਹਾ ਸੀ। ਉਸਦੇ ਲੰਮੇ ਸਮੇਂ ਤੋਂ ਸਹਾਇਕ ਸਟੀਪੇਨ ਸ਼ੌਮਿਆਨ ਨੇ 1916 ਵਿੱਚ ਇਸ ਲਈ ਉਸ ਤੇ ਦੋਸ਼ ਲਾਇਆ। ਸਤਾਲਿਨ ਦੀ ਨਿੱਜੀ ਸੱਕਤਰ ਓਲਗਾ ਸ਼ਾਤੁਨੋਵਸਕਾਯਾ (Olga Shatunovskaya) ਨੇ ਦੱਸਿਆ ਕਿ ਸਤਾਨਿਸਲਵ ਕੋਸੀਓਰ (Stanislav Kosior), ਲੋਨਾ ਯਾਕਿਰ ਅਤੇ ਹੋਰਾਂ ਸਣੇ ਪਾਰਟੀ ਵਿੱਚ ਕਈ ਪ੍ਰਸਿੱਧ ਬਾਲਸ਼ਵਿਕ ਆਗੂਆਂ ਨੇ ਇਹ ਰਾਏ ਸਾਂਝੀ ਕੀਤੀ ਸੀ। ਸਤਾਲਿਨ ਦਾ ਪੁਲਿਸ ਹਿਰਾਸਤ ਤੋਂ ਹੋਰਾਂ ਜਿਨ੍ਹਾਂ ਬਾਰੇ ਨਹੀਂ ਪਤਾ ਵਿਚਾਲੇ ਛੇ ਜਿਨ੍ਹਾਂ ਬਾਰੇ ਪਤਾ ਹੈ, ਚਮਤਕਾਰੀ, ਹੈਰਾਨੀਜਨਕ ਅਤੇ ਲਗਭਗ ਅਸੰਭਵ ਤੌਰ ਤੇ ਬਚ ਨਿਕਲਣਾ ਇਸਦਾ ਜਿਉਂਦਾ ਜਾਗਦਾ ਸਬੂਤ ਹੈ। ਡੋਮੇਂਟੀ ਵਾਦਚਕੋਰੀ, ਆਪਣੀ ਯਾਦਾਂ ਵਿੱਚ ਇਸ ਗੱਲ ਦਾ ਖੁਲਾਸਾ ਕਰਦਾ ਹੈ ਕਿ ਸਤਾਲਿਨ ਨੂੰ ਬੱਚ ਨਿਕਲਣ ਲਈ ਓਖਰਾਨਾ ਦੁਆਰਾ ਇਕ ਬਿੱਲਾ ਜਾਰੀ ਕੀਤਾ ਗਿਆ ਸੀ। ਮਲੀਨੋਵਸਕੀ ਅਤੇ ਸਤਾਲਿਨ ਦੋਨਾਂ ਨੂੰ ਓਖਰਾਨਾ ਪੁਲਿਸ ਦੁਆਰਾ ਬਾਲਸ਼ਵਿਕ ਪਾਰਟੀ ਦੀਆਂ ਸਿਖਰਲੀਆਂ ਦਰਜੇਬੰਦੀਆਂ ਵਿਚਾਲੇ ਅੱਗੇ ਲਿਆਇਆ ਗਿਆ ਸੀ। ਮਲੀਨੋਵਸਕੀ ਦਾ ਕਿਸੇ ਤਰ੍ਹਾਂ ਨਾਲ ਮੇਨਸ਼ੇਵਿਕ ਆਗੂ ਡੇਨ (Dan) ਦੁਆਰਾ ਖੁਲਾਸਾ ਹੋ ਗਿਆ, ਜਿਸ ਬਾਰੇ ਸ਼ੁਰੂ ਵਿੱਚ ਲੈਨਿਨ ਨੇ ਇਤਬਾਰ ਨਹੀਂ ਕੀਤਾ। ਸਤਾਲਿਨ ਸਿੱਧੇ ਤੌਰ ਤੇ ਖੁਲਾਸਾ ਕੀਤੇ ਜਾਣ ਤੋਂ ਬੱਚ ਗਿਆ।

ਸਤਾਲਿਨ ਤੇ ਇਕ ਮਾਸਕੋ ਫੈਕਟਰੀ ਵਿੱਚ ਬਿਮਾਰ ਸਵੇਰਦਲੋਵ ਤੇ ਜਾਨਲੇਵਾ ਹਮਲਾ ਕਰਨ ਪਿੱਛੇ ਪੱਕੇ ਤੌਰ ਤੇ ਸ਼ੱਕ ਦੇ ਘੇਰੇ ਵਿੱਚ ਹੈ, ਜਿਸ ਦੌਰਾਨ ਉਸਦੀ ਜਾਨ ਚਲੀ ਗਈ। ਸਤਾਲਿਨ ਸਵੇਰਦਲੋਵ ਨੂੰ ਇਸ ਹੱਦ ਤੱਕ ਨਫ਼ਰਤ ਕਰਦਾ ਸੀ ਕਿ ਉਹ ਆਪਣੇ ਕੁੱਤੇ ਨੂੰ ਸਵੇਰਦਲੋਵ ਦੇ ਨਾਮ ਨਾਲ ਬੁਲਾਉਂਦਾ ਸੀ।

ਲੈਨਿਨ ਦੇ ਕੇਂਦਰੀ ਕਮੇਟੀ ਤੋਂ ਸਤਾਲਿਨ ਨੂੰ ਹਟਾਉਣ ਲਈ ਅਤੇ ਉਸ ਦੀ ਥਾਂ ਕਿਸੇ ਹੋਰ ਨੂੰ ਨਿਯੁਕਤ ਕਰਨ ਲਈ ਲਿਖੇ ਜਾਣ ਮਗਰੋਂ 1924 ਵਿੱਚ ਲੈਨਿਨ ਨੂੰ ਜ਼ਹਿਰ ਦੇਣ ਪਿੱਛੇ ਵੀ ਸਤਾਲਿਨ ਪੱਕੇ ਤੌਰ ਤੇ ਸ਼ੱਕ ਦੇ ਘੇਰੇ ਵਿੱਚ ਹੈ। ਸ਼ੱਕ ਇਸ ਤੱਥ ਨਾਲ ਹੋਰ ਗਹਿਰਾ ਹੁੰਦਾ ਹੈ ਕਿ ਲੈਨਿਨ ਦੀ ਪਤਨੀ ਕਰੂਪਸਕਾਯਾ ਦੁਆਰਾ ਵਿਰੋਧ ਕੀਤੇ ਜਾਣ ਦੇ ਬਾਵਜੂਦ, ਸਤਾਲਿਨ ਨੇ ਲੈਨਿਨ ਦੇ ਸ਼ਰੀਰ ਨੂੰ ਮਿਉਜ਼ਿਉਮ ਵਿੱਚ ਰੱਖਣ ਲਈ ਸ਼ਵਸੁਰੱਖਿਆ ਕੀਤੀ, ਜਿਸ ਲਈ ਅੰਤੜੀਆਂ (viscera) ਨੂੰ ਬਾਹਰ ਕੱਢਣਾ ਜ਼ਰੂਰੀ ਸੀਇਹ ਪ੍ਰਤੀਕਿਰਿਆਵਾਦੀ ਕਾਰਜ ਤਰਾਤਸਕੀ ਦੀ ਵਾਪਸੀ ਮਗਰੋਂ ਸ਼ਰੀਰ ਨੂੰ ਵਾਪਸ ਕੱਢਣ ਨੂੰ ਸੰਭਾਵਨਾ ਖਤਮ ਕਰਨ ਲਈ ਕੀਤਾ ਗਿਆ, ਜੋ ਜ਼ਹਿਰ ਦੇਣ ਦੀ ਪੁਸ਼ਟੀ ਕਰ ਸਕਦਾ ਸੀਤਰਾਤਸਕੀ, ਜੋ ਉਸ ਵੇਲੇ ਕਾਕੇਸ਼ਸ ਸੀ, ਨੂੰ ਜਾਣਬੁਝ ਕੇ ਲੈਨਿਨ ਦੇ ਅੰਤਿਮ-ਸੰਸਕਰ ਦੀ ਮਿਤੀ ਗਲਤ ਦੱਸੀ ਗਈ ਸੀ।

ਸਤਾਲਿਨ ਦੀ ਅਪਰਾਧਿਕਤਾ ਦੀ ਕੋਈ ਸੀਮਾ ਨਹੀਂ ਸੀ। ਸਾਰੇ ਵਿਰੋਧਾਂ ਨੂੰ ਰੋਕਣ ਦੇ ਜਾਹਿਰ ਉਦੇਸ਼ ਨਾਲ, 1 ਦਿਸੰਬਰ 1934 ਨੂੰ, ਸਤਾਲਿਨ ਨੇ ਸਰਗੇਈ ਕਿਰੋਵ, ਜੋ ਪਾਰਟੀ ਸੰਗਠਨ ਦਾ ਮੁਖੀ ਸੀ ਨੂੰ ਖੁਫ਼ੀਆ ਪੁਲਿਸ NKVD ਜ਼ਰੀਏ ਕਤਲ ਕਰਵਾ ਦਿੱਤਾ। ਇਹ ਸ਼ਾਇਦ ਇਸ ਲਈ ਕਿਉਂਕਿ ਕਿਰੋਵ ਨੇ ਇਨਕਲਾਬ ਤੋਂ ਪਹਿਲਾਂ ਰੂਸ ਵਿੱਚ ਸਤਾਲਿਨ ਦੇ ਜਾਰਸ਼ਾਹੀ ਖੂਫੀਆ ਪੁਲਿਸ, ਓਖਰਾਨਾ ਦੀਆਂ ਤਨਖਾਹਾਂ ਤੇ ਕੰਮ ਕਰਨ ਦਾ ਪੱਕਾ ਸਬੂਤ ਹਾਸਿਲ ਕਰ ਲਿਆ ਸੀ।

ਓਖਰਾਨਾ ਦੇ ਤਰੀਕਿਆਂ ਨੂੰ ਲਾਗੂ ਕਰਦੇ ਹੋਏ, ਸਤਾਲਿਨ ਨੇ ਕਿਰੋਵ ਦੇ ਕਤਲ ਵਿੱਚ ਇਕ-ਇਕ ਕਰਕੇ ਸਾਰੇ ਬਾਲਸ਼ਵਿਕ ਆਗੂਆਂ ਨੂੰ ਇੱਕ ਵੱਡੇ ਜਾਲ ਵਿੱਚ ਫਸਾਉਣ ਲਈ ਦਹਿਸ਼ਤਗਰਦ ਸਾਜਿਸ਼ ਘੜੀ, ਉਹਨਾਂ ਦੇ ਕਬੂਲਨਾਮੇ ਹਾਸਿਲ ਕਰਨ ਲਈ ਅਤੇ ਆਖਰਕਾਰ ਉਹਨਾਂ ਨੂੰ ਖਤਮ ਕਰਨ ਲਈ ਖੂਫ਼ੀਆ ਪੁਲਿਸ ਦੇ ਸੈੱਲਾਂ ਵਿੱਚ ਉਹਨਾਂ ਨੂੰ ਤਸੀਹੇ ਦਿੱਤੇ ਗਏ। ਸਾਰੇ ਪੀੜੀਤਾਂ ਲਈ ਕਬੂਲਨਾਮੇ ਆਮਤੌਰ ਤੇ ਨਾਜ਼ੀ ਜਰਮਨੀ ਨਾਲ ਗਠਜੋੜ ਵਿੱਚ ਸਟੇਟ ਨੂੰ ਉਖਾੜ ਸੁੱਟਣ ਲਈ ਵੱਡੀ ਤਰਾਤਸਕੀਵਾਦੀ ਸਾਜਿਸ਼ ਦੇ ਹਿੱਸੇ ਵਜੋਂ ਕਿਰੋਵ ਦਾ ਕਤਲ ਕਰਨ ਲਈ ਸਾਜਿਸ਼ ਵਿੱਚ ਹਿੱਸੇਦਾਰੀ ਲਈ ਸਨ।

ਮੇਨਸ਼ੇਵਿਕ ਵਾਈਸ਼ਿੰਸਕੀ (Vyshinsky), ਜੋ ਕਰੇਂਸਕੀ ਦੀ ਪੂੰਜੀਵਾਦੀ ਸਰਕਾਰ ਹੇਠ ਕੰਮ ਕਰ ਰਿਹਾ ਸੀ, ਅਤੇ ਜਿਸਨੇ ਆਪਣੇ ਦਸਤਖਤਾਂ ਨਾਲ ਜੁਲਾਈ ਮੁਜ਼ਾਹਰੇ ਮਗਰੋਂ ਲੈਨਿਨ ਅਤੇ ਤਰਾਤਸਕੀ ਲਈ ਗਿਰਫ਼ਤਾਰੀ ਦੇ ਵਾਰੰਟ ਜਾਰੀ ਕੀਤੇ ਸਨ, ਨੂੰ ਸਤਾਲਿਨ ਨੇ ਸਾਜਿਸ਼ ਅਤੇ ਫਰਜੀ ਮਾਸਕੋ ਮੁੱਕਦਮਿਆਂ ਵਿੱਚ ਸਾਰੀਆਂ ਜਾਂਚਾਂ ਅਤੇ ਸਾਵਧਾਨੀਆਂ ਦਾ ਸੰਚਾਲਨ ਕਰਨ ਲਈ ਨਿਯੁਕਤ ਕੀਤਾ ਗਿਆ ਸੀ। ਵਾਈਸ਼ਿੰਸਕੀ (Vyshinsky) ਦਿਲੋਂ ਬਾਲਸ਼ਵਿਕਾਂ ਨੂੰ ਨਫ਼ਰਤ ਕਰਦਾ ਸੀ ਅਤੇ ਸਾਰੀ ਕਾਰਵਾਈ ਦੌਰਾਨ ਉਹਨਾਂ ਨਾਲ ਬਹੁਤ ਬੇਰਹਿਮ ਸੀ। ਉਸਨੇ ਦਾਅਵਾ ਕੀਤਾ ਕਿ ਉਹ ਮਾਸਕੋ ਦੀਆਂ ਗਲੀਆਂ ਤੇ ਤਰਾਤਸਕੀਵਾਦੀਆਂ ਨੂੰ ਪਾਗਲ ਕੁੱਤੇ ਵਾਂਗ ਗੋਲੀ ਮਾਰਨਾ ਚਾਹੇਗਾ। ਸਤਾਲਿਨ ਨੇ ਸਚੇਤ ਤੌਰ ਤੇ ਉਸਨੂੰ ਇਸ ਕੰਮ ਲਈ ਚੁਣਿਆ।

ਲੈਨਿਨ ਦੇ ਖੱਬੇ ਅਤੇ ਸੱਜੇ ਖੜਨ ਵਾਲੇ ਸਾਰੇ ਕਾਮਰੇਡਾਂ ਸਣੇ ਸਮੁੱਚੀ ਸਿਖਰਲੀ ਬਾਲਸ਼ਵਿਕ ਲੀਡਰਸ਼ੀਪ, ਜੋ ਅਕਤੂਬਰ ਇਨਕਲਾਬ ਦੀ ਸਿਰਜਕ ਸੀ, ਦਾ ਤਰਾਤਸਕੀਵਾਦੀ ਅਤੇ ਜਰਮਨ ਜਾਸੂਸ ਹੋਣ ਦੇ ਦੋਸ਼ ਲਗਾਉਂਦੇ ਹੋਏ ਆਖਰੀ ਉਪਾਅ ਵਜੋਂ ਸਫਾਇਆ ਕਰ ਦਿੱਤਾ ਗਿਆ।

ਇਹਨਾਂ ਸ਼ੁੱਧੀਆਂ ਦੇ ਤੁਰੰਤ ਮਗਰੋਂ ਜਦੋਂ ਸਤਾਲਿਨ ਨੇ ਖੁਦ ਅਗਸਤ 1939 ਵਿੱਚ ਹਿਟਲਰ ਨਾਲ ਇਕ ਯੁੱਧ ਸੰਧੀ ਕੀਤੀ ਅਤੇ ਦੂਜੀ ਸੰਸਾਰ ਜੰਗ ਲਈ ਰਸਤਾ ਬਣਾਉਂਦੇ ਹੋਏ ਪੋਲੈਂਡ ਤੇ ਹਮਲਾ ਕਰਨ ਵਿੱਚ ਹਿਟਲਰ ਦਾ ਸਹਿਯੋਗ ਕੀਤਾ। ਯੁੱਧ-ਸੰਧੀ ਦਾ ਵਿਰੋਧ ਕਰਨ ਕਰਕੇ, ਤਰਾਤਸਕੀ ਨੂੰ ਸੋਵੀਅਤ NKVD ਦੁਆਰਾ ਭੇਜੇ ਗਏ ਕਿਰਾਏ ਦੇ ਇਕ ਕਾਤਲ, ਰੋਮਨ ਮਾਰਕੇਡਰ ਦੁਆਰਾ, ਅਗਸਤ 20, 1940 ਨੂੰ ਤਰਾਤਸਕੀ ਦਾ ਕਤਲ ਕਰਵਾ ਦਿੱਤਾ ਗਿਆ। ਜਰਮਨ ਗੇਸਟਾਪੋ ਨਾਲ ਸਾਂਝੀ ਸਾਜਿਸ਼ ਵਿੱਚ ਸੋਵੀਅਤ NKVD ਦੁਆਰਾ ਕੀਤੇ ਗਏ ਇਕ ਹੋਰ ਅਸਫਲ ਜਾਨਲੇਵਾ ਹਮਲੇ ਦੇ ਤੁਰੰਤ ਮਗਰੋਂ ਇਹ ਤਰਾਤਸਕੀ ਤੇ ਦੂਜਾ ਹਮਲਾ ਸੀ।

ਰੂਸੀ ਇਨਕਲਾਬ ਦੇ ਅੰਤਿਮ ਜੀਵਿਤ ਨਾਇਕ, ਤਰਾਤਸਕੀ ਨੂੰ 1940 ਵਿੱਚ ਕਤਲ ਕਰਨ ਨਾਲ, ਸਤਾਲਿਨ ਦੀ ਸੱਤਾ ਨੂੰ ਕੋਈ ਅਸਲੀ ਖਤਰੇ ਦਾ ਸਾਹਮਣਾ ਨਾ ਕਰਦੇ ਹੋਏ ਆਪਣੇ ਪੈਰ ਜਮਾ ਸਕੀ!

ਸਤਾਲਿਨ ਦੀ ਭੂਮਿਕਾ, ਅਕਤੂਬਰ ਇਨਕਲਾਬ ਅਤੇ ਖਾਨਾਜੰਗੀ ਦੋਨਾਂ ਵਿੱਚ ਹੀ ਮਾਰੂ ਸੀ। ਉਸਨੇ ਫਰਵਰੀ 1917 ਵਿੱਚ ਕਰੇਂਸਕੀ ਦੀ ਪੂੰਜੀਵਾਦੀ ਸਰਕਾਰ ਅਤੇ ਲੈਨਿਨ ਦੀ ਨੀਤੀ ਦੇ ਉਲਟ ਉਸਦੀ ਜੰਗ ਨੀਤੀ ਦੀ ਹਿਮਾਇਤ ਕੀਤੀ ਅਤੇ ਸੋਵੀਅਤ-ਪੋਲਿਸ਼ ਯੁੱਧ ਵਿੱਚ ਜੰਗ ਦੇ ਮੋਰਚੇ ਵਿੱਚ ਗੱਦਾਰੀ ਕੀਤੀ ਜਿਸਦੇ ਫਲਸਰੂਪ ਸੋਵੀਅਤ ਬਲਾਂ ਦੀ ਇਕ ਸ਼ਾਨਦਾਰ ਜਿੱਤ ਨੂੰ ਉਲਟਾ ਦਿੱਤਾ ਗਿਆ।

ਮਾਰਕਸਵਾਦ ਅਤੇ ਕੌਮ ਦੇ ਸਵਾਲ ਨੂੰ ਛੱਡ ਕੇ ਸਤਾਲਿਨ ਦੀ ਕੋਈ ਵੀ ਰਚਨਾ ਕੋਈ ਜਗ੍ਹਾਂ ਨਹੀਂ ਬਣਾ ਸਕੀਇਹ ਪੁਸਤਕ, ਸਤਾਲਿਨ ਦੀਆਂ ਰਚਨਾਵਾਂ ਦੇ ਸਾਰੇ ਟੁਕੜਿਆਂ ਵਿੱਚਕਾਰ ਇਕ ਸ਼ਾਨਦਾਰ ਟੁਕੜਾ ਹੈ, ਅਸਲ ਵਿੱਚ ਲੈਨਿਨ ਦੇ ਨਿਰਦੇਸ਼ਾਂ ਹੇਠ ਬੁਖਾਰਿਨ ਦੁਆਰਾ ਲਿਖੀ ਹੋਈ ਅਤੇ ਖੁਦ ਲੈਨਿਨ ਦੁਆਰਾ ਸੰਪਾਦਿਤ ਕੀਤੀ ਹੋਈ ਸੀ। ਇਸ ਲਈ, ਸਤਾਲਿਨ 1928 ਵਿੱਚ ਪ੍ਰਕਾਸ਼ਿਤ ਆਪਣੀਆਂ ਸੰਕਲਿਤ ਰਚਨਾਵਾਂ ਵਿੱਚ ਇਸ ਰਚਨਾ ਨੂੰ ਸ਼ਾਮਿਲ ਨਹੀਂ ਸੀ ਕਰ ਸਕਿਆ। ਉਸਨੇ ਬੁਖਾਰਿਨ ਨੂੰ ਜੇਲ੍ਹ ਚ ਸੁੱਟਣ ਮਗਰੋਂ, 1936 ਵਿੱਚ ਇਸਨੂੰ ਖੁਦ ਦੇ ਨਾਮ ਦੇ ਪ੍ਰਕਾਸ਼ਿਤ ਕਰਨ ਦੇ ਬਜਾਏ, ਇਸਦੇ ਅਸਲ ਲੇਖਕ ਵਜੋਂ ਪ੍ਰਕਾਸ਼ਿਤ ਕੀਤਾ।

ਸਤਾਲਿਨ, ਜੋ ਤਰਾਤਸਕੀ ਜਾਂ ਇੱਥੋਂ ਤੱਕ ਕਿ ਆਪਣੇ ਵੇਲੇ ਦੇ ਕਿਸੇ ਵੀ ਬਾਲਸ਼ਵਿਕ ਦੇ ਕੱਦ ਦਾ ਨਹੀਂ ਸੀ, ਯੂਰਪ ਵਿੱਚ ਇਨਕਲਾਬ ਨੂੰ ਲੱਗੀ ਪਛਾੜ ਅਤੇ ਖਾਨਾਜੰਗੀ ਵਿੱਚ ਰੂਸੀ ਇਨਕਲਾਬ ਦੇ ਸਾਂਹਸੱਤਹੀਣ ਹੋਣ ਮਗਰੋਂ ਇਨਕਲਾਬ ਦੀਆਂ ਭਾਟੇ ਦੀਆਂ ਤਰੰਗਾਂ ਤੇ ਸਵਾਰ ਹੋ ਕੇ ਸੱਤਾ ਵਿੱਚ ਆਉਣ ਵਿੱਚ ਕਾਮਯਾਬ ਹੋਇਆ। ਉਹ ਨੌਕਰਸ਼ਾਹੀ ਪੈਂਤੜਿਆਂ, ਓਖਰਾਨਾ ਦੇ ਤਰੀਕਿਆਂ ਜ਼ਰੀਏ ਆਪਣੀ ਸੱਤਾ ਨੂੰ ਮਜ਼ਬੂਤ ਕਰਨ ਵਿੱਚ ਕਾਮਯਾਬ ਹੋਇਆ।

ਇਨਕਲਾਬ ਦੀਆਂ ਉੱਠਦੀਆਂ ਤਰੰਗਾਂ ਨੇ ਲੈਨਿਨ, ਤਰਾਤਸਕੀ ਅਤੇ ਸਵੇਰਦਲੋਵ ਨੂੰ, ਇਸਦੇ ਭਾਟੇ ਤੇ ਸਤਾਲਿਨ ਨੂੰ ਸੱਤਾ ਵਿੱਚ ਪਹੁੰਚਾਇਆ। ਨੌਕਰਸ਼ਾਹ ਉਲਟ-ਇਨਕਲਾਬ ਨੇ ਸਤਾਲਿਨ ਵਿੱਚ ਆਪਣੇ ਜੀਵਨ-ਰੱਖਿਅਕ ਨੂੰ ਪਾਇਆਸਤਾਲਿਨ ਨੇ ਇਨਕਲਾਬ ਦੀ ਸੰਘੀ ਦੁਆਲੇ ਇਸਦਾ ਫੰਦਾ ਕੱਸਣ ਲਈ ਉਲਟ-ਇਨਕਲਾਬ ਨੂੰ ਹੱਲਾਸ਼ੇਰੀ ਦਿੱਤੀ ਅਤੇ ਬਦਲੇ ਵਿੱਚ ਉਲਟ-ਇਨਕਲਾਬ ਨੇ ਸਤਾਲਿਨ ਅਤੇ ਉਸਦੀ ਪ੍ਰਤੀਕਿਰਿਆਵਾਦੀ ਸੱਤਾ ਨੂੰ ਮਜ਼ਬੂਤ ਕੀਤਾ। 


ਮੂਲ ਲੇਖਕ : ਰਾਜੇਸ਼ ਤਿਆਗੀ
ਅਨੁਵਾਦ: ਰਜਿੰਦਰ 




Wednesday, December 26, 2018

ਸਰਹਿੰਦ ਅਤੇ ਕਰਬਲਾ: ਅੰਤਰ-ਸੰਵਾਦ


ਅਕਸਰ ਜਦੋਂ ਪੋਹ (ਦਸੰਬਰ) ਚੜ੍ਹਦਾ ਹੈ, ਸਿੱਖ ਯਾਦ ਦੀਆਂ ਭਾਵੁਕ ਵਹਿਣਾਂ ਦਾ ਵੇਗ ਸਿਖਰ 'ਤੇ ਪਹੁੰਚ ਜਾਂਦਾ ਹੈ। ਅਜਿਹਾ ਵੀ ਨਹੀਂ ਹੈ ਕਿ ਇਸ ਵੇਗ ਦੀਆਂ ਨਿਸ਼ਾਨਦੇਹੀਆਂ ਸਿਰਫ਼ ਦਸੰਬਰ ਦੇ ਧਰਾਤਲਾਂ ਉੱਪਰ ਹੀ ਕੀਤੀਆਂ ਜਾ ਸਕਦੀਆਂ ਹਨ, ਜਾਂ ਇਨ੍ਹਾਂ ਦੀ ਪੇਸ਼ਕਾਰੀ ਸਿਰਫ਼ ਦਸੰਬਰ ਹੀ ਕਰਦਾ ਹੈ, ਇਹ ਪਹਿਲੇ ਮਹੀਨਿਆਂ ਅੰਦਰ ਵੀ ਆਪਣੀ ਭੂਮਿਕਾ ਬਾਖ਼ੂਬੀ ਨਿਭਾਉਂਦੀਆਂ ਹਨ, ਪਰ ਫਿਰ ਵੀ ਦਸੰਬਰ ਬੇਹੱਦ ਖ਼ਾਸ ਹੈ। ਇਸ ਮਹੀਨੇ ਅੰਦਰ ਅਨੰਦਪੁਰ ਸਾਹਿਬ ਤੋਂ ਸਰਹਿੰਦ ਵਾਇਆ ਚਮਕੌਰ ਸਾਹਿਬ ਦਾ ਸਫ਼ਰ ਸਿੱਖ ਹਸਤੀ ਦਾ ਮਣਾਂ-ਮੂੰਹੀਂ ਇਤਿਹਾਸ ਸਿਰਜਦਾ ਹੈ। ਉਹ ਇਤਿਹਾਸ, ਜਿਸ ਦੀਆਂ ਹੁਣ ਤੱਕ ਬੇਅੰਤ ਸਿਜਦਿਆਂ ਨੇ ਝੁਕ-ਝੁਕ ਬੰਦਨਾਵਾਂ ਕੀਤੀਆਂ ਹਨ। ਜਿਸ ਦੀਆਂ ਬਰੂੰਹਾਂ 'ਤੇ ਅਨੰਤਾਂ ਹੀ ਨੈਣਾਂ ਨੇ ਆਪਣੇ-ਆਪ ਨੂੰ ਸਮਰਪਿਤ ਕੀਤਾ ਹੈ। ਜਿਸ ਦੀਆਂ ਗਾਥਾਵਾਂ ਸਾਡਾ ਭਵਿੱਖ ਸਿਰਜਦੀਆਂ ਹਨ। ਉਸ ਇਤਿਹਾਸ ਨੂੰ ਸ਼ਾਇਦ ਵਿਸ਼ਵ ਇਤਿਹਾਸ ਦੇ 'ਹਾਣ' ਦਾ ਬਣਾਉਣ ਦੀਆਂ ਕਿਸੇ 'ਪਾਕ-ਕੋਸ਼ਿਸ਼ਾਂ' ਵਿਚੋਂ ਹੀ ਇਹ ਖਿਆਲ ਪੈਦਾ ਹੋਇਆ ਹੋਵੇਗਾ ਕਿ ਸਰਹਿੰਦ, ਸਿੱਖਾਂ ਦਾ ਕਰਬਲਾ ਹੈ, ਪਰ ਸ਼ਰਧਾ ਅਤੇ ਸਤਿਕਾਰ ਦੇ ਭਾਵਾਂ ਵਿਚ ਭਿੱਜੀਆਂ ਇਨ੍ਹਾਂ ਕੋਸ਼ਿਸ਼ਾਂ ਨੇ ਸਰਹਿੰਦ ਦੀਆਂ ਭੂਮਿਕਾਵਾਂ ਨੂੰ ਇਕ ਪ੍ਰਕਾਰ ਦਾ 'ਵਿਸ਼ੇਸ਼ਣ' ਜਾਂ 'ਤਸ਼ਬੀਹਾਂ' ਪ੍ਰਦਾਨ ਕਰ ਛੱਡੀਆਂ ਹਨ। ਇਹ ਉਹ ਤਸ਼ਬੀਹਾਂ ਹਨ, ਜਿਨ੍ਹਾਂ ਤੋਂ ਸਰਹਿੰਦ ਦਾ ਪਿੰਡਾ ਪੂਰੀ ਤਰ੍ਹਾਂ ਮੁਕਤ ਹੋਣਾ ਚਾਹੀਦਾ ਹੈ, ਕਿਉਂਕਿ ਸਰਹਿੰਦ ਅਤੇ ਕਰਬਲਾ ਦੀਆਂ ਆਪਣੀਆਂ-ਆਪਣੀਆਂ ਭੂਮਿਕਾਵਾਂ ਅਤੇ ਉਦੇਸ਼ ਸਨ। ਜਿਨ੍ਹਾਂ ਦਾ ਆਪਸ ਵਿਚ ਕੋਈ ਠੋਸ ਸਬੰਧ ਨਹੀਂ ਹੈ। ਜਦੋਂ ਅਸੀਂ ਸਰਹਿੰਦ ਨੂੰ ਸਿੱਖਾਂ ਦਾ ਕਰਬਲਾ ਆਖਦੇ ਹੋਏ ਸੰਬੋਧਿਤ ਕਰਦੇ ਹਾਂ, ਉਦੋਂ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਉਤਪੰਨ ਹੁੰਦੀਆਂ ਹਨ। ਜਿਨ੍ਹਾਂ ਦੀ ਬਦੌਲਤ 'ਸਰਹਿੰਦ' ਇਕ ਸੀਮਤ ਚੌਖਟੇ ਅੰਦਰ ਬੱਝੀ ਪ੍ਰਤੀਤ ਹੋਣ ਲੱਗਦੀ ਹੈ।

ਦਰਅਸਲ ਕਰਬਲਾ ਦਾ ਅਪਣਾ ਇਕ ਨਿਵੇਕਲਾ ਇਤਿਹਾਸ ਹੈ। ਜਿਸ ਦੀਆਂ ਭੂਮਿਕਾਵਾਂ ਦੀ ਇਸਲਾਮੀ ਜਗਤ, ਖ਼ਾਸ ਕਰ ਕੇ ਸ਼ੀਆ ਸੰਪਰਦਾਇ ਅੰਦਰ ਬੇਹੱਦ ਮਾਨਤਾ ਅਤੇ ਸਤਿਕਾਰ ਹੈ। ਇਸ ਦੀਆਂ ਜੜ੍ਹਾਂ ਬੇਹੱਦ ਡੂੰਘੀਆਂ ਹਨ, ਇਨ੍ਹਾਂ ਨੂੰ ਜ਼ਿਆਦਾ ਡੂੰਘਾਈ ਵਿਚ ਨਾ ਲੈ ਜਾਂਦੇ ਹੋਏ ਅਸੀਂ ਆਪਣੀ ਗੱਲ ਮੁਆਬੀਆ ਖ਼ਿਲਾਫ਼ਤ ਤੋਂ ਸ਼ੁਰੂ ਕਰਾਂਗੇ। ਇਸਲਾਮੀ ਪਰੰਪਰਾ ਅੰਦਰ 'ਖ਼ਿਲਾਫ਼ਤ' ਅਤੇ 'ਖ਼ਲੀਫ਼ਾ' ਦਾ ਇਤਿਹਾਸ ਕੀ ਹੈ? ਜਾਂ ਇਸ ਦੀਆਂ ਕਿਹੜੀਆਂ ਪ੍ਰਾਸੰਗਿਕਤਾਵਾਂ ਹਨ? ਇਹ ਫਿਲਹਾਲ ਸਾਡਾ ਵਿਸ਼ਾ ਨਹੀਂ ਹੈ। ਇੱਥੇ ਸਾਡਾ ਵਿਸ਼ਾ ਸਿਰਫ਼ ਖ਼ਿਲਾਫ਼ਤ ਦੌਰ ਦੇ ਇਤਿਹਾਸ ਦੀਆਂ ਕੁਝ 'ਕੁ ਘਟਨਾਵਾਂ ਦੀ ਚਰਚਾ ਹੈ। ਖ਼ਿਲਾਫ਼ਤ ਲਹਿਰ ਅੰਦਰ ਮੁਆਬੀਆ ਪਹਿਲਾ ਵਿਅਕਤੀ ਸੀ, ਜਿਸ ਨੇ ਖ਼ਿਲਾਫ਼ਤ ਨੂੰ ਰਾਜਾਸ਼ਾਹੀ 'ਚ ਤਬਦੀਲ ਕੀਤਾ। ਉਸ ਨੇ ਅਪਣੇ ਜੀਵਨ ਕਾਲ ਦੌਰਾਨ ਹੀ ਅਪਣੀ ਪਰਜਾ ਨੂੰ ਇਹ ਸਹੁੰ ਚੁਕਵਾਈ ਸੀ ਕਿ ਉਸ ਤੋਂ ਬਾਅਦ ਇਸਲਾਮ ਜਗਤ ਦਾ ਅਗਲਾ ਖ਼ਲੀਫ਼ਾ ਉਸ ਦਾ ਪੁੱਤਰ ਯਜ਼ੀਦ ਹੋਵੇਗਾ। ਜਦੋਂ ਸਮੁੱਚੀ ਪਰਜਾ ਨੇ ਇਹ ਸਹੁੰ ਚੁੱਕ ਲਈ ਤਾਂ ਕੁੱਝ 'ਕੁ ਗਿਣਤੀ ਦੇ ਬੰਦਿਆਂ ਨੇ ਇਸ ਸਹੁੰ ਨੂੰ ਚੁੱਕਣ ਤੋਂ ਮਨਾਂ ਕਰ ਦਿੱਤਾ ਸੀ। ਇਨ੍ਹਾਂ ਬੰਦਿਆਂ ਅੰਦਰ ਸ਼ਾਮਿਲ ਸਨ- ਚੌਥੇ ਖ਼ਲੀਫ਼ਾ ਹਜ਼ਰਤ ਅਲੀ ਦਾ ਦੂਜਾ ਪੁੱਤਰ ਹੁਸੈਨ, ਦੂਜੇ ਖ਼ਲੀਫ਼ਾ ਉਮਰ ਦਾ ਪੁੱਤਰ ਅਬਦੁੱਲਾ ਅਤੇ ਜ਼ੂਬੈਰ ਦਾ ਪੁੱਤਰ ਅਬਦੁੱਲਾ। ਜਦੋਂ ਮੁਆਬੀਆ ਦੀ ਮੌਤ ਹੋਈ, ਤਾਂ ਇਨ੍ਹਾਂ ਲੋਕਾਂ ਨੂੰ ਮੁੜ ਇਸ ਸਹੁੰ ਨੂੰ ਚੁੱਕਣ ਲਈ ਕਿਹਾ ਗਿਆ। ਇਸ ਵਾਰ ਉਮਰ ਦੇ ਪੁੱਤਰ ਨੇ ਨਿਸ਼ਠਾ ਦੀ ਇਸ ਸਹੁੰ ਨੂੰ ਚੁੱਕ ਲਿਆ। ਜਿਸ ਉਪਰੰਤ ਬਾਕੀ ਬਚੇ ਦੋਵਾਂ ਸ਼ਖ਼ਸਾਂ ਨੇ ਇਰਾਕ ਛੱਡਦੇ ਹੋਏ, ਮੱਕਾ ਜਾਣ ਨੂੰ ਤਰਜੀਹ ਦਿੱਤੀ। ਇਨ੍ਹਾਂ ਦੇ ਵਿਰੋਧ ਦੇ ਬਾਵਜੂਦ ਵੀ ਜਦੋਂ ਮੁਆਬੀਆ ਦੀ ਮੌਤ ਹੋਈ ਤਾਂ ਉਸ ਦਾ ਪੁੱਤਰ ਯਜ਼ੀਦ ਹੀ ਨਵਾਂ ਖ਼ਲੀਫ਼ਾ ਬਣਿਆ।

ਇਸ ਪਦਵੀ ਨੂੰ ਧਾਰਨ ਕਰਨ ਤੋਂ ਬਾਅਦ ਯਜ਼ੀਦ ਨੂੰ ਪਹਿਲੀ ਚੁਨੌਤੀ ਅਲੀ ਦੇ ਪੁੱਤਰ ਹੁਸੈਨ ਕੋਲੋਂ ਹੀ ਮਿਲੀ ਸੀ। ਇਤਿਹਾਸਕਾਰਾਂ ਮੁਤਾਬਿਕ ਹੁਸੈਨ ਅੰਦਰ ਸਿਰਫ਼ ਇਹੀ ਕਮੀ ਸੀ ਕਿ ਉਹ ਚਾਲਬਾਜ਼ੀ ਅਤੇ ਮੂਰਖਤਾ ਦਾ ਧਾਰਨੀ ਨਹੀਂ ਸੀ, ਜਦੋਂ ਕਿ ਉਮੈਯਦ ਦੇ ਉੱਤਰਾਧਿਕਾਰੀਆਂ ਅੰਦਰ ਇਹ ਬਾਖ਼ੂਬੀ ਪਾਈਆਂ ਜਾਂਦੀਆਂ ਸਨ। ਹੁਸੈਨ ਨੇ ਮੁਸਲਮਾਨਾਂ ਦੁਆਰਾ ਕੌਂਸਟੈਂਟੀਨੋਪੁਲ ਦੀ ਘੇਰਾਬੰਦੀ ਅੰਦਰ ਈਸਾਈਆਂ ਦੇ ਵਿਰੁੱਧ ਯੁੱਧ ਵਿਚ ਭਾਗ ਲਿਆ ਸੀ। ਮੁਆਬੀਆ ਅਤੇ ਅਲੀ ਦੇ ਪਹਿਲੇ ਪੁੱਤਰ ਹੁਸੈਨ ਦੇ ਵਿਚਕਾਰ ਜੋ ਸਮਝੌਤਾ ਹੋਇਆ ਸੀ, ਉਸ ਵਿਚ ਖ਼ਲੀਫ਼ਾ ਬਣਨ ਦਾ ਅਧਿਕਾਰ ਸਪਸ਼ਟ ਰੂਪ ਵਿਚ ਸੁਰੱਖਿਅਤ ਰੱਖਿਆ ਗਿਆ ਸੀ, ਕਿਉਂਕਿ ਹੁਸੈਨ ਦੀ ਇਹ ਇੱਛਾ ਕਦੀ ਵੀ ਨਹੀਂ ਰਹੀ ਸੀ ਕਿ ਉਹ ਦਮਿਸਕ ਦੇ ਸ਼ਾਸਕ (ਮੁਆਬੀਆ) ਨੂੰ ਖ਼ਲੀਫ਼ਾ ਸਵੀਕਾਰ ਕਰੇ। ਉਸ ਨੂੰ ਮੁਆਬੀਆ ਦੇ ਔਗੁਣਾਂ ਤੋਂ ਘ੍ਰਿਣਾ ਸੀ, ਉਨ੍ਹਾਂ ਦਾ ਚਰਿੱਤਰ ਹੁਸੈਨ ਦੇ ਕੁਦਰਤੀ ਸੁਭਾਅ ਦੇ ਬਿਲਕੁਲ ਉਲਟ ਸੀ।

ਦੂਸਰੇ ਪਾਸੇ, ਇਸਲਾਮ ਧਰਮ ਅੰਦਰ ਸ਼ਰਾਬ ਦੀ ਪਾਬੰਦੀ ਦਾ ਵਿਧਾਨ ਪ੍ਰਾਪਤ ਹੋਣ ਦੇ ਬਾਅਦ ਵੀ, ਯਜ਼ੀਦ ਇਸਲਾਮ ਜਗਤ ਦਾ ਪਹਿਲਾ ਖ਼ਲੀਫ਼ਾ ਸੀ, ਜੋ ਸ਼ਰਾਬ ਦਾ ਸੇਵਨ ਕਰਦਾ ਸੀ। ਇਸ ਕਰ ਕੇ ਉਸ ਨੂੰ ਇਸਲਾਮੀ ਯਾਦ ਅੰਦਰ 'ਬਜ਼ੀਦ ਅਲ ਖੁਮਾਰ' ਅਰਥਾਤ ਸ਼ਰਾਬਾਂ ਵਾਲਾ ਯਜ਼ੀਦ ਆਖਿਆ ਗਿਆ ਹੈ। ਜਦੋਂ ਮੁਆਬੀਆ ਦੀ ਮੌਤ ਹੋਈ ਤਾਂ ਹੁਸੈਨ ਨੂੰ ਇਹ ਯਕੀਨ ਹੋ ਗਿਆ ਸੀ ਕਿ ਹੁਣ ਉਹ ਅਗਲਾ ਖ਼ਲੀਫ਼ਾ ਬਣੇਗਾ ਤੇ ਲੋਕ ਵੀ ਇਸ ਮਾਮਲੇ ਵਿਚ ਉਸ ਦਾ ਸਹਿਯੋਗ ਕਰਨਗੇ। ਇਸ 'ਖ਼ੁਸ਼ਫਹਿਮੀ' ਵਿਚ ਵਿਚਰਦਿਆਂ ਹੀ ਉਸ ਨੇ ਅਪਣੇ ਪਰਿਵਾਰ ਦੇ ਕੁਝ 'ਕੁ ਮੈਂਬਰਾਂ ਅਤੇ ਮੁੱਠੀ ਭਰ ਸਹਿਯੋਗੀਆਂ ਦੀ ਮਦਦ ਨਾਲ ਇਰਾਕ ਦੇ ਕੂਫਾ ਸ਼ਹਿਰ ਉੱਪਰ ਹਮਲਾ ਕਰ ਦਿੱਤਾ, ਜੋ ਕਿ ਉਸ ਦੀ ਵੱਡੀ ਗ਼ਲਤੀ ਸਾਬਤ ਹੋਇਆ, ਕਿਉਂਕਿ ਜਿਸ ਸਹਿਯੋਗ ਦੀ ਉਸ ਨੂੰ ਉਮੀਦ ਸੀ ਇਰਾਕ ਅੰਦਰੋਂ ਉਸ ਨੂੰ ਉਹ ਸਹਿਯੋਗ ਨਾ ਮਿਲਿਆ। ਇਸ ਸਬੰਧੀ ਅਜਿਹੇ ਵੀ ਪ੍ਰਮਾਣ ਪ੍ਰਾਪਤ ਹੁੰਦੇ ਹਨ ਕਿ ਹੁਸੈਨ ਨੂੰ ਖ਼ੁਦ ਕੂਫ਼ਾ ਵਾਸੀਆਂ ਨੇ ਖ਼ਤ ਭੇਜ ਕੇ ਬੁਲਾਇਆ ਸੀ, ਪਰ ਫਿਰ ਵੀ ਇਸ ਦੇ ਅਸਲ ਕਾਰਨ ਜੋ ਮਰਜ਼ੀ ਸਨ, ਅਸਲੀਅਤ ਇਹ ਸੀ ਕਿ ਜਦੋਂ ਉਹ ਰਸਤੇ ਵਿਚ ਸੀ ਤਾਂ ਅਪਣੇ ਸਮੇਂ ਦੇ ਮਹਾਨ ਸੈਨਾਪਤੀ ਸੈਦ ਇਬਨ ਅਬੀ ਵੱਕਾਸ ਦੇ ਪੁੱਤਰ ਉਮਰ ਨੇ ਉਸ ਨੂੰ ਅਪਣੀ ਚਾਰ ਹਜ਼ਾਰ ਸੈਨਿਕਾਂ ਦੀ ਫ਼ੌਜ ਨਾਲ ਮੁਹੱਰਮ ਦੇ ਦਸਵੇ ਦਿਨ ਅਰਥਾਤ ਅਲ ਹਿਜ਼ਰਾ 61 (ਅਕਤੂਬਰ 10, ਸੰਨ 680) ਨੂੰ ਕੂਫਾ ਦੇ ਉੱਤਰ-ਪੱਛਮ ਵਿਚ 25 ਮੀਲ ਦੂਰ ਸਥਿਤ 'ਕਰਬਲਾ' ਵਿਖੇ ਘੇਰਾ ਪਾ ਲਿਆ। ਹੁਸੈਨ ਪਾਸ ਉਸ ਸਮੇਂ ਸਿਰਫ਼ ਦੋ ਸੌ ਦੇ ਕਰੀਬ ਹੈਜ਼ਾਜ਼ੀ ਅਤੇ ਇਰਾਕੀ ਹੀ ਸਨ। ਹੁਸੈਨ ਦੀ ਇਸ 'ਲੜਾਕੂ' ਟੁਕੜੀ ਬਾਰੇ ਭਾਵੇਂ ਬਾਰੇ ਸ਼ੀਆ ਲੋਕਾਂ ਨੇ ਬਹੁਤ ਸਾਰੀਆਂ ਅਣ-ਇਤਿਹਾਸਿਕ ਗੱਲਾਂ ਆਖੀਆਂ ਹਨ, ਪਰ ਇਤਿਹਾਸਕਾਰਾਂ ਦੇ ਵਡੇਰੇ ਸਮੂਹ ਨੇ ਉਨ੍ਹਾਂ ਦੀ ਕਦੀ ਵੀ ਕੋਈ ਪ੍ਰੋੜ੍ਹਤਾ ਨਹੀਂ ਕੀਤੀ ਹੈ। ਸ਼ੀਆ ਪਰੰਪਰਾਵਾਂ ਤੋਂ ਇਲਾਵਾ ਸ਼ੀਆ ਗ੍ਰੰਥਾਂ ਅੰਦਰ ਵੀ ਇਹਨਾਂ ਕਲਪਨਾਮਈ ਗੱਲਾਂ ਦੀ ਸ਼ਾਹਦੀ ਭਰੀ ਗਈ ਹੈ। ਖੈਰ, ਮੁਹੱਰਮ ਦੇ ਦਸਵੇਂ ਦਿਨ ਕੂਫਾ ਦੇ ਉੱਤਰ ਪੱਛਮ ਦੇ 25 'ਕੁ ਮੀਲ ਵੱਲ ਸਥਿਤ ਕਰਬਲਾ ਦੇ ਸਥਾਨ 'ਤੇ ਇਨ੍ਹਾਂ ਦੋਵਾਂ ਧਿਰਾਂ ਦਰਮਿਆਨ ਇਕ ਲੜਾਈ ਹੋਈ। ਜਿਸ ਵਿਚ ਬੇਸ਼ੱਕ ਹੁਸੈਨ ਦੇ ਸਾਥੀ ਦਲੇਰੀ ਨਾਲ ਲੜੇ, ਪਰ ਆਖੀਰ ਵਿਚ ਉਨ੍ਹਾਂ ਨੂੰ ਹਾਰ ਹੀ ਨਸੀਬ ਹੋਈ। ਹੁਸੈਨ ਦਾ ਸਿਰ ਤਲਵਾਰ ਨਾਲ ਧੜ ਤੋਂ ਵੱਖ ਕਰਨ ਉਪਰੰਤ ਬਾਕੀ ਸਰੀਰ ਬੁਰੀ ਤਰ੍ਹਾਂ ਕੁਚਲਿਆ ਗਿਆ। ਉਸ ਦੇ ਸਰੀਰ ਨੂੰ ਇੱਲਾਂ ਦੇ ਖਾਣ ਲਈ ਰੱਖਿਆ ਗਿਆ। ਜੋ ਕੁਝ ਬਾਕੀ ਬਚਿਆ, ਖ਼ਾਸ ਕਰ ਕੇ ਸਿਰ, ਉਹ ਦਮਿਸ਼ਕ ਬੈਠੇ ਖ਼ਲੀਫ਼ਾ ਯਜ਼ੀਦ ਦੇ ਸਨਮੁੱਖ ਪੇਸ਼ ਕੀਤਾ ਗਿਆ। ਜਿਸ ਨੇ ਉਸ ਨੂੰ ਨਜ਼ਫ ਨੇੜੇ ਮਕਬਰਾ ਬਣਾ ਕੇ ਰੱਖ ਦਿੱਤਾ। ਹੁਸੈਨ ਦੀ ਇਸ ਸ਼ਹਾਦਤ ਦੀ ਵਜ੍ਹਾ ਕਾਰਨ ਕਰਬਲਾ ਅੱਜ ਤੱਕ ਇਰਾਕ ਦੇ ਇਕ ਪਵਿੱਤਰ ਨਗਰ ਵਜੋਂ ਜਾਣਿਆਂ ਜਾਂਦਾ ਹੈ, ਜਿੱਥੇ ਨਜ਼ਫ ਨਾਮੀ ਸਥਾਨ ਉੱਪਰ ਹਜ਼ਰਤ ਹੁਸੈਨ ਦਾ ਮਕਬਰਾ ਹੈ। ਸ਼ੀਆ ਲੋਕ ਇਸ ਸਥਾਨ ਨੂੰ ਕਾਅਬਾ-ਪਾਕ ਅਤੇ ਮਦੀਨਾ ਵਿਖੇ ਸਥਿਤ ਹਜ਼ਰਤ ਮੁਹੰਮਦ ਸਾਹਿਬ ਦੇ ਮਕਬਰੇ ਤੋਂ ਵੀ ਜ਼ਿਆਦਾ ਪਵਿੱਤਰ ਮੰਨਦੇ ਹਨ ਅਤੇ ਹੁਸੈਨ ਦੀ ਇਸ ਸ਼ਹਾਦਤ ਦੇ ਪ੍ਰਤੀ ਅਦਬ ਪ੍ਰਗਟ ਕਰਦੇ ਹੋਏ ਹਰ ਸਾਲ ਮੁਹੱਰਮ ਦੇ ਪਹਿਲੇ ਦਸ ਦਿਨਾਂ ਨੂੰ ਸੋਗ ਵਜੋਂ ਮਨਾਉਂਦੇ ਹਨ।

ਹੁਸੈਨ ਦੀ ਇਸ ਸ਼ਹਾਦਤ ਦੀਆ ਭਾਵੇਂ ਇਸਲਾਮੀ ਪਰੰਪਰਾ ਅੰਦਰ ਵਿਸ਼ੇਸ਼ ਮਾਨਤਾਵਾਂ ਹਨ, ਪਰ ਵਿਸ਼ਵ ਪ੍ਰਸਿੱਧ ਇਤਿਹਾਸਕਾਰ ਕਾਰਲ ਬ੍ਰੋਕਮੈਨ ਆਖਦਾ ਹੈ ਕਿ ਹੁਸੈਨ ਦੀ ਸ਼ਹੀਦੀ ਦਾ ਕੋਈ ਰਾਜਨੀਤਿਕ ਪ੍ਰਭਾਵ ਨਹੀਂ ਪਿਆ ਸੀ, ਪਰ ਇਸ ਸ਼ਹਾਦਤ ਦੀ ਬਦੌਲਤ ਸ਼ੀਆ ਲੋਕਾਂ ਨੂੰ, ਜਿਹੜੇ ਕਿ ਹਜ਼ਰਤ ਅਲੀ ਦੇ ਸਮਰਥਕਾਂ ਦਾ ਇਕ ਹਿੱਸਾ ਹਨ, ਉਨ੍ਹਾਂ ਦੇ ਧਾਰਮਿਕ ਵਿਕਾਸ ਨੂੰ ਬਲ ਜ਼ਰੂਰ ਮਿਲਿਆ, ਜਿਹੜਾ ਕਿ ਬਾਅਦ ਵਿਚ ਸਮੁੱਚੇ ਅਰਬ ਦੀਆਂ ਅੰਤਰ-ਮੁਖੀ ਪ੍ਰਵਿਰਤੀਆਂ ਦਾ ਕੇਂਦਰ-ਬਿੰਦੂ ਬਣਿਆ। ਇਸਲਾਮੀ ਸੰਸਾਰ ਅੰਦਰ ਹੁਸੈਨ ਨੂੰ 'ਜੈਨ ਉਲ ਆਬੀਦੀਨ' ਭਾਵ ਧਰਮੀਆਂ ਦਾ ਗਹਿਣਾ ਦੀ ਉਪਾਧੀ ਦੇਣ ਦੇ ਨਾਲ-ਨਾਲ ਅਨੇਕਾਂ ਤਰ੍ਹਾਂ ਦੇ ਹੋਰ ਅਦਬ ਪ੍ਰਗਟ ਕੀਤੇ ਗਏ। ਸ਼ਾਇਦ ਇਸ ਵਜ੍ਹਾ ਕਾਰਨ ਹੀ ਪ੍ਰਸਿੱਧ ਵਿਦਵਾਨ ਫਿਲਿਪ ਹਿਤੀ ਆਖਦੇ ਹਨ ਕਿ ਹੁਸੈਨ ਦਾ ਖ਼ੂਨ, ਆਪਣੇ ਪਿਤਾ ਅਲੀ ਦੇ ਖ਼ੂਨ ਤੋਂ ਵੀ ਵਧੇਰੇ, ਸ਼ੀਆ ਧਰਮ ਦੀ ਨੀਂਹ ਬਣਿਆ। ਇਸ ਸ਼ਹਾਦਤ ਦੀਆਂ ਉਪਰੋਕਤ ਪ੍ਰਮੁੱਖ ਭੂਮਿਕਾਵਾਂ ਤੋਂ ਇਲਾਵਾ ਇਸਲਾਮ ਅੰਦਰ ਨਿਭਾਈਆਂ ਹੋਰਨਾਂ ਭੂਮਿਕਾਵਾਂ ਦੀ ਸਾਨੂੰ ਕੋਈ ਵਡੇਰੀ ਗਵਾਹੀ ਪ੍ਰਾਪਤ ਨਹੀਂ ਹੁੰਦੀ।

ਹੁਣ ਅਸੀਂ ਸਰਹਿੰਦ ਵੱਲ ਪਰਤਦੇ ਹਾਂ। ਸਾਕਾ ਸਰਹਿੰਦ ਵਿਸ਼ਵ ਭਰ ਦੀ ਇਕੋ-ਇਕ ਅਜਿਹੀ ਦਾਸਤਾਨ ਹੈ, ਜਿਸ ਦੀਆਂ ਕਿਧਰੇ ਵੀ ਕੋਈ ਹੋਰ ਉਦਾਹਰਨਾਂ ਸਾਨੂੰ ਪ੍ਰਾਪਤ ਨਹੀਂ ਹੁੰਦੀਆਂ। ਸਰਹਿੰਦ ਦਾ ਇਤਿਹਾਸ ਸਾਡੇ ਪਾਲਣ-ਪੋਸਣ ਦਾ ਹਿੱਸਾ ਰਿਹਾ ਹੈ। ਬਦਲ ਰਹੇ ਸਮਾਜਿਕ ਸੰਦਰਭਾਂ ਅੰਦਰ ਭਾਵੇਂ ਇਸ ਗੱਲ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਡੇ ਵਿਚੋਂ ਕਈਆਂ ਦੇ ਮਨਾਂ ਅੰਦਰ ਇਸ ਇਤਿਹਾਸ ਦੀਆਂ ਯਾਦਾਂ ਧੁੰਦਲੀਆਂ ਪੈ ਚੁੱਕੀਆਂ ਹੋਣਗੀਆਂ, ਪਰ ਇਸ ਗੱਲ ਦਾ ਯਕੀਨ ਵੀ ਹੈ ਕਿ ਸਰਹਿੰਦ ਅਜੇ ਵੀ ਵਡੇਰੇ ਤਬਕੇ ਦੇ ਮਨ ਅੰਦਰ ਪਵਿੱਤਰ ਯਾਦ ਵਜੋਂ ਜਿਉਂਦਾ ਹੈ। ਇਸ ਲਈ ਉਸ ਯਾਦ ਦੇ ਵੇਰਵਿਆਂ ਵਿਚ ਅਸੀਂ ਨਹੀਂ ਪਵਾਂਗੇ। ਗੁਰੁੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਇਤਿਹਾਸ ਅਸੀਂ ਸਭ ਜਾਣਦੇ ਹਾਂ। ਇਸ ਤੋਂ ਅਣਜਾਣ ਹੋਣਾ, ਸਾਡੇ ਲਈ 'ਲਾਹਨਤੀ' ਵਰਤਾਰਾ ਹੀ ਹੋ ਸਕਦਾ ਹੈ। ਇਸ ਪ੍ਰਤੀ ਭਾਵੇਂ ਸਾਡੀਆਂ ਰਾਵਾਂ ਵੱਖ-ਵੱਖ ਹੋਣ, ਪਰ ਸਰਹਿੰਦ ਕਿਉਂਕਿ ਸਾਡਾ ਮਾਣ ਹੈ, ਉਸ ਨੂੰ ਜਾਣਨ/ਸਮਝਣ ਵੱਲ ਲੱਗਣਾ ਸਾਡਾ ਇਖ਼ਲਾਕੀ ਫ਼ਰਜ਼ ਹੈ।

ਸਰਹਿੰਦ ਕਿਸੇ ਦੁਨਿਆਵੀ ਸੱਤਾ ਪ੍ਰਾਪਤੀ ਜਾਂ ਇੱਛਾ ਹਿਤ ਹੋਈ ਕੁਰਬਾਨੀ ਦਾ ਨਾਮ ਨਹੀਂ, ਸਗੋਂ ਇਸ ਦੀ ਅਭਿਵਿਅਕਤੀ ਰੂਹਾਨੀਅਤ ਦੇ ਉੱਚੇ ਮੰਡਲਾਂ ਵਿਚ ਸਥਿਤ ਦੈਵੀ ਹੋਂਦ ਦੇ ਪਿਆਰ ਅਤੇ ਉਸ ਪ੍ਰਤੀ ਸਮਰਪਿਤਤਾ ਦੇ ਸਰੀਰਕ ਪ੍ਰਗਟਾਵਿਆਂ ਵਿਚੋਂ ਹੁੰਦੀ ਹੈ। ਸਰਹਿੰਦ ਭਾਰਤ ਦੇ ਇਤਿਹਾਸ ਅੰਦਰ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ। ਜਿਸ ਨੇ ਇੱਥੋਂ ਦੇ ਧਰਮ, ਸਮਾਜ, ਇਤਿਹਾਸ, ਭੂਗੋਲ, ਅਰਥ-ਸ਼ਾਸਤਰ ਅਤੇ ਅਜਿਹੇ ਹੀ ਕਈ ਹੋਰਨਾਂ ਖੇਤਰਾਂ ਅੰਦਰ ਆਪਣੀ ਕ੍ਰਾਂਤੀਕਾਰੀ ਭੂਮਿਕਾ ਸਦਕਾ ਨਵੀਆਂ ਪਹੁੰਚਾਂ ਨੂੰ ਜਨਮ ਦਿੱਤਾ। ਇਸ ਨੇ ਭਾਰਤ ਅੰਦਰ ਉਸ ਪਰੰਪਰਾ ਨੂੰ ਅੱਗੇ ਤੋਰਨ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ, ਜਿਨ੍ਹਾਂ ਲਈ ਗੁਰੁ ਅਰਜਨ ਸਾਹਿਬ ਅਤੇ ਗੁਰੁ ਤੇਗ ਬਹਾਦਰ ਜੀ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਨ। ਇਹ ਉਸ ਅਲੋਕਾਰੀ ਬਾਬੇ ਬੰਦਾ ਬਹਾਦਰ ਦੇ ਅਦਭੁਤ ਕਾਰਜਾਂ ਦੀ ਪ੍ਰਮੁੱਖ ਆਧਾਰ ਵੀ ਬਣੀ, ਜਿਸ ਨੇ ਆਪਣੇ ਕਾਰਜਾਂ ਰਾਹੀਂ ਫਰਾਂਸ ਅਤੇ ਰੂਸੀ ਸਮਾਜਵਾਦੀ ਕ੍ਰਾਂਤੀਆਂ ਤੋਂ ਅਲਹਿਦਾ ਇਕ ਮਹਾਨ ਇਨਕਲਾਬੀ ਚੇਤਨਾ ਦਾ ਪਾਸਾਰ ਇਸ ਖ਼ਿੱਤੇ ਅੰਦਰ ਪਹਿਲੀ ਵਾਰ ਕੀਤਾ। ਇਹ ਸਰਹਿੰਦ ਹੀ ਸੀ, ਜਿਸ ਨੇ ਵਿਅਕਤੀਗਤ ਉਦੇਸ਼ਾਂ ਦੀ ਪ੍ਰਾਪਤੀ ਦੀ ਬਜਾਏ, ਸਮੂਹਿਕਤਾ ਉੱਪਰ ਜ਼ੋਰ ਦਿੱਤਾ। ਜਿਸ ਨੇ ਧਰਮ ਦੀ ਬਹੁ-ਪੱਖੀ ਵਿਆਖਿਆ ਦਾ ਵਿਵਹਾਰਿਕ ਸਰੂਪ ਪ੍ਰਗਟ ਕੀਤਾ, ਅਤੇ ਜਿਸ ਦੀਆਂ ਆਵਾਜ਼ਾਂ ਨੇ ਸਮਾਜ ਅੰਦਰ 'ਧਰਮ' ਦੀ ਪੁਨਰ-ਸਥਾਪਨਾ ਹਿਤ ਆਪਣੀ ਵਿਸ਼ੇਸ਼ ਭੂਮਿਕਾ ਅਦਾ ਕੀਤੀ।

ਹਾਲਾਂਕਿ ਅਜਿਹਾ ਆਖਦੇ ਹੋਏ ਅਸੀਂ ਕਰਬਲਾ ਦੇ ਇਤਿਹਾਸ ਨੂੰ ਅਜਿਹਾ ਵੀ ਨਹੀਂ ਕਿ ਕੋਈ ਅਹਿਮੀਅਤ ਨਹੀਂ ਦੇ ਰਹੇ, ਪਰ ਫਿਰ ਵੀ ਇਹ ਜ਼ਰੂਰ ਸਵੀਕਾਰਦੇ ਹਾਂ ਕਿ ਸਰਹਿੰਦ ਦੇ ਮੁਕਾਬਲੇ ਕਰਬਲਾ ਇਕ 'ਨਿਗੂਣੀ' ਜਿਹੀ ਸ਼ੈਅ ਹੈ। ਸਰਹਿੰਦ ਦੇ ਪਰਿਪੇਖ ਅਸੀਮ ਹਨ। ਉਨ੍ਹਾਂ ਦੀ ਵਿਆਖਿਆ ਕਿਸੇ ਵੀ ਤਰ੍ਹਾਂ ਦੀਆਂ ਤਸ਼ਬੀਹਾਂ ਨਾਲ ਨਹੀਂ ਉਲੀਕੀ ਜਾ ਸਕਦੀ, ਕਿਉਂਕਿ ਸਰਹਿੰਦ ਤਸ਼ਬੀਹਾਂ ਤੋਂ ਪਾਰਲੀ ਅਵਸਥਾ ਅੰਦਰ ਵਸਦਾ ਹੈ। ਉਸ ਅੰਦਰਲੀ ਸਿੱਖ ਯਾਦ ਦਾ ਵਰਣਨ ਤੱਥਾਂ ਦੇ ਨਾਲ-ਨਾਲ ਆਪ-ਮੁਹਾਰੇ ਵਗਦੇ ਹੰਝੂਆਂ ਦੀਆਂ ਲੜੀਆਂ ਕਰਦੀਆਂ ਹਨ। ਇਹ ਉਹ ਹੰਝੂ ਹਨ, ਜਿਹੜੇ ਧਾਰਮਿਕ ਵਲਗਣਾਂ ਦੇ ਘੇਰਿਆਂ ਜਾਂ ਪੁਸ਼ਾਕਾਂ ਦੀ ਹੋਂਦ ਤੋਂ ਪੁਰੀ ਤਰ੍ਹਾਂ ਨਿਰਲੇਪ ਹਨ। ਇਨ੍ਹਾਂ ਦੀ ਚੇਤਨਾ ਬ੍ਰਹਿਮੰਡੀ ਹੈ। ਸਰਹਿੰਦ ਇਨ੍ਹਾਂ ਦਾ ਕੇਂਦਰ-ਬਿੰਦੂ ਬਣ ਕਿ ਉੱਭਰਦਾ ਹੈ। ਇੱਥੇ ਸਿਜਦਿਆਂ ਦੀਆਂ ਕੋਈ ਵਿਸ਼ੇਸ਼ ਪਹਿਚਾਣਾਂ ਉਸ ਪ੍ਰਕਾਰ ਬਿਲਕੁਲ ਨਹੀਂ ਹਨ, ਜਿਵੇਂ ਅਸੀਂ ਕਰਬਲਾ ਅੰਦਰ ਦੇਖਦੇ ਹਾਂ। ਇਸ ਲਈ ਸਰਹਿੰਦ ਨੂੰ ਜਦੋਂ ਕਰਬਲਾ ਦੀ ਤਸ਼ਬੀਹ ਦਿੱਤੀ ਜਾਂਦੀ ਹੈ ਤਾਂ ਸਾਡੀ ਸਮਝ ਜਾਣੇ-ਅਣਜਾਣੇ ਇਹ ਸਵੀਕਾਰ ਕਰ ਕੇ ਤੁਰਦੀ ਹੈ ਕਿ ਸਰਹਿੰਦ ਇਕ ਖੇਤਰੀ ਸੰਕਲਪ ਹੈ, ਜਦੋਂ ਕਿ ਕਰਬਲਾ ਦੇ ਪਰਿਪੇਖ ਸੰਸਾਰੀ ਹਨ। ਇਸ ਮੌਕੇ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਕਰਬਲਾ ਮਹਾਨ ਹੈ, ਪਰ ਸਰਹਿੰਦ ਲਾ-ਮਿਸਾਲ ਹੈ। ਕਰਬਲਾ ਦੀਆਂ ਉਮੀਦਾਂ ਸੰਸਾਰੀ ਸਨ, ਜਦੋਂ ਕੇ ਸਰਹਿੰਦ ਸੰਸਾਰ ਦੇ ਨਾਲ-ਨਾਲ ਦੈਵੀਪਣ ਦੀ ਤਰਜਮਾਨੀ ਵੀ ਕਰ ਰਿਹਾ ਸੀ। ਇਸ ਲਈ ਮੈਨੂੰ ਇੰਞ ਲਗਦਾ ਹੈ ਕੇ ਸਰਹਿੰਦ ਨੂੰ ਸਮਝਣ ਲਈ 
ਸਾਨੂੰ ਤੁਰਨਾ ਨਹੀਂ, ਥੋੜ੍ਹਾ ਠਹਿਰਨਾ ਵੀ ਪਵੇਗਾ।

ਪਰਮਿੰਦਰ ਸਿੰਘ ਸ਼ੌਂਕੀ
ਪਿੰਡ ਫ਼ਤਿਹਗੜ੍ਹ ਛੰਨਾਂ (ਸੰਗਰੂਰ)
ਮੋ. 94643-46677

Tuesday, November 6, 2018

ਦਿਵਾਲੀ: ਇਕ ਇਤਿਹਾਸਕ ਵਿਸ਼ਲੇਸ਼ਣ



ਭਾਰਤ ਇਕ ਤਿਉਹਾਰ ਪ੍ਰਧਾਨ ਦੇਸ਼ ਹੈ ਅਤੇ ਦਿਵਾਲੀ ਇੱਥੇ ਮਨਾਏ ਜਾਣ ਵਾਲੇ ਸਮੂਹ ਤਿਉਹਾਰਾਂ ਵਿਚ ਖ਼ਾਸ ਅਹਿਮੀਅਤ ਰੱਖਣ ਵਾਲਾ ਇਕ ਅਜਿਹਾ ਤਿਉਹਾਰ ਹੈ। ਜਿਸ ਨੂੰ ਭਾਰਤ ਦੇ ਸਮੁੱਚੇ ਤਿਉਹਾਰਾਂ ਅੰਦਰ ਸ਼੍ਰੋਮਣੀ ਸਥਾਨ ਪ੍ਰਾਪਤ ਹੈ। ਇਹ ਉਨ੍ਹਾਂ ਕੁਝ 'ਕੁ ਚੋਣਵੇਂ ਤਿਉਹਾਰਾਂ ਵਿਚ ਸ਼ੁਮਾਰ ਹੈ, ਜਿਨ੍ਹਾਂ ਨੂੰ ਭਾਰਤ ਅੰਦਰ ਵੱਸਣ ਵਾਲੇ ਵੱਖ-ਵੱਖ ਧਰਮਾਂ, ਸਭਿਆਚਾਰਾਂ ਅਤੇ ਫ਼ਿਰਕਿਆਂ ਦੇ ਲੋਕ ਬਿਨਾਂ ਕਿਸੇ ਭੇਦ-ਭਾਵ ਦੇ ਬੜੇ ਉਤਸ਼ਾਹ ਅਤੇ ਚਾਅ ਨਾਲ ਮਨਾਉਂਦੇ ਹਨ। ਹਰ ਉਮਰ ਦੇ ਇਨਸਾਨਾਂ ਅੰਦਰ ਇਸ ਤਿਉਹਾਰ ਲਈ ਵਿਸ਼ੇਸ਼ ਹੁਲਾਸ ਅਤੇ ਉਮਾਹ ਠਾਠਾਂ ਮਾਰਦੇ ਹਨ। ਲੋਕਾਂ ਅੰਦਰ ਕਈ-ਕਈ ਦਿਨ ਪਹਿਲਾਂ ਹੀ ਇਸ ਦਿਨ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਵੱਲ ਤੱਕਿਆਂ ਇਹ ਗੱਲ ਸਮਝਣੀ ਜਰਾ ਵੀ ਮੁਸ਼ਕਿਲ ਨਹੀਂ ਜਾਪਦੀ ਕੇ ਇਸ ਦਿਨ ਦੀ ਭਾਰਤੀ ਲੋਕ ਮਨਾਂ ਅੰਦਰ ਕਿੰਨੀ ਵੱਡੀ ਥਾਂ ਹੈ ਤੇ ਜਦ ਇਹ ਥਾਂ ਇਕ ਧਾਰਮਿਕ ਅਕੀਦੇ ਨਾਲ ਜੁੜ ਜਾਵੇ ਤਾਂ ਇਸ ਦੀ ਅਹਿਮੀਅਤ ਹੋਰ ਵੀ ਵਧੇਰੇ ਪ੍ਰਪੱਕਤਾ ਨੂੰ ਪ੍ਰਾਪਤ ਹੋ ਜਾਂਦੀ ਹੈ।

ਦਿਵਾਲੀ ਇਕ ਪ੍ਰਾਚੀਨ ਤਿਉਹਾਰ ਹੈ। ਭਾਰਤ ਅੰਦਰ ਪ੍ਰਾਪਤ ਹੋਣ ਵਾਲੇ ਲਗਭਗ ਹਰ ਇਕ ਧਰਮ ਅੰਦਰ ਇਸ ਤਿਉਹਾਰ ਨਾਲ ਜੁੜੀਆਂ ਹੋਈਆਂ ਆਪਣੀਆਂ ਰਵਾਇਤਾਂ ਅਤੇ ਯਾਦਗਾਰਾਂ ਸਾਨੂੰ ਪ੍ਰਾਪਤ ਹੁੰਦੀਆਂ ਹਨ। ਇਨ੍ਹਾਂ ਰਵਾਇਤਾਂ ਵਿਚ ਜੋ ਰਵਾਇਤ ਸਭ ਤੋਂ ਵਧੇਰੇ ਚਰਚਿਤ ਅਤੇ ਪ੍ਰਸਿੱਧ ਹੈ, ਉਹ ਸਨਾਤਨ ਧਰਮ ਅੰਦਰ ਪ੍ਰਾਪਤ ਹੋਣ ਵਾਲੀ ਰਵਾਇਤ ਹੈ। ਜਿਸ ਦਾ ਸਿੱਧਾ ਸਬੰਧ ਹਿੰਦੂ ਮਨਾਂ ਅੰਦਰ ਵਿਸ਼ੇਸ ਸਤਿਕਾਰ ਪ੍ਰਾਪਤ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਦੀ ਇਕ ਪ੍ਰਮੁੱਖ ਨਾਲ ਜੋ ਘਟਨਾ ਨਾਲ ਜੋੜਿਆ ਜਾਂਦਾ ਹੈ। ਇਸ ਤੋਂ ਇਲਾਵਾ ਸਿੱਖ ਧਰਮ ਅੰਦਰ ਇਸ ਤਿਉਹਾਰ ਦੀਆਂ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਿਰਤਾਂਤ ਨਾਲ ਜੋੜਨ ਵਾਲੀਆਂ ਕਥਾਵਾਂ ਵੀ ਸਾਨੂੰ ਪ੍ਰਾਪਤ ਹੁੰਦੀਆਂ ਹਨ। ਇਸ ਸਮੇਂ ਅਸੀਂ ਇਹਨਾਂ ਦੋਵਾਂ ਵਾਰਤਾਵਾਂ ਦੀ ਹੀ ਸੰਖੇਪ ਇਤਿਹਾਸਿਕ ਪੜਚੋਲ ਕਰਾਂਗੇ, ਤਾਂ ਜੋ ਇਨ੍ਹਾਂ ਨਾਲ ਸਬੰਧਿਤ ਕਥਾਵਾਂ ਦੇ ਅਸਲੇ ਬਾਰੇ ਪਾਠਕਾਂ ਨੂੰ ਜਾਣੂੰ ਕਰਵਾਇਆ ਜਾ ਸਕੇ।

ਵੈਦਿਕ ਧਰਮ ਅੰਦਰ ਦਿਵਾਲੀ
ਦਿਵਾਲੀ ਨਾਲ ਸਬੰਧਿਤ ਇਤਿਹਾਸ/ਮਿਥਿਹਾਸ ਦੀ ਪੁਣ-ਛਾਣ ਕਰਨ ਤੋਂ ਪਹਿਲਾਂ ਸਾਡੇ ਲਈ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਇਸ ਤਿਉਹਾਰ ਦੀ ਉਤਪਤੀ ਕਿਵੇਂ ਅਤੇ ਕਦੋਂ ਹੋਈ? ਇਸ ਸਬੰਧੀ ਸਾਨੂੰ ਕੋਈ ਇਤਿਹਾਸਿਕ ਪ੍ਰਮਾਣ ਪ੍ਰਾਪਤ ਨਹੀਂ ਹਨ। ਇਹ ਸਿਰਫ਼ ਇਕ ਮਿੱਥ ਹੀ ਹੈ ਕਿ ਦਿਵਾਲੀ ਅਯੁੱਧਿਆ ਦੇ ਰਾਜਾ ਰਾਮ ਚੰਦਰ ਜੀ ਦੁਆਰਾ ਲੰਕਾ ਦੇ ਰਾਜਾ ਰਾਵਣ ਨੂੰ ਮਾਰਨ ਉਪਰੰਤ ਅਯੁੱਧਿਆ ਮੁੜ ਪਰਤਣ ਦੀ ਖ਼ੁਸ਼ੀ ਦੇ ਸੰਦਰਭ ਵਿਚ ਮਨਾਇਆ ਜਾਂਦਾ ਹੈ। ਵਾਸਤਵ ਵਿਚ ਦਿਵਾਲੀ ਕਿਸੇ ਖ਼ਾਸ ਦਿਨ ਜਾਂ ਤਿੱਥ ਨੂੰ ਸਮਰਪਿਤ ਦਿਵਸ ਨਹੀਂ, ਸਗੋਂ ਸਮੇਂ ਦੇ ਇਕ ਲੰਮੇ ਗੇੜ ਅਤੇ ਵਿਕਾਸ ਦੇ ਫਲਸਰੂਪ ਸਾਡੇ ਸਾਹਮਣੇ ਆਇਆ ਤਿਉਹਾਰ ਹੈ। ਜਿਸ ਦੀ ਆਰੰਭਤਾ ਦੀ ਖੋਜ ਕਰਦਿਆਂ ਅਸੀਂ ਪ੍ਰਾਚੀਨ ਵੈਦਿਕ ਸਾਹਿੱਤ ਵਿਚ ਪ੍ਰਾਪਤ "ਗ੍ਰਹਿ ਸੂਤਰ ਸਾਹਿੱਤ" ਤੱਕ ਪਹੁੰਚ ਜਾਂਦੇ ਹਾਂ। ਇਸ ਗ੍ਰਹਿ ਸੂਤਰ ਸਾਹਿੱਤ ਦਾ ਸਿਰਜਣਾ ਕਾਲ ਇਤਿਹਾਸਕਾਰਾਂ ਨੇ ਈਸਾ ਪੂਰਵ ਅੱਠਵੀਂ ਸਦੀ ਤੋਂ ਲੈ ਕਿ 200 ਈਸਾ ਪੂਰਵ ਤੱਕ ਨਿਰਧਾਰਿਤ ਕੀਤਾ ਹੈ। ਇਸ ਸਾਹਿੱਤ ਦਾ ਅਧਿਐਨ ਕਰਨ ਉਪਰੰਤ ਸਮੁੱਚੇ ਵਿਦਵਾਨ ਜਿਸ ਇਕ ਗੱਲ ਨਾਲ ਸਰਬ ਸੰਮਤੀ ਰੱਖਦੇ ਹਨ, ਉਹ ਇਹ ਹੈ ਕਿ ਇਸ ਪੂਰੇ ਕਾਲ ਦੌਰਾਨ ਦਿਵਾਲੀ ਨਾਮ ਦਾ ਕੋਈ ਵੀ ਤਿਉਹਾਰ ਭਾਰਤ ਅੰਦਰ ਨਹੀਂ ਮਨਾਇਆ ਜਾਂਦਾ ਸੀ, ਸਗੋਂ ਜਿਸ ਦਿਨ ਅਰਥਾਤ ਕੱਤਕ ਦੀ ਮੱਸਿਆ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ, ਉਸ ਦਿਨ ਭਾਰਤ ਅੰਦਰ "ਨਵੀਂ ਫ਼ਸਲ ਦਾ ਯੱਗ", "ਨਵੇਂ ਅਨਾਜ ਦਾ ਯੱਗ" ਜਾਂ "ਨਵੇਂ ਚੌਲ ਦੇਵਤਿਆਂ ਨੂੰ ਦੇਣ ਦਾ ਯੱਗ" ਆਦਿ ਨਾਮ ਵਾਲਾ ਇਕ ਮੌਸਮੀ ਤਿਉਹਾਰ ਮਨਾਇਆ ਜਾਂਦਾ ਸੀ। ਜਿਸ ਦਾ ਵਾਸਤਵਿਕ ਨਾਮ ਸੰਸਕ੍ਰਿਤ ਦੇ ਗ੍ਰੰਥਾਂ ਅਨੁਸਾਰ "ਨਵਸ਼ੇਸ਼ਟਿ", "ਨਵਾਂਨੇਸ਼ਟਿ" ਜਾਂ "ਆਗ੍ਰਯਣਕਰਮ" ਸੀ। ਇਸ ਤਿਉਹਾਰ ਦੀ ਆਰੰਭਤਾ ਦਾ ਮਕਸਦ ਉਸ ਸਮੇਂ ਦੇ ਸਮਾਜ ਵਿਚ ਸਰਬੋਤਮ ਦਰਜਾ ਪ੍ਰਾਪਤ ਬ੍ਰਾਹਮਣ ਲੋਕਾਂ ਦੁਆਰਾ ਘਰ ਬੈਠਿਆਂ ਹੀ ਅਨਾਜ ਦੀ ਪ੍ਰਾਪਤੀ ਕਰਨਾ ਸੀ ਤਾਂ ਜੋ ਉਨ੍ਹਾਂ ਨੂੰ ਅਗਲੇਰੇ ਮਹੀਨਿਆਂ ਲਈ ਭੁੱਖ ਤੋਂ ਬਚਣ ਵਾਸਤੇ ਲੋੜੀਂਦਾ ਖਾਣ ਪਦਾਰਥ ਪ੍ਰਾਪਤ ਹੋ ਸਕੇ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਅੰਦਰ ਪ੍ਰਾਪਤ ਬ੍ਰਾਹਮਣਵਾਦੀ ਤਬਕਾ ਹਮੇਸ਼ਾ ਤੋਂ ਆਪਣੇ ਮੁਫ਼ਾਦਾਂ ਹਿਤ ਆਮ ਲੋਕਾਂ ਨੂੰ ਗੁਮਰਾਹ ਕਰਦੇ ਹੋਏ ਨਿੱਤ-ਨਵੇਂ ਢੰਗ ਤਰੀਕਿਆਂ ਰਾਹੀਂ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਕਰਦਾ ਆ ਰਿਹਾ ਹੈ। ਇਸ ਜ਼ਰੂਰਤ ਦੀ ਪੂਰਤੀ ਹਿਤ ਹੀ ਬ੍ਰਾਹਮਣਵਾਦ ਦੇ ਸਰਬੋਤਮ ਸਮਰਥਕ ਮਨੂੰ ਨੇ ਆਪਣੀ ਰਚਨਾ ਅੰਦਰ ਕਿਹਾ ਹੈ ਕਿ, "ਪਹਿਲਾਂ ਦੀ ਕਮਾਈ ਹੋਈ ਫ਼ਸਲ ਦੇ ਸਮਾਪਤ ਹੋਣ ਜਾਂ ਥੋੜ੍ਹਾ ਹਿੱਸਾ ਰਹਿਣ ਤੇ ਜਦੋਂ ਨਵੀਂ ਫ਼ਸਲ ਆਵੇ ਤਾਂ ਨਵਾਂਨੇਸ਼ਟਿ ਕੀਤੀ ਜਾਵੇ।" ਜਿਸ ਦਾ ਸਪਸ਼ਟ ਅਰਥ ਇਹ ਸੀ ਕਿ ਫ਼ਸਲ ਦਾ ਇਕ ਹਿੱਸਾ ਪੁਰੋਹਿਤਾਂ ਨੂੰ ਦਾਨ ਕੀਤਾ ਜਾਵੇ। ਵੈਦਿਕ ਧਰਮ ਅੰਦਰ ਪ੍ਰਾਪਤ ਇਸ ਗ੍ਰਹਿ ਸੂਤਰ ਸਾਹਿੱਤ ਵਿਚ ਕੱਤਕ ਦੀ ਮੱਸਿਆ ਵਾਲੇ ਦਿਨ ਚੌਲ ਜਾਂ ਦੁੱਧ ਨੂੰ ਪਕਾ ਕਿ ਹਵਨ ਕਰਨ ਦਾ ਇਕ ਪੁਰਾਤਨ ਨਿਯਮ ਵੀ ਸਾਨੂੰ ਪ੍ਰਾਪਤ ਹੁੰਦਾ ਹੈ। ਇਨ੍ਹਾਂ ਗ੍ਰਹਿ ਸੂਤਰਾਂ ਦੇ ਆਧਾਰ 'ਤੇ ਹੀ ਵੈਦਿਕ ਸਾਹਿੱਤ ਦੀ ਖੋਜ ਕਰਨ ਵਾਲੇ ਵਿਦਵਾਨਾਂ ਅਨੁਸਾਰ ਨਵਾਂਨੇਸ਼ਟਿ ਦਾ ਤਿਉਹਾਰ ਸਮਾਂ ਬੀਤਣ ਤੇ ਦਿਵਾਲੀ ਦੇ ਰੂਪ ਵਿਚ ਰੂਪਾਂਤਰਿਤ ਹੋ ਗਿਆ ਹੈ।

ਦਿਵਾਲੀ ਬਾਬਤ ਜੋ ਕਥਾ ਸਾਨੂੰ ਆਮ ਸੁਣਨ ਵਿਚ ਮਿਲਦੀ ਹੈ, ਉਹ ਇਹ ਹੈ ਕਿ ਇਸ ਦਿਨ ਅਯੁੱਧਿਆ ਦੇ ਰਾਜਾ ਰਾਮ ਚੰਦਰ ਜੀ ਲੰਕਾ ਦੇ ਰਾਜਾ ਰਾਵਣ ਨੂੰ ਮੌਤ ਦੇ ਘਾਟ ਉਤਾਰ ਕਿ ਵਾਪਸ ਅਯੁੱਧਿਆ ਪਰਤੇ ਸਨ।ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿਚ ਹੀ ਇਹ ਤਿਉਹਾਰ ਮਨਾਇਆ ਜਾਂਦਾ ਹੈ। ਅਸਲ ਵਿਚ ਇਹ ਸਮੁੱਚੀ ਕਹਾਣੀ ਸਿਰਫ਼ ਮਨਘੜਤ ਅਤੇ ਕਲਪਿਤ ਹੋਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਰਾਮ ਚੰਦਰ ਜੀ ਦੇ ਜੀਵਨ ਬਿਰਤਾਂਤ ਨੂੰ ਘੋਖਿਆਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਦਿਵਾਲੀ ਦਾ ਰਾਮ ਚੰਦਰ ਜੀ ਦੇ ਅਯੁੱਧਿਆ ਪਰਤਣ ਨਾਲ ਕੋਈ ਸਬੰਧ ਨਹੀਂ ਹੈ। ਵਾਲਮੀਕੀ ਰਾਮਾਇਣ ਅਨੁਸਾਰ ਰਾਮ ਚੰਦਰ ਜੀ ਦੇ ਅਯੁੱਧਿਆ ਪਰਤਣ 'ਤੇ ਅਯੁੱਧਿਆ ਵਾਸੀਆਂ ਨੇ ਕੋਈ ਖ਼ਾਸ ਸਵਾਗਤ ਨਹੀਂ ਕੀਤਾ ਸੀ। ਦੂਸਰੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਜਿਸ ਵਕਤ ਰਾਮ ਚੰਦਰ ਜੀ ਅਪਣਾ ਚੌਦਾਂ ਸਾਲਾਂ ਦਾ ਬਣਵਾਸ ਕੱਟ ਕਿ ਅਤੇ ਰਾਵਣ ਨੂੰ ਮਾਰਨ ਉਪਰੰਤ ਮੁੜ ਅਯੁੱਧਿਆ ਪਰਤੇ ਸਨ, ਉਸ ਦਿਨ ਜਾਂ ਰਾਤ ਨੂੰ ਅਯੁੱਧਿਆ ਵਾਸੀਆਂ ਨੇ ਨਾ ਤਾਂ ਕੋਈ ਦੀਪ ਜਲਾਏ ਸਨ ਅਤੇ ਨਾ ਹੀ ਕੋਈ ਹੋਰ ਉਚੇਚਾ ਪ੍ਰਬੰਧ ਜਾਂ ਸਵਾਗਤ ਕੀਤਾ ਸੀ। ਇਹ ਗੱਲ ਅਸੀਂ ਇਸ ਲਈ ਕਹਿ ਸਕਦੇ ਹਾਂ ਕਿ ਰਾਮਾਇਣ ਅੰਦਰ ਅਜਿਹਾ ਕੋਈ ਪ੍ਰਮਾਣ ਸਾਨੂੰ ਪ੍ਰਾਪਤ ਨਹੀਂ ਹੁੰਦਾ। ਦੂਸਰੀ ਗੱਲ ਰਾਮਾਇਣ ਅਨੁਸਾਰ ਰਾਮ ਚੰਦਰ ਜੀ ਰਾਵਣ ਨੂੰ ਮਾਰਨ ਉਪਰੰਤ ਜਲਦੀ ਹੀ ਅਯੁੱਧਿਆ ਪਰਤ ਆਏ ਸਨ ਤੇ ਵਿਦਵਾਨਾਂ ਅਨੁਸਾਰ ਰਾਵਣ ਦੀ ਮੌਤ ਫੱਗਣ ਜਾਂ ਵੈਸਾਖ ਦੇ ਮਹੀਨੇ ਹੋਈ ਸੀ। ਜਿਸ ਦਾ ਮਤਲਬ ਇਹ ਹੋਇਆ ਕਿ ਰਾਮ ਚੰਦਰ ਜੀ ਇਹਨਾਂ ਮਹੀਨਿਆਂ ਦੇ ਆਸ-ਪਾਸ ਹੀ ਅਯੁੱਧਿਆ ਪਰਤੇ ਸਨ, ਨਾ ਕਿ ਉਨ੍ਹਾਂ ਦਾ ਪੁਨਰ ਅਯੁੱਧਿਆ ਆਗਮਨ ਕੱਤਕ ਦੇ ਮਹੀਨੇ ਵਾਲੀ ਮੱਸਿਆ ਦੇ ਦਿਨ ਹੋਇਆ। ਰਾਮ ਚੰਦਰ ਜੀ ਦੇ ਜੀਵਨ ਦੀ ਇਹ ਘਟਨਾ ਕੱਤਕ ਦੀ ਮੱਸਿਆ ਵਾਲੇ ਦਿਨ ਨਾਲ ਬਹੁਤ ਸਮਾਂ ਬਾਅਦ ਵਿਚ ਜੋੜੀ ਗਈ ਨਜ਼ਰੀਂ ਪੈਂਦੀ ਹੈ।

ਸਮੇਂ ਦੇ ਗੇੜ ਨਾਲ ਦਿਵਾਲੀ ਦਾ ਸਬੰਧ ਅੰਨ ਤੋਂ ਸਫ਼ਰ ਕਰਦਾ ਹੋਇਆ ਧਨ ਤੱਕ ਪਹੁੰਚ ਜਾਂਦਾ ਹੈ। ਜਿਸ ਦੀ ਪ੍ਰਾਪਤੀ ਲਈ ਬ੍ਰਾਹਮਣ ਇਕ ਨਵੀਂ ਦੇਵੀ "ਲਕਸ਼ਮੀ" ਦੀ ਸਿਰਜਣਾ ਕਰਦਾ ਹੈ। ਇਹ ਦੇਵੀ ਲਕਸ਼ਮੀ, ਜਿਸ ਦੀ ਕਿ ਪੁਰਾਣ ਸਾਹਿੱਤ ਤੋਂ ਪਹਿਲਾਂ ਕੋਈ ਹੋਂਦ ਹੀ ਨਹੀਂ ਸੀ ਇਕ-ਦਮ ਪੁਰੋਹਿਤ ਵਰਗ ਲਈ ਧਨ ਮੁਹੱਈਆ ਕਰਾਉਣ ਵਾਲੇ ਸਾਧਨ ਦੇ ਰੂਪ ਵਿਚ ਉੱਭਰ ਆਉਂਦੀ ਹੈ। ਜਿਸ ਦੀ ਦਿਵਾਲੀ ਵਾਲੇ ਦਿਨ ਵਿਸ਼ੇਸ਼ ਪੂਜਾ ਕਰਨੀ ਇਸ ਤਿਉਹਾਰ ਦਾ ਮਹੱਤਵਪੂਰਨ ਅੰਗ ਬਣ ਜਾਂਦੀ ਹੈ। ਇਸ ਸਮੁੱਚੇ ਘਟਨਾਕ੍ਰਮ ਦਾ ਵਿਰੋਧਾਭਾਸ ਇਸ ਗੱਲ ਤੋਂ ਵੀ ਸਪਸ਼ਟ ਹੋ ਜਾਂਦਾ ਹੈ ਕਿ ਜਿਸ ਰਾਮ ਚੰਦਰ ਜੀ ਨਾਲ ਦਿਵਾਲੀ ਦਾ ਤਥਾ-ਕਥਿਤ ਸਬੰਧ ਜੋੜਿਆ ਜਾਂਦਾ ਹੈ, ਉਨ੍ਹਾਂ ਦੀ ਪੂਜਾ ਇਸ ਦਿਨ ਕੋਈ ਵੀ ਨਹੀਂ ਕਰਦਾ ਅਤੇ ਧਨ ਦੀ ਦੇਵੀ ਲਕਸ਼ਮੀ ਨੂੰ ਇਸ ਦਿਨ ਖ਼ਾਸ ਤਵੱਜੋਂ ਨਾਲ ਪੂਜਿਆ ਜਾਂਦਾ ਹੈ।

ਸਿੱਖ ਧਰਮ ਅੰਦਰ ਦਿਵਾਲੀ
ਦਿਵਾਲੀ ਦਾ ਤਿਉਹਾਰ ਸਿੱਖ ਧਰਮ ਅੰਦਰ ਵੀ ਖ਼ਾਸ ਉਤਸ਼ਾਹ ਅਤੇ ਸ਼ਰਧਾ ਸਹਿਤ ਮਨਾਇਆ ਜਾਂਦਾ ਹੈ। ਸਿੱਖ ਭਾਈਚਾਰੇ ਅੰਦਰ ਪ੍ਰਾਪਤ ਕਥਾਵਾਂ ਅਨੁਸਾਰ ਇਸ ਦਿਨ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮੁਗ਼ਲ ਸ਼ਹਿਨਸ਼ਾਹ ਜਹਾਂਗੀਰ ਦੀ ਕੈਦ ਕੱਟਣ ਤੋਂ ਬਾਅਦ ਬਵੰਜਾਂ ਰਾਜਿਆਂ ਨੂੰ ਰਿਹਾਅ ਕਰਵਾ ਕੇ ਵਾਪਸ ਇਸ ਦਿਨ ਅੰਮ੍ਰਿਤਸਰ ਸਾਹਿਬ ਪਰਤੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਇਲਾਵਾ ਇਸ ਦਿਨ ਨੂੰ ਗੁਰੂ ਅਮਰਦਾਸ ਜੀ ਨਾਲ ਵੀ ਸਬੰਧਿਤ ਕੀਤਾ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਅਠਾਰ੍ਹਵੀਂ ਸਦੀ ਦੇ ਸਿੱਖ ਇਤਿਹਾਸ ਅੰਦਰ ਵੀ ਇਸ ਦਿਨ ਦੀ ਖ਼ਾਸ ਮਹੱਤਤਾ ਹੈ, ਕਿਉਂਕਿ ਇਸ ਦਿਨ ਹੀ ਸਮੁੱਚਾ ਸਿੱਖ ਭਾਈਚਾਰਾ ਦੂਰੋਂ-ਨੇੜਿਉਂ ਚੱਲ ਕਿ ਹਰ ਹਾਲਾਤ ਵਿਚ ਅੰਮ੍ਰਿਤਸਰ ਸਾਹਿਬ ਪੰਥਕ ਮੁੱਦਿਆਂ ਦੇ ਵਿਚਾਰ ਵਿਸ਼ਲੇਸ਼ਣ ਹਿਤ ਇਕੱਤਰ ਹੁੰਦਾ ਸੀ, ਪਰ ਇਸ ਸਭ ਦੇ ਬਾਵਜੂਦ ਇਸ ਤਿਉਹਾਰ ਦੀ ਵਧੇਰੇ ਮਾਨਤਾ ਸਿੱਖਾਂ ਅੰਦਰ ਸਿਰਫ਼ ਗੁਰੁੂ ਹਰਗੋਬਿੰਦ ਸਾਹਿਬ ਜੀ ਕਾਰਨ ਹੀ ਪ੍ਰਾਪਤ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਵਾਲੀ ਇਹ ਕਹਾਣੀ ਕਿੰਨੀ 'ਕੁ ਸੱਚ ਹੈ ਇਸ ਸਬੰਧੀ ਸਿੱਖ ਇਤਿਹਾਸ ਪੂਰੀ ਤਰ੍ਹਾਂ ਇਕ ਮੱਤ ਨਹੀਂ ਹੈ। ਜੇਕਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਤੋਂ ਆਪਣੀ ਗੱਲ ਸ਼ੁਰੂ ਕਰੀਏ ਤਾਂ ਅਸੀਂ ਵੇਖਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਸਿੱਧ ਸਿੱਖ ਇਤਿਹਾਸਕਾਰ ਸ. ਕਿਰਪਾਲ ਸਿੰਘ ਅਤੇ ਸ. ਖੜਕ ਸਿੰਘ ਤੋਂ ਲਿਖਵਾਈ ਗਈ ਸਿੱਖ ਹਿਸਟਰੀ ਦੇ ਪੰਨਾ 175 ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ 28 ਨਵੰਬਰ 1619 ਲਿਖੀ ਹੈ। ਇਸ ਦੇ ਨਾਲ ਹੀ ਉਪਰੋਕਤ ਲੇਖਕ ਇਹ ਵੀ ਆਖਦੇ ਹਨ ਕੇ ਸ਼ਾਇਦ ਇਹ ਰਿਹਾਈ 28 ਜਨਵਰੀ 1620 ਨੂੰ ਦੇ ਦਿੱਤੀ ਗਈ ਹੋਵੇ। ਸ਼੍ਰੋਮਣੀ ਕਮੇਟੀ ਦੀ ਹੀ 'ਹਿਸਟਰੀ ਆਫ਼ ਦਾ ਸਿਖਸ' ਅੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਹੋ ਕੇ ਵਾਪਸ ਸ਼੍ਰੀ ਅੰਮ੍ਰਿਤਸਰ ਸਾਹਿਬ ਪਰਤਣਾ 28 ਜਨਵਰੀ 1620 ਦੱਸਿਆ ਗਿਆ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ-ਬ੍ਰਿਤਾਂਤ ਨੂੰ ਵਰਣਨ ਕਰਨ ਦਾ ਠੋਸ ਆਧਾਰ ਦੱਸੀ ਜਾਂਦੀ ਵਿਵਾਦਿਤ ਪੁਸਤਕ "ਗੁਰਬਿਲਾਸ ਪਾਤਸ਼ਾਹੀ ਛੇਵੀਂ" ਤਾਂ ਇਸ ਬਾਬਤ ਚੁੱਪ ਹੀ ਹੈ ਕੇ ਗੁਰੂ ਸਾਹਿਬ ਕਿਸ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗਵਾਲੀਅਰ ਦੀ ਕੈਦ ਤੋਂ ਵਾਪਸ ਪਰਤੇ ਸਨ ਅਤੇ ਉਨ੍ਹਾਂ ਦੇ ਅੰਮ੍ਰਿਤਸਰ ਸਾਹਿਬ ਆਉਣ 'ਤੇ ਸਿੱਖਾਂ ਨੇ ਉਨ੍ਹਾਂ ਦਾ ਸਵਾਗਤ ਕਿਸ ਤਰ੍ਹਾਂ ਅਤੇ ਕਿਹੜੇ ਤਰੀਕਿਆਂ ਰਾਹੀਂ ਕੀਤਾ ਸੀ। ਸਾਡੇ ਸਮਿਆਂ ਦੇ ਪ੍ਰਸਿੱਧ ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਵੀ ਆਪਣੀ ਪੁਸਤਕ "ਅਕਾਲ ਤਖ਼ਤ ਸਾਹਿਬ" ਵਿਚ ਹਰਮਿੰਦਰ ਸਾਹਿਬ ਦੀ ਦੀਪਮਾਲਾ ਜਾਂ ਦਿਵਾਲੀ ਵਾਲੇ ਦਿਨ ਦਾ ਕੋਈ ਜ਼ਿਕਰ ਨਹੀਂ ਕੀਤਾਹੈ। ਸਿੱਖ ਵਿਦਵਾਨ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਇਤਿਹਾਸ ਲਿਖਣ ਵਾਲੇ "ਗੁਰੁ ਭਾਰੀ" ਦੇ ਕਰਤਾ ਪ੍ਰਿੰ. ਸਤਬੀਰ ਸਿੰਘ ਜੀ ਅਨੁਸਾਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਈ ਹੋਈ ਤਾਂ ਉਸ ਸਮੇਂ ਨਾ ਦਿਵਾਲੀ ਸੀ ਅਤੇ ਨਾ ਹੀ ਜਦੋਂ ਗੁਰੂ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਉਸ ਵਕਤ ਦਿਵਾਲੀ ਦਾ ਤਿਉਹਾਰ ਸੀ। ਇਸ ਦੇ ਨਾਲ ਇਹ ਵੀ ਇਕ ਦਿਲਚਸਪ ਤੱਥ ਹੈ ਕਿ "ਗੁਰਦੁਆਰਾ ਸ਼੍ਰੀ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ" ਜਿੱਥੇ ਗੁਰੂ ਸਾਹਿਬ ਬਾਦਸ਼ਾਹ ਜਹਾਂਗੀਰ ਦੀ ਕੈਦ ਅਧੀਨ ਰਹੇ ਸਨ, ਉੱਥੇ ਗੁਰੂ ਸਾਹਿਬ ਦੀ ਰਿਹਾਈ ਦੀ ਖ਼ੁਸ਼ੀ ਦਿਵਾਲੀ ਅਤੇ ਦੁਸ਼ਿਹਰੇ ਤੋਂ ਪਹਿਲਾਂ ਮਨਾਈ ਜਾਂਦੀ ਹੈ। ਇਨ੍ਹਾਂ ਸਾਰੀਆਂ ਗਵਾਹੀਆਂ ਦੇ ਆਧਾਰ 'ਤੇ ਅਸੀਂ ਆਖ ਸਕਦੇ ਹਾਂ ਕਿ ਦਿਵਾਲੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਨਾਲ ਸਬੰਧਿਤ ਕਰਦੇ ਹੋਏ ਇਸ ਨੂੰ "ਬੰਦੀ ਛੋੜ ਦਿਵਸ" ਦੇ ਰੂਪ ਵਿਚ ਕੱਤਕ ਦੀ ਮੱਸਿਆ ਵਾਲੇ ਦਿਨ ਮਨਾਉਣਾ ਬਿਲਕੁਲ ਉਸੀ ਪ੍ਰਕਾਰ ਦੀ ਅਗਿਆਨਤਾ ਦਾ ਪ੍ਰਤੀਕ ਹੈ, ਜਿਸ ਤਰ੍ਹਾਂ ਦੀ ਅਗਿਆਨਤਾ ਵੈਦਿਕ ਧਰਮ ਦੇ ਅਨੁਆਈਆਂ ਅੰਦਰ ਅਪਣਾ ਘਰ ਕਰ ਬੈਠੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੀ ਇਸ ਇਤਿਹਾਸਿਕ ਘਟਨਾ ਦੀ ਆਪਣੀ ਅਹਿਮੀਅਤ ਹੈ, ਪਰ ਇਹ ਆਖਣਾ ਕਿ ਦਿਵਾਲੀ ਵਾਲੇ ਦਿਨ ਹੀ ਗੁਰੂ ਸਾਹਿਬ ਵਾਪਸ ਅੰਮ੍ਰਿਤਸਰ ਸਾਹਿਬ ਪਰਤੇ ਸਨ, ਆਪਣੇ ਇਤਿਹਾਸ ਤੋਂ ਅਗਿਆਨਤਾ ਦੀ ਨਿਸ਼ਾਨੀ ਸਾਬਿਤ ਹੁੰਦਾ ਹੈ। ਜੇਕਰ ਅਸੀਂ ਇਕ ਪਲ ਲਈ ਇਹ ਸਵੀਕਾਰ ਵੀ ਕਰ ਲਈਏ ਕਿ ਇਸ ਦਿਨ ਹੀ ਗੁਰੂ ਸਾਹਿਬ ਰਿਹਾਅ ਹੋ ਕਿ ਅੰਮ੍ਰਿਤਸਰ ਸਾਹਿਬ ਪਰਤੇ ਸਨ ਤਾਂ ਵੀ ਇਸ ਦਿਨ ਨੂੰ ਸਿੱਖਾਂ ਵੱਲੋਂ ਏਨੇ ਵੱਡੇ ਪੱਧਰ 'ਤੇ ਮਨਾਉਣਾ ਕੋਈ ਤਰਕ-ਪੂਰਨ ਗੱਲ ਨਹੀਂ ਜਾਪਦੀ, ਕਿਉਂ ਕਿ ਗੁਰੂ ਸਾਹਿਬ ਦਾ ਰਿਹਾਅ ਹੋਣਾ ਇਕ ਸਵਾਗਤ ਯੋਗ ਘਟਨਾ ਜ਼ਰੂਰ ਸੀ, ਪਰ ਇਹ ਸਿੱਖ ਇਤਿਹਾਸ ਦੀ ਸਰਬੋਤਮ ਘਟਨਾ ਨਹੀਂ ਸੀ। ਜਿਸ ਨੂੰ ਸਿੱਖ ਸਭ ਤੋਂ ਵਡੇਰੇ ਦਿਨ ਦੇ ਰੂਪ ਵਿਚ ਮਨਾਉਂਦੇ ਹੋਏ ਆਪਣੀਆਂ ਖ਼ੁਸ਼ੀਆਂ ਦਾ ਪ੍ਰਗਟਾਵਾ ਕਰ ਸਕਣ। ਦਰਅਸਲ ਬੰਦੀ ਛੋੜ ਦਿਵਸ ਨੂੰ ਦਿਵਾਲੀ ਵਾਲੇ ਦਿਨ ਨਾਲ ਅੰਤਰ-ਸਬੰਧਿਤ ਕਰਨ ਦੀ ਗੱਲ ਸਿੱਖਾਂ ਦੇ ਬੌਧਿਕ ਦਿਵਾਲੀਆਪਣ ਅਤੇ ਆਪਣੇ ਸਿਧਾਂਤਾਂ ਤੋਂ ਅਨਜਾਣੇ ਹੋਣ ਦੀਆਂ ਸ਼ਾਹਦੀਆਂ ਦੀ ਨਿਸ਼ਾਨੀ ਹੈ।

ਇਸ ਤੋਂ ਇਲਾਵਾ ਇਹ ਵੀ ਦਲੀਲ ਦਿੱਤੀ ਜਾਂਦੀ ਹੈ ਕਿ ਸਿੱਖ ਸੰਗਤਾਂ ਨੂੰ ਦਿਵਾਲੀ ਦਾ ਤਿਉਹਾਰ ਮਨਾਉਣ ਦੀ ਤਾਕੀਦ ਗੁਰੂ ਪਰਿਵਾਰ ਦੇ ਅਤਿ ਕਰੀਬੀ ਅਤੇ ਮਹਾਨ ਗੁਰਬਾਣੀ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਕੀਤੀ ਹੈ। ਅਜਿਹੇ ਵਿਚਾਰਾਂ ਦੇ ਹਮਾਇਤੀਆਂ ਮੁਤਾਬਿਕ ਆਪ ਜੀ ਨੇ ਸਾਫ਼ ਸ਼ਬਦਾਂ ਵਿਚ ਕਿਹਾ ਹੈ:
ਦਿਵਾਲੀ ਕੀ ਰਾਤ ਦੀਵੇ ਬਾਲੀਅਨਿ॥
ਭਾਈ ਗੁਰਦਾਸ ਜੀ ਨੇ ਇਸ ਪੰਕਤੀ ਦੀ ਸਿਰਜਣਾ ਕਿਉਂ ਅਤੇ ਕਿਹੜੇ ਪ੍ਰਸੰਗਾਂ ਅਧੀਨ ਕੀਤੀ ਸੀ? ਇਸ ਲਈ ਲਾਜ਼ਮੀ ਬਣ ਜਾਂਦਾ ਹੈ ਕਿ ਅਸੀਂ ਇਸ ਵਾਰ ਦੇ ਸਮੁੱਚੇ ਪ੍ਰਸੰਗ ਨੂੰ ਵੇਖੀਏ ਤਾਂ ਜੋ ਇਹ ਸਮਝਣ ਵਿਚ ਆਸਾਨੀ ਪ੍ਰਾਪਤ ਹੋ ਸਕੇ ਕਿ ਭਾਈ ਸਾਹਿਬ ਅਸਲ ਵਿਚ ਕਹਿਣਾ ਕੀ ਚਾਹੁੰਦੇ ਹਨ । ਆਪ ਜੀ ਆਖਦੇ ਹਨ:
ਦਿਵਾਲੀ ਕੀ ਰਾਤ ਦੀਵੇ ਬਾਲੀਅਨਿ॥
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ॥
ਫੂਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ॥
ਤੀਰਥਿ ਜਾਤੀ ਜਾਤਿ ਨੈਣਿ ਨਿਹਾਲੀਅਨਿ॥
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ॥
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮਾਲੀਅਨਿ॥

ਇਸ ਸ਼ਬਦ ਦੇ ਅਰਥ ਕਰਦਿਆਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਆਖਦੇ ਹਨ-  ਦਿਵਾਲੀ ਦੀ ਰਾਤ ਨੂੰ (ਘਰੋ-ਘਰੀਂ) ਦੀਵੇ ਬਾਲੀਂਦੇੇ ਹਨ (ਥੋੜ੍ਹੇ ਚਿਰ ਮਗਰੋਂ ਇਹ ਦੀਪਮਾਲਾ ਗੁੰਮ ਹੋ ਜਾਂਦੀ ਹੈ)।  ਰਾਤ ਨੂੰ ਤਾਰੇ ਵੱਡੇ ਛੋਟੇ ਆਕਾਸ਼ ਵਿਚ ਚਮਕਦੇ ਹਨ (ਦਿਨੇ ਉਨ੍ਹਾਂ ਦਾ ਖੁਰਾ ਖੋਜ ਨਹੀਂ ਦਿਸਦਾ)।ਫੁੱਲਾਂ ਦੀਆਂ ਬਗੀਚੀਆਂ (ਕੁੱਝ ਚਿਰ ਅਚਰਜ ਖਿੜਦੀਆਂ ਹਨ, ਪਰ ਝੱਟ ਹੀ ਉਨ੍ਹਾਂ ਚੋਂ) ਫੁੱਲ ਚੁਣ ਚੁਣ ਕਿ ਤੋੜ ਲਏ ਜਾਂਦੇ ਹਨ।ਯਾਤਰੀ ਤੀਰਥਾਂ ਪੁਰ ਜਾਂਦੇ (ਬੜੇ ਟੋਲਿਆਂ ਵਿਚ) ਅੱਖੀਂ ਦੇਖੀਦੇ ਹਨ, (ਪਰ ਛੇਤੀ ਹੀ ਤੀਰਥਾਂ ਪੁਰ ਉਨ੍ਹਾਂ ਦਾ ਮੁਸ਼ਕ ਨਹੀਂ ਰਹਿੰਦਾ)।ਹਰੀ ਚੰਦਉਰੀ ਦੇ (ਨਗਰ) ਦਿਖਲਾਵੇ ਮਾਤਰ ਦਿਖਾ ਕਿ (ਆਪ ਹੀ) ਉਜਾੜੀਦੇਂ ਹਨ।ਗੁਰਮੁਖਾਂ ਨੂੰ (ਆਤਮਨੰਤ ਰੂਪੀ) ਸੁਖ ਫਲ ਦੀ ਦਾਤ ਹੋਈ ਹੈ, (ਕਿਉਂ ਜੋ ਉਹ ਗੁਰੂ ਦੇ) ਸ਼ਬਦ ਨੂੰ ਯਾਦ ਕਰਦੇ ਹਨ।
ਇਸ ਸਮੁੱਚੇ ਅਰਥ ਦੇ ਭਾਵ ਕਰਦਿਆਂ ਆਪ ਜੀ ਆਖਦੇ ਹਨ, "ਗੁਰਮੁਖ ਲੋਕ ਦਿਵਾਲੀ ਦੀ ਰਾਤ ਦੀ ਖ਼ੁਸ਼ੀ, ਤਾਰੇ,  ਫੁੱਲ ਅਰ ਤੀਰਥ ਦੇ ਮੇਲਿਆਂ ਵਾਂਗੂੰ ਜਗਤ ਨੂੰ ਅਲਪ ਕਾਲ ਦੀ ਖ਼ੁਸ਼ੀ ਮੰਨ ਕਿ ਚਿੱਤ ਕਰ ਕੇ ਉਪਰਾਮ ਰਹਿੰਦੇ ਅਰ ਗੁਰੂ ਜੀ ਦੇ ਸ਼ਬਦਾਂ ਸਿਮਰਨ ਕਰਦੇ ਰਹਿੰਦੇ ਹਨ।"ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਸ਼ਬਦ ਦਾ ਅਰਥ ਕਰਨ ਤੋਂ ਪਹਿਲਾਂ ਭਾਈ ਸਾਹਿਬ ਨੇ ਇਸ ਸ਼ਬਦ ਦੇ ਉੱਪਰ ਸਿਰਲੇਖ 'ਚੱਲਣ ਜੁਗਤ' ਦਿੱਤਾ ਹੈ, ਜਿਹੜਾ ਸਪਸ਼ਟ ਕਰਦਾ ਹੈ ਕਿ ਇਸ ਸ਼ਬਦ ਵਿਚ ਭਾਈ ਗੁਰਦਾਸ ਜੀ ਇਕ ਜੀਵਨ ਜਾਚ ਦੀ ਗੱਲ ਕਰ ਰਹੇ ਹਨ ਨਾ ਕਿ ਸਿੱਖਾਂ ਨੂੰ ਦਿਵਾਲੀ ਵਾਲੇ ਦਿਨ ਦੀਵੇ ਬਾਲਣ ਦੀ ਤਾਕੀਦ ਕਰਦੇ ਹਨ।"

ਇਸ ਸ਼ਬਦ ਦੇ ਸਾਰੇ ਅਰਥ ਪੜ੍ਹਨ ਉਪਰੰਤ ਪਤਾ ਲੱਗਦਾ ਹੈ ਕੇ ਦਿਵਾਲੀ ਵਾਲੀ ਰਾਤ ਦਾ ਸਿੱਖ ਧਰਮ ਨਾਲ ਕੋਈ ਸਰੋਕਾਰ ਨਹੀਂ ਹੈ,ਸਗੋਂ ਭਾਈ ਗੁਰਦਾਸ ਜੀ ਨੇ ਤਾਂ ਦਿਵਾਲੀ ਨੂੰ "ਹਰਚੰਦਉਰੀ" ਕਹਿ ਕਿ ਸੰਬੋਧਿਤ ਕੀਤਾ ਹੈ।ਇਹਨਾਂ ਪੰਗਤੀਆਂ ਵਿਚ ਭਾਈ ਸਾਹਿਬ ਜੀ ਨੇ ਮਨੁੱਖ ਨੂੰ ਦਿਵਾਲੀ ਦੇ ਦ੍ਰਿਸ਼ਟਾਂਤ ਰਾਹੀਂ ਸਮਝਾ ਕਿ ਫੋਕਟ ਕਰਮਾਂ ਤੋਂ ਹਟਾਉਂਦੇ ਹੋਏ ਗੁਰਮੁਖ ਜੀਵਨ ਜਿਊਣ ਵੱਲ ਪ੍ਰੇਰਿਤ ਕੀਤਾ ਹੈ, ਪਰ ਕਿੰਨੀ ਵੱਡੀ ਮੂਰਖਤਾ ਦੀ ਗੱਲ ਹੈ ਕਿ ਅਸੀਂ ਸਮੁੱਚੇ ਸ਼ਬਦ ਦਾ ਭਾਵ ਅਰਥ ਸਮਝਣ ਦੀ ਥਾਂ ਤੇ ਆਪਣੇ ਮਤਲਬਾਂ ਅਨੁਸਾਰ ਅਰਥ ਦੇ ਅਨਰਥ ਕਰਦੇ ਹੋਏ ਇਕ ਦੁਨਿਆਵੀ ਤਿਉਹਾਰ ਨੂੰ ਮਨਾਉਣ ਵੱਲ ਖ਼ੁਦ ਨੂੰ ਖੋਭ ਦਿੱਤਾ ਹੈ ਅਤੇ ਇਹ ਬਿਲਕੁਲ ਭੁੱਲ ਚੁੱਕੇ ਹਾਂ ਕਿ ਜਿਸ ਸ਼ਬਦ ਦੀ ਵਰਤੋਂ ਸਿਰਫ਼ ਜਨ ਸਾਧਾਰਨ ਨੂੰ ਸਮਝਾਉਣ ਹਿਤ ਕੀਤੀ ਗਈ ਸੀ, ਉਸ ਦਾ ਇਸ ਤਿਉਹਾਰ ਨਾਲ ਅਸਲ ਵਿਚ ਕੋਈ ਸਬੰਧ ਹੀ ਨਹੀਂ ਹੈ।

ਜੇਕਰ ਉਪਰੋਕਤ ਗੱਲਾਂ ਪੂਰੀ ਤਰ੍ਹਾਂ ਸਹੀ ਹਨ ਤਾਂ ਸਾਡੇ ਮਨ ਵਿਚ ਇਹ ਸਵਾਲ ਵੀ ਉਤਪੰਨ ਹੋ ਸਕਦਾ ਹੈ ਕਿ ਫਿਰ ਸਿੱਖ ਦਿਵਾਲੀ ਵਾਲੇ ਦਿਨ ਦੀਪਮਾਲਾ ਕਿਉਂ ਕਰਨ ਲੱਗ ਪਏ ਹਨ?ਇਸ ਸਬੰਧੀ ਇਤਿਹਾਸ ਸਾਨੂੰ ਦੱਸਦਾ ਹੈ ਕਿ ਮੁਗ਼ਲ ਸ਼ਹਿਨਸ਼ਾਹ ਬਾਦਸ਼ਾਹ ਜਹਾਂਗੀਰ ਜਿਨ੍ਹਾਂ ਦਿਨਾਂ ਦੌਰਾਨ ਦਿਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਸੀ, ਉਨ੍ਹਾਂ ਦਿਨਾਂ ਦੌਰਾਨ ਹੀ ਪੰਜਾਬ ਦੇ ਦੌਰੇ 'ਤੇ ਆਇਆ ਸੀ।ਬਾਦਸ਼ਾਹ ਦੇ ਪੰਜਾਬ ਆਉਣ ਦਾ ਇਹ ਸਾਲ ਵਿਦਵਾਨਾਂ ਨੇ 1619 ਈਸਵੀ ਸਵੀਕਾਰ ਕੀਤਾ ਹੈ।ਇਸ ਸਮੇਂ ਦੌਰਾਨ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਸਾਹਿਬ ਵੱਸ ਰਹੇ ਸਨ, ਪਰ ਕੁੱਝ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਜਿਸ ਸਮੇਂ ਬਾਦਸ਼ਾਹ ਪੰਜਾਬ ਦੇ ਦੌਰੇ ਤੇ ਆਇਆ ਉਹ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੀ ਕੈਦ ਵਿਚੋਂ ਰਿਹਾਅ ਕਰ ਕਿ ਆਪਣੇ ਨਾਲ ਲੈ ਕਿ ਆਇਆ ਸੀ, ਜਿਹੜਾ ਕਿ ਇਕ ਦੋਸ਼ ਪੂਰਨ ਤੱਥ ਹੈ।ਜਹਾਂਗੀਰ ਦੇ ਪੰਜਾਬ ਆਉਣ ਦੀ ਖ਼ੁਸ਼ੀ ਵਿਚ ਹੀ ਉਸ ਦੇ ਖ਼ਾਸਮ-ਖ਼ਾਸ ਇਤਮਾਦ-ਉਦ-ਦਉਲਾ ਨੇ ਪੰਜਾਬ ਦੇ ਹਰ ਇਕ ਪਿੰਡ, ਸ਼ਹਿਰ, ਗਲੀ-ਮੁਹੱਲੇ ਆਦਿ ਨੂੰ ਦੁਲਹਨ ਵਾਂਗ ਸਜਾ ਦਿੱਤਾ ਸੀ।ਜਿਸ ਕਾਰਜ ਲਈ ਉਸ ਨੇ ਮਾਹਿਰ ਕਲਾਕਾਰਾਂ ਨੂੰ ਯੂਰਪ ਤੋਂ ਵਿਸ਼ੇਸ਼ ਤੌਰ ਤੇ ਮੰਗਵਾਇਆ ਸੀ।ਉਨ੍ਹਾਂ ਸਮਿਆਂ ਦੌਰਾਨ ਇਤਮਾਦ-ਉਦ-ਦਉਲਾ ਨੇ ਇਸ ਸਮੁੱਚੀ ਸਜਾਵਟ ਅਤੇ ਕਾਰਜ ਵਿਹਾਰ ਲਈ ਸਾਢੇ ਚਾਰ ਲੱਖ ਰੁਪਏ ਦੇ ਕਰੀਬ ਦਾ ਖਰਚਾ ਕੀਤਾ ਸੀ।ਸਿੱਖ ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਅਦਭੁਤ ਸਜਾਵਟ ਤੋਂ ਪ੍ਰਭਾਵਿਤ ਅਤੇ ਉਤਸ਼ਾਹਿਤ ਹੋ ਕਿ ਹੀ ਪੰਜਾਬ ਵਿਚ ਇਹ ਤਿਉਹਾਰ ਮਨਾਇਆ ਜਾਣ ਲੱਗਾ।

ਸੰਖੇਪ ਵਿਚ ਅਸੀਂ ਆਖ ਸਕਦੇ ਹਾਂ ਕਿ ਦਿਵਾਲੀ ਸਿਰਫ਼ ਇਕ ਮੌਸਮੀ ਤਿਉਹਾਰ ਹੈ। ਜਿਸ ਅੰਦਰ ਸਮੇਂ ਦੇ ਵੱਖ-ਵੱਖ ਪੜਾਵਾਂ 'ਤੇ ਵੱਖਰੀਆਂ-ਵੱਖਰੀਆਂ ਕਥਾ-ਕਹਾਣੀਆਂ, ਮਿੱਥਾਂ-ਰਵਾਇਤਾਂ ਆਦਿ ਸ਼ਾਮਿਲ ਹੁੰਦੀਆਂ ਰਹੀਆਂ ਹਨ, ਪਰ ਇਹ ਵੀ ਇਕ ਇਤਿਹਾਸਿਕ ਤੱਥ ਹੈ ਕਿ ਜਿਨ੍ਹਾਂ ਕਥਾ ਕਹਾਣੀਆਂ ਕਾਰਨ ਅਸੀਂ ਵਰਤਮਾਨ ਸਮਿਆਂ ਅੰਦਰ ਇਸ ਤਿਉਹਾਰ ਨੂੰ ਮਨਾਉਂਦੇ ਹਾਂ ਉਨ੍ਹਾਂ ਦੀ ਇਤਿਹਾਸਿਕ ਤੰਦ ਕਿਸੇ ਵੀ ਤਰ੍ਹਾਂ ਇਸ ਤਿਉਹਾਰ ਨਾਲ ਨਹੀਂ ਜੁੜਦੀ, ਸਗੋਂ ਅਜਿਹਾ ਕਰਨਾ ਸਾਡੀ ਅਲਪ ਬੁੱਧੀ ਅਤੇ ਇਤਿਹਾਸਿਕ ਸੋਝੀ ਤੋਂ ਅਗਿਆਨਤਾ ਦਾ ਪ੍ਰਤੀਕ ਬਣ ਜਾਂਦਾ ਹੈ। ਜਿਸ ਦਾ ਸਿੱਧਾ ਫ਼ਾਇਦਾ ਵਰਤਮਾਨ ਸਮਿਆਂ ਵਿਚ ਉਪਭੋਗੀ ਸਭਿਆਚਾਰ ਕਾਰਨ ਪਸਰੇ ਪੂੰਜੀਵਾਦ ਪ੍ਰਬੰਧਾਂ ਨੂੰ ਜਾ ਪਹੁੰਚਦਾ ਹੈ।

ਪਰਮਿੰਦਰ ਸਿੰਘ ਸ਼ੌਂਕੀ, 
ਮੋ. 94643-46677

Thursday, October 11, 2018

ਰਾਵਣ: ਇਤਿਹਾਸਿਕ ਪਿਛੋਕੜ ਅਤੇ ਬਦਲਦੇ ਪਰਿਪੇਖ




ਦਸਹਿਰਾ ਵੈਦਿਕ ਪਰੰਪਰਾ ਦੇ ਉਨ੍ਹਾਂ ਕੁਝ ’ਕੁ ਵਿਸ਼ਵ ਪ੍ਰਸਿੱਧ ਤਿਉਹਾਰਾਂ ਵਿਚ ਸ਼ਾਮਿਲ ਇਕ ਮਹੱਤਵਪੂਰਨ ਤਿਉਹਾਰ ਹੈ, ਜਿਸ ਨੇ ਵਰਤਮਾਨ ਸਮਿਆਂ ਅੰਦਰ ਵੀ ਆਪਣੀ ਹੋਂਦ ਨੂੰ ਨਾਂ ਸਿਰਫ਼ ਬਰਕਰਾਰ ਹੀ ਰੱਖਿਆ ਹੋਇਆ ਹੈ, ਸਗੋਂ ਇਹ ਸਮੇਂ ਦੇ ਬੀਤਣ ਨਾਲ ਹੋਰ ਵਧੇਰੇ ਪ੍ਰਪੱਕ ਅਤੇ ਪਸਾਰਮਈ ਵੀ ਬਣਦਾ ਜਾ ਰਿਹਾ ਹੈ। ਇਸ ਤਿਉਹਾਰ ਦਾ ਆਧਾਰਭੂਤ ਸਬੰਧ ਜਿੱਥੇ ਵੈਦਿਕ ਧਰਮ/ਮਿਥਿਹਾਸ ਨਾਲ ਜੋੜਿਆ ਜਾਂਦਾ ਹੈ, ਉੱਥੇ ਹੀ ਇਸ ਨੂੰ ਭਾਰਤੀ ਸਮਾਜ ਅੰਦਰ ਪ੍ਰਾਪਤ ਨੈਤਿਕਤਾ ਅਤੇ ਨਿਆਂ ਬਹਾਲੀ ਵਰਗੇ ਸੰਕਲਪਾਂ ਨਾਲ ਵੀ ਸਬੰਧਿਤ ਕੀਤਾ ਜਾਂਦਾ ਹੈ। ਇਹ ਇਕ ਅਜਿਹਾ ਤਿਉਹਾਰ ਹੈ, ਜਿਹੜਾ ਸਾਨੂੰ ਭਾਰਤੀ ਉਪ-ਮਹਾਂਦੀਪ ਅੰਦਰ ਦਾਖਿਲ ਹੋਣ ਵਾਲੇ ਸਭ ਤੋਂ ਪਹਿਲੇ ਗੈਰ-ਭਾਰਤੀ ਲੋਕਾਂ “ਆਰੀਆ” ਅਤੇ ਇੱਥੋਂ ਦੇ ਮੂਲ ਵਾਸੀ “ਦਰਾਵੜਾਂ” ਵਿਚਕਾਰ ਹੋਈਆਂ ਲੜਾਈਆਂ ਉਪਰੰਤ ਉਪਜੇ ਦੁਖਾਂਤਾਂ ਅਤੇ ਵਖਰੇਵਿਆਂ ਦੀ ਦੱਸ ਪਾਉਂਦਾ ਹੈ। ਅਸਲ ਵਿਚ ਦਸਹਿਰਾ ਆਰੀਆ ਦੀ ਜਿੱਤ ਅਤੇ ਦਰਾਵੜਾਂ ਦੀ ਹਾਰ ਦੀ ਉਹ ਦਾਸਤਾਨ ਹੈ, ਜਿਹੜੀ ਕੇ ਇੱਕੀਵੀਂ ਸਦੀ ਤੱਕ ਪਹੁੰਚਣ ਦੇ ਬਾਵਜੂਦ ਵੀ ਭਾਰਤੀ ਲੋਕਾਂ ਅੰਦਰ ਆਪਸੀ ਪਿਆਰ ਅਤੇ ਸਦਭਾਵਨਾ ਦੀ ਪੈਦਾਇਸ਼ ਕਰਨ ਦੇ ਰਾਹ ਵਿਚ ਸਭ ਤੋਂ ਵੱਡੀ ਰੁਕਾਵਟ ਬਣੀ ਹੋਈ ਹੈ। ਇਹ ਤਿਉਹਾਰ ਦੋ ਕੌਮਾਂ ਵਿਚਕਾਰ ਆਪਸੀ ਨਫ਼ਰਤੀ ਭਾਵਨਾਵਾਂ ਦੀ ਉਤਪਤੀ ਕਰਨ ਅਤੇ ਭਾਈਚਾਰਿਕ ਸਾਂਝਾਂ ਦੀਆਂ ਬੁਨਿਆਦਾਂ ਉਖੇੜਨ ਵਾਲਾ ਤਿਉਹਾਰ ਹੈ। ਜਿਸ ਦੀਆਂ ਪੈਦਾ ਕੀਤੀਆਂ ਦੁਰ ਭਾਵਨਾਵਾਂ ਅੱਜ ਵੀ ਭਾਰਤ ਅੰਦਰ ਸ਼ਾਂਤੀ ਬਹਾਲੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਮੂੰਹ ਚਿੜਾਉਂਦੀਆਂ ਹਨ।

ਸਾਧਾਰਨ ਅਰਥਾਂ ਅਨੁਸਾਰ ਦਸਹਿਰਾ ਉਹ ਤਿਉਹਾਰ ਹੈ, ਜਿਹੜਾ ਦਸ ਸਿਰਾਂ ਵਾਲੇ ਅਰਥਾਤ ਰਾਵਣ ਨੂੰ ਮਾਰਨ ਨਾਲ ਸੰਬੰਧਿਤ ਹੈ। ਇਸ ਤਿਉਹਾਰ ਦੇ ਨਾਇਕ ਰਾਮ ਚੰਦਰ ਜੀ ਬਾਰੇ ਹੁਣ ਤੱਕ ਹਜ਼ਾਰਾਂ ਗ੍ਰੰਥ ਅਤੇ ਪੁਸਤਕਾਂ ਦੀ ਸਿਰਜਣਾ ਹੋ ਚੁੱਕੀ ਹੈ, ਪਰ ਰਾਵਣ ਕੌਣ ਸੀ? ਇਹ ਇਕ ਅਜਿਹਾ ਵਿਸ਼ਾ ਹੈ, ਜਿਸ ਬਾਬਤ ਅਜੇ ਵੀ ਯੋਗ ਸਮਗਰੀ ਦੀ ਕਾਫ਼ੀ ਕਮੀ ਮਹਿਸੂਸ ਕੀਤੀ ਜਾਂਦੀ ਹੈ। ਇਸ ਕਾਰਨ ਜ਼ਿਆਦਾਤਰ ਲੋਕਾਂ ਨੇ ਰਾਵਣ ਨੂੰ ਉਸ ਤਰ੍ਹਾਂ ਦਾ ਇਨਸਾਨ ਹੀ ਸਮਝ ਲਿਆ ਹੈ, ਜਿਸ ਤਰ੍ਹਾਂ ਦੀ ਦੱਸ ਉਨ੍ਹਾਂ ਨੂੰ ਬਹੁ-ਗਿਣਤੀ ਲੋਕਾਂ ਦੁਆਰਾ ਲਿਖਿਤ ਆਪਣੀਆਂ ਗ੍ਰੰਥਾਂ ਅਤੇ ਪੁਸਤਕਾਂ ਰਾਹੀਂ ਪਾਈ ਅਤੇ ਦਿਖਾਈ ਗਈ ਹੈ। ਇਸ ਬਹੁ-ਗਿਣਤੀ ਦੀਆਂ ਰਵਾਇਤਾਂ ਅਤੇ ਵੈਦਿਕ ਮਿਥਿਹਾਸ ਮੁਤਾਬਿਕ ਰਾਵਣ ਇਕ ਅਜਿਹਾ ਸ਼ਖ਼ਸ ਸੀ, ਜਿਹੜਾ ਕਿ ਆਪਣੀ ਮਾਤਾ ਦੇ ਗਰਭ ਅੰਦਰ ਹੀ ਕ੍ਰੋਧੀ, ਕਾਮੀ, ਅਹੰਕਾਰੀ, ਲਾਲਚੀ, ਹੈਵਾਨ ਅਤੇ ਰਾਕਸ਼ਸ਼ ਆਦਿ ਬਿਰਤੀਆਂ ਨੂੰ ਧਾਰਨ ਕਰ ਚੁੱਕਾ ਸੀ। ਰਾਵਣ ਦੇ ਜੀਵਨ ਬਾਰੇ ਕੁਝ ਵੀ ਸਮਝਣ ਤੋਂ ਪਹਿਲਾ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਉਸ ਸਬੰਧੀ ਮੁੱਢਲਾ ਅਤੇ ਮਹੱਤਵਪੂਰਨ ਪ੍ਰਚਾਰ ਉਨ੍ਹਾਂ ਲੋਕਾਂ ਨੇ ਹੀ ਕੀਤਾ, ਜਿਨ੍ਹਾਂ ਨੇ ਮੱਧ-ਏਸ਼ੀਆ ਤੋਂ ਉੱਠ ਕਿ ਅਪਣਾ ਵਾਸਾ ਉੱਤਰ ਭਾਰਤ ਅੰਦਰ ਕੀਤਾ ਸੀ। ਇਨ੍ਹਾਂ ਲੋਕਾਂ ਨੇ ਹੀ ਵਿਸ਼ਵ ਦੇ ਸਭ ਤੋਂ ਪਹਿਲੇ ਗ੍ਰੰਥ “ਰਿਗਵੇਦ” ਦੀ ਸਿਰਜਣਾ ਕੀਤੀ। ਜਿਸ ਵਿਚ ਇਨ੍ਹਾਂ ਦੀਆਂ ਜੰਗਜੂ ਬਿਰਤੀਆਂ, ਧਨ ਦੇ ਲਾਲਸੀਪੁਣੇ ਅਤੇ ਜਾਤੀਗਤ ਅਹੰਕਾਰਾਂ ਦਾ ਬਾਖ਼ੂਬੀ ਚਿਤਰਨ ਕੀਤਾ ਗਿਆ ਹੈ। ਭਾਰਤ ਆਉਣ ਉਪਰੰਤ ਇਨ੍ਹਾਂ ਨੇ ਇੱਥੋਂ ਦੇ ਮੂਲ ਵਾਸੀ ਲੋਕਾਂ ਨੂੰ ਦੱਖਣ ਵੱਲ ਧੱਕ ਦਿੱਤਾ। ਭਾਵੇਂ ਕਿ ਕੁਝ ਵਿਦਵਾਨ ਇਸ ਗੱਲ ਨਾਲ ਸਹਿਮਤੀ ਨਹੀਂ ਪ੍ਰਗਟਾਉਂਦੇ, ਪਰ ਫਿਰ ਵੀ ਇਹ ਹੁਣ ਤੱਕ ਬਹੁ-ਸੰਮਤੀ ਨੂੰ ਪ੍ਰਾਪਤ ਧਾਰਨਾ ਹੈ ਕਿ ਆਰੀਆ ਭਾਰਤ ਅੰਦਰ ਬਾਹਰੋਂ ਚੱਲ ਕਿ ਹੀ ਆਏ ਸਨ। ਉਨ੍ਹਾਂ ਨੇ ਇਸ ਖ਼ਿੱਤੇ ਅੰਦਰ ਪਹਿਲਾਂ ਰਹਿਣ ਵਾਲੇ ਲੋਕਾਂ ਨਾਲ ਬਹੁਤ ਜ਼ਿਆਦਾ ਕਰੂਰਤਾ ਵਰਤ ਕਿ ਇੱਥੋਂ ਦੇ ਸਮੁੱਚੇ ਸ਼ਾਸਨ-ਪ੍ਰਬੰਧ ਅਤੇ ਸਭਿਆਚਾਰਾਂ ਉੱਪਰ ਅਪਣਾ ਅਧਿਕਾਰ ਸਥਾਪਿਤ ਕਰ ਲਿਆ ਸੀ। ਦਸਹਿਰਾ ਤਿਉਹਾਰ ਦੇ ਪ੍ਰਮੁੱਖ ਨਾਇਕ ਸ਼੍ਰੀ ਰਾਮ ਚੰਦਰ ਜੀ ਇਨ੍ਹਾਂ ਬਾਹਰੋਂ ਆਏ ਲੋਕਾਂ ਦੀ ਸੰਤਾਨ ਸਵੀਕਾਰ ਕੀਤੇ ਜਾਂਦੇ ਹਨ। ਜਦੋਂ ਕਿ ਰਾਵਣ ਨੂੰ ਇੱਥੋਂ ਦੇ ਮੂਲ ਵਾਸੀ ਮੰਨਿਆ ਗਿਆ ਹੈ। ਇਨ੍ਹਾਂ ਹਾਲਤਾਂ ਵਿਚ ਸਭ ਤੋਂ ਪਹਿਲੀ ਸਵੀਕਾਰਨ ਯੋਗ ਗੱਲ ਇਹ ਹੈ ਕਿ ਜੇਤੂਆਂ ਦੁਆਰਾ ਲਿਖੇ ਗਏ ਇਤਿਹਾਸ/ਮਿਥਿਹਾਸ ਵਿਚ ਕਦੀ ਵੀ ਆਪਣੇ ਵਿਰੋਧੀ ਦਾ ਸਹੀ ਚਿਤਰਨ ਨਹੀਂ ਕੀਤਾ ਜਾਂਦਾ, ਸਗੋਂ ਉਸ ਨੂੰ ਨੀਚਤਾ ਦੀ ਪੱਧਰ ਤੱਕ ਲਿਜਾ ਕਿ ਤ੍ਰਿਸਕਾਰ ਦਾ ਪਾਤਰ ਬਣਾ ਦਿੱਤਾ ਜਾਂਦਾ ਹੈ। ਇਹ ਗੱਲ ਰਾਵਣ ਦੇ ਸਬੰਧ ਵਿਚ ਵੀ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ।

ਰਾਵਣ ਦੇ ਜਨਮ ਨਾਲ ਸੰਬੰਧਿਤ ਸਾਨੂੰ ਮੁੱਖ ਰੂਪ ਵਿਚ ਤਿੰਨ ਧਾਰਨਾਵਾਂ ਪ੍ਰਾਪਤ ਹੁੰਦੀਆਂ ਹਨ।
1. ਰਾਵਣ ਪਦਮ ਪੁਰਾਣ ਅਤੇ ਸ਼੍ਰੀਮਦ ਭਗਵਤ ਪੁਰਾਣ ਅਨੁਸਾਰ ਹਰਨਾਖਸ਼ ਦਾ ਦੂਸਰਾ ਜਨਮ ਸੀ।
2.ਬਾਲਮੀਕੀ ਰਾਮਾਇਣ ਅਨੁਸਾਰ ਰਾਵਣ ਪੁਲਸਤਯ ਰਿਸੀ ਜੀ ਦਾ ਪੋਤਾ ਅਤੇ ਰਿਸੀ ਵਿਸਵਸਵਾ ਦਾ ਪੁੱਤਰ ਸੀ।
3.ਤੁਲਸੀ ਰਾਮਾਇਣ ਦੇ ਮੁਤਾਬਿਕ ਰਾਵਣ ਦੇ ਜਨਮ ਦਾ ਮੂਲ ਕਾਰਨ ਉਸ ਨੂੰ ਮਿਲਿਆ ਸਰਾਪ ਸੀ।

ਰਾਵਣ ਬ੍ਰਾਹਮਣ ਪਿਤਾ ਅਤੇ ਰਾਕਸ਼ਸ਼ ਮਾਤਾ ਦਾ ਪੁੱਤਰ ਸੀ। ਉਸ ਦੇ ਪਿਤਾ ਰਿਸ਼ੀ ਵਿਸਵਸਵਾ ਦੀ ਵਰਵਰਣਿਨੀ ਅਤੇ ਕੈਕਸੀ ਨਾਮ ਦੀਆਂ ਦੋ ਪਤਨੀਆਂ ਸਨ। ਵਰਵਰਣਿਨੀ ਨੇ ਕੁਬੇਰ ਨੂੰ ਜਨਮ ਦਿੱਤਾ ਅਤੇ ਕੈਕਸੀ ਨੇ ਰਾਵਣ, ਕੁੰਭਕਰਨ, ਵਿਭੀਸ਼ਣ ਅਤੇ ਸਰੂਪਨਖਾ ਨੂੰ ਜਨਮ ਦਿੱਤਾ। ਰਾਵਣ ਨੇ ਲੰਕਾ ਉੱਪਰ ਅਧਿਕਾਰ ਸਥਾਪਿਤ ਕਰਨ ਉਪਰੰਤ ਆਪਣੀ ਭੈਣ ਸਰੂਪਨਖਾ ਦਾ ਵਿਆਹ ਕਾਲਕਾ ਦੇ ਪੁੱਤਰ ਵਿਦਯੁਵਿਹਵਾ ਨਾਲ ਕੀਤਾ ਸੀ ਅਤੇ ਖ਼ੁਦ ਉਸ ਨੇ ਅਪਣਾ ਵਿਆਹ ਦਿੱਤੀ ਦੇ ਪੁੱਤਰ ਮਯ ਦੀ ਬੇਟੀ ਮੰਦੋਦਰੀ ਨਾਲ ਕੀਤਾ। ਜਿਹੜੀ ਕਿ ਹੇਮਾ ਨਾਮ ਦੀ ਅਪਸਰਾ ਦੀ ਕੁੱਖੋਂ ਜਨਮੀ ਸੀ। ਮੰਦੋਦਰੀ ਸਬੰਧੀ ਵਿਦਵਾਨਾਂ ਦਾ ਆਖਣਾ ਹੈ ਕਿ ਇਹ ਰਾਜਸਥਾਨ ਦੇ ਜੋਧਪੁਰ ਨੇ ਨੇੜਲੇ ਇਲਾਕੇ ਮੰਦੋਰ ਦੀ ਰਹਿਣ ਵਾਲੀ ਸੀ। ਮੰਦੋਦਰੀ ਦੀ ਕੁੱਖੋਂ ਮੇਘਨਾਥ ਦਾ ਜਨਮ ਹੋਇਆ। ਜਿਸ ਨੇ ਦੇਵਤਿਆਂ ਦੇ ਮੁਖੀ ਇੰਦਰ ਨੂੰ ਹਰਾਉਣ ਤੋਂ ਬਾਅਦ “ਇੰਦਰਜੀਤ” ਨਾਮ ਧਾਰਨ ਕੀਤਾ ਸੀ। 
ਜੈਨ ਸ਼ਾਸਤਰਾਂ ਅੰਦਰ ਰਾਵਣ ਨੂੰ ਪ੍ਰਤਿ ਨਾਰਾਇਣ ਸਵੀਕਾਰ ਕੀਤਾ ਗਿਆ ਹੈ। ਜੈਨ ਧਰਮ ਦੇ 64 ਪੁਰਸ਼ਾਂ ਵਿਚ ਵੀ ਰਾਵਣ ਦੀ ਗਿਣਤੀ ਕੀਤੀ ਜਾਂਦੀ ਹੈ। ਜੈਨ ਪੁਰਾਣਾਂ ਅਨੁਸਾਰ ਮਹਾਂ ਪੰਡਿਤ ਰਾਵਣ ਆਗਾਮੀ 24 ਤੀਰਥੰਕਰਾਂ ਦੀ ਸੂਚੀ ਵਿਚ ਭਗਵਾਨ ਮਹਾਂਵੀਰ ਦੀ ਤਰ੍ਹਾਂ ਚੌਬੀਸਵੇਂ ਤੀਰਥੰਕਰ ਦੇ ਰੂਪ ਵਿਚ ਪ੍ਰਵਾਨਿਤ ਹੋਣਗੇ। ਇਸ ਲਈ ਕੁਝ ਪ੍ਰਸਿੱਧ ਪ੍ਰਾਚੀਨ ਜੈਨ ਤੀਰਥ ਸਥਾਨਾਂ ਅੰਦਰ ਉਸ ਦੀਆਂ ਮੂਰਤੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ।

ਹਾਲਾਂਕਿ ਰਾਵਣ ਨੂੰ ਕਥਾਕਾਰਾਂ ਨੇ ਦਸ ਸਿਰਾਂ ਵਾਲਾ ਰਾਕਸ਼ਸ਼ ਸਵੀਕਾਰ ਕੀਤਾ ਹੈ, ਪਰ ਇਸ ਸਬੰਧੀ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਰਾਵਣ ਦੇ ਦਸ ਸਿਰ ਨਹੀਂ ਸਨ, ਸਗੋਂ ਉਹ ਦਸ ਸਿਰ ਹੋਣ ਦਾ ਭਰਮ ਪੈਦਾ ਕਰ ਦਿੰਦਾ ਸੀ। ਇਸ ਕਾਰਨ ਹੀ ਉਸ ਨੂੰ “ਦਸਾਨਨ” ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਕੁਝ ਵਿਦਵਾਨ ਇਹ ਵੀ ਸਵੀਕਾਰ ਕਰਦੇ ਹਨ ਕਿ ਰਾਵਣ ਛੇ ਦਰਸ਼ਨ ਅਤੇ ਚਾਰ ਵੇਦਾਂ ਦਾ ਗਿਆਤਾ ਸੀ। ਇਸ ਲਈ ਉਸ ਨੂੰ “ਦਸਕੰਠੀ” ਕਿਹਾ ਜਾਂਦਾ ਸੀ। ਇਸ ਦਸਕੰਠੀ ਸ਼ਬਦ ਤੋਂ ਹੀ ਅਗਿਆਨਤਾ ਕਾਰਨ ਦਸ ਸਿਰ ਸ਼ਬਦ ਪ੍ਰਚੱਲਿਤ ਹੋ ਗਿਆ। ਜੈਨ ਸ਼ਾਸਤਰਾਂ ਅਨੁਸਾਰ ਰਾਵਣ ਦੇ ਗਲੇ ਵਿਚ ਵੱਡੀਆਂਵੱਡੀਆਂ ਗੋਲਾਕਾਰ ਨੌਂ ਮਣੀਆਂ ਹੁੰਦੀਆਂ ਸਨ। ਜਿਨ੍ਹਾਂ ਕਾਰਨ ਹੀ ਉਸ ਦੇ ਦਸ ਸਿਰ ਹੋਣ ਦਾ ਭੁਲੇਖਾ ਉਤਪੰਨ ਹੁੰਦਾ ਸੀ। ਰਾਵਣ ਦੇ ਦਸ ਸਿਰ ਹੋਣ ਦੀ ਚਰਚਾ ਰਾਮ ਚਰਿੱਤਰ ਮਾਨਸ ਅੰਦਰ ਸਾਨੂੰ ਵਿਦਮਾਨ ਮਿਲਦੀ ਹੈ। ਜਿਸ ਅਨੁਸਾਰ ਰਾਵਣ ਕ੍ਰਿਸ਼ਨ ਪੱਖ ਦੀ ਮੱਸਿਆ ਵਾਲੇ ਦਿਨ ਯੁੱਧ ਲਈ ਚੱਲਿਆ ਸੀ। ਜਿਸ ਕਾਰਨ ਉਸ ਦੇ ਹਰ ਰੋਜ਼ ਇਕਇਕ ਸਿਰ ਕੱਟਿਆ ਜਾਂਦਾ ਰਿਹਾ। ਇਸ ਪ੍ਰਕਾਰ ਦਸਵੇਂ ਦਿਨ ਅਰਥਾਤ ਸ਼ੁਕਲ ਪੱਖ ਦੀ ਦਸਵੀਂ ਨੂੰ ਰਾਵਣ ਦੀ ਮੌਤ ਹੋਈ। “ਰਾਮ ਚਰਿੱਤਰ ਮਾਨਸ” ਵਿਚ ਜ਼ਿਕਰ ਆਉਂਦਾ ਹੈ ਕਿ ਜਿਸ ਸਿਰ ਨੂੰ ਰਾਮਚੰਦਰ ਜੀ ਆਪਣੇ ਤੀਰ ਨਾਲ ਕੱਟ ਦਿੰਦੇ ਸੀ, ਉਸ ਦੇ ਸਥਾਨ ’ਤੇ ਰਾਵਣ ਦਾ ਦੂਸਰਾ ਸਿਰ ਪੈਦਾ ਹੋ ਜਾਂਦਾ ਸੀ।

ਰਾਵਣ ਸ਼ਬਦ ਦਾ ਅਰਥ ਕਰਦਿਆਂ ਪ੍ਰਸਿੱਧ ਸ਼੍ਰੀਲੰਕਣ ਵਿਦਵਾਨ ਅਰਸਿੲਨ ਅਹੁਬੁਦਹੁ ਦੱਸਦੇ ਹਨ ਕਿ ਰਾ ਦਾ ਮਤਲਬ ਸੂਰਜ ਹੈ ਅਤੇ ਵਨ ਸਥਾਨਕ ਭਾਸ਼ਾ ’ਚ ਪੀੜ੍ਹੀ ਦਾ ਪ੍ਰਤੀਕ ਹੈ। ਇਸ ਤਰ੍ਹਾਂ ਉਨ੍ਹਾਂ ਨੇ ਰਾਵਣ ਦਾ ਮਤਲਬ ਉਹ ਪੁਰਸ਼ ਦੱਸਿਆ ਹੈ, ਜੋ ਬਹੁਤ ਦੂਰ ਤੱਕ ਪਹੁੰਚਣ ਦੇ ਸਮਰੱਥ ਹੋਵੇ ਜਾਂ ਅਤਿ-ਸ਼ਕਤੀਸ਼ਾਲੀ ਹੋਵੇ। ਉਨ੍ਹਾਂ ਅਨੁਸਾਰ ਰਾਵਣ ਕਰੀਬ 2554 ਤੋਂ 2517 ਈਸਵੀ ਪੂਰਵ ਤੱਕ ਸ੍ਰੀਲੰਕਾ ਤੇ ਰਾਜ ਕਰਦਾ ਰਿਹਾ। ਰਾਵਣ ਨੇ ਸੁੰਬਾ ਅਤੇ ਬਾਲੀ ਦੀਪ ਨੂੰ ਜਿੱਤਦੇ ਹੋਏ ਆਪਣੇ ਰਾਜ ਦਾ ਵਿਸਥਾਰ ਅੰਗ ਦੀਪ, ਮਲਯ ਦੀਪ, ਵਰਾਹ ਦੀਪ,  ਸੰਖ ਦੀਪ, ਕੁਸ਼ ਦੀਪ, ਯਵ ਦੀਪ ਅਤੇ ਆਂਧਰਾਲਯ ਤੱਕ ਫੈਲਾ ਲਿਆ ਸੀ। ਇਸ ਤੋਂ ਬਾਅਦ ਉਸ ਨੇ ਲੰਕਾ ਨੂੰ ਅਪਣਾ ਨਿਸ਼ਾਨਾ ਬਣਾਇਆ। ਜਿੱਥੇ ਕੁਬੇਰ ਦਾ ਰਾਜ ਸੀ। ਵਿਦਵਾਨਾਂ ਅਨੁਸਾਰ ਰਾਵਣ ਦੇ ਰਾਜ ਦਾ ਵਿਸਥਾਰ ਵਰਤਮਾਨ ਸਮੇਂ ਦੇ ਇੰਡੋਨੇਸ਼ੀਆ, ਮਲੇਸ਼ੀਆ, ਬਰਮਾ, ਦੱਖਣ ਭਾਰਤ ਦੇ ਕੁਝ ਰਾਜਾਂ ਅਤੇ ਸ਼੍ਰੀਲੰਕਾ ਤੱਕ ਪਸਰਿਆ ਹੋਇਆ ਸੀ। ਰਾਵਣ ਦੇ ਜੀਵਨ ਬਿਰਤਾਂਤ ਨੂੰ ਸਾਹਮਣੇ ਰੱਖਦੇ ਹੋਏ ਲਿਖੇ ਗਏ ਦੋ ਮਹੱਤਵਪੂਰਨ ਨਾਵਲਾਂ “ਵਯਮ ਰਕਸ਼ਾਮ:” ਅਤੇ “ਲੰਕੇਸ਼ਵਰ” ਅਨੁਸਾਰ ਰਾਵਣ ਨੇ ਆਪਣੇ ਰਾਜ ਅੰਦਰ ਸੰਪੂਰਨ ਜਾਤੀਆਂ ਦੇ ਹਿਤਾਂ ਦੀ ਰੱਖਿਆ ਕਰਦੇ ਹੋਏ ਇਕ ਭੇਦ-ਭਾਵ ਰਹਿਤ ਸਮਾਜ ਦੀ ਸਥਾਪਨਾ ਕਰਨ ਦੀ ਸਥਾਪਨਾ ਕੀਤੀ ਸੀ। ਉਸ ਨੇ ਆਰੀਆ ਲੋਕਾਂ ਦੀ ਭੋਗਵਾਦੀ ਪ੍ਰਵਿਰਤੀ ਤੋਂ ਆਪਣੇ ਦੇਸ਼ ਵਾਸੀਆਂ ਦੀ ਰੱਖਿਆ ਕੀਤੀ। ਜਿਸ ਕਾਰਨ ਹੀ ਉਸ ਨੂੰ ਰੱਖਿਆ ਕਰਨ ਵਾਲਾ ਅਰਥਾਤ ਰਾਖਸ਼ਸ ਕਿਹਾ ਗਿਆ ਸੀ।

ਸ੍ਰੀਲੰਕਾ ਨੂੰ ਬੇਸ਼ੱਕ ਜ਼ਿਆਦਾਤਰ ਲੋਕ ਭਾਰਤ ਦੇ ਦੱਖਣੀ ਸਮੁੰਦਰ ਨਾਲ ਲਗਦੀ ਅਜੋਕਾ ਸ੍ਰੀਲੰਕਾ ਦੇਸ਼ ਮੰਨਦੇ ਹਨ, ਪਰ ਇਕ ਵਿਚਾਰ ਅਨੁਸਾਰ ਇਹ ਸਮੁੰਦਰੋਂ ਪਾਰ ਵਾਲੀ ਮੌਜੂਦਾ ਸ੍ਰੀਲੰਕਾ ਨਹੀਂ, ਸਗੋਂ ਭਾਰਤ ਅੰਦਰ ਸਥਿਤ ਛੋਟਾ ਨਾਗਪੁਰ ਦਾ ਖੇਤਰ ਹੀ ਸੀ। ਪ੍ਰਸਿੱਧ ਵਿਦਵਾਨ ਸ਼੍ਰੀ ਸਾਂਕਲਿਆ ਨੇ ਸਿੱਧ ਕੀਤਾ ਹੈ ਕਿ ਰਾਵਣ ਆਧੁਨਿਕ ਨਾਗਪੁਰ (ਵਿੰਧਿਆ ਖੇਤਰ) ਦੇ ਪੂਰੇ ਸੁੱਖ ਸਹੂਲਤਾਂ ਵਾਲੇ ਰਾਜ ‘ਲੰਕਾ’ ਦਾ ਸਮਰਾਟ ਸੀ। ਉਨ੍ਹਾਂ ਅਨੁਸਾਰ ਆਦਿ-ਵਾਸੀ ਗੌਂਡ ਜਾਤੀ ਵਿਚ ਮਹਾਰਾਜਾ ਰਾਵਣ ਦਾ ਨਾਮ ਬਹੁਤ ਸਨਮਾਨ ਨਾਲ ਲਿਆ ਜਾਂਦਾ ਹੈ। ਰਾਮਾਇਣ ਵਿਚ ਜਿਸ ਲੰਕਾ ਦਾ ਜ਼ਿਕਰ ਮਿਲਦਾ ਹੈ, ਉਹ ਮੱਧ ਪ੍ਰਦੇਸ਼ ਦੇ ਜੱਬਲਪੁਰ ਖੇਤਰ ਦੇ ਉੱਤਰ ਵਿਚ ਸਥਿਤ ਹੈ। ਉਨ੍ਹਾਂ ਅਨੁਸਾਰ ਆਦਿ-ਵਾਸੀ ਗੌਂਡ ਜਾਤੀ ਦੀ ਭਾਸ਼ਾ ਵਿਚ ਲੰਕਾ ਸ਼ਬਦ ਦਾ ਅਰਥ ਉੱਚ ਸਥਾਨ ਜਾਂ ਰਾਜ ਮਹਿਲ ਦੇ ਕਿਲੇ੍ਹ ਤੋਂ ਹੈ। ਗੌਂਡ ਲੋਕ ਆਪਣੇ ਮਹੱਤਵਪੂਰਨ ਸਥਾਨਾਂ ਅਤੇ ਚਾਰੇ ਪਾਸੇ ਪਾਣੀ ਹੋਣ ਵਾਲੇ ਕਿਲੇ੍ਹ ਨੂੰ ਲੰਕਾ ਨਾਮ ਨਾਲ ਪੁਕਾਰਦੇ ਹਨ। ਅਸਲ ਵਿਚ ਰਾਵਣ ਆਪਣੇ ਸਮੇਂ ਦਾ ਇਕ ਨਿਆਂਪੂਰਨ ਅਤੇ ਆਪਣੀ ਪਰਜਾ ਦੀ ਰੱਖਿਆ ਕਰਨ ਵਾਲਾ ਸਰਬੋਤਮ ਰਾਜਾ ਸੀ। ਜਿਸ ਦੀ ਸ਼ੋਭਾ ਕਰਦਿਆਂ ਬਾਲਮੀਕੀ ਰਾਮਾਇਣ ਕਹਿੰਦੀ ਹੈ ਕਿ ਰਾਵਣ ਨੂੰ ਵੇਖਦੇ ਹੀ ਰਾਮ ਮੁਗਧ ਹੋ ਜਾਂਦੇ ਸਨ ਤੇ ਆਖਦੇ ਸਨ ਕੇ ਰੂਪ, ਸੁੰਦਰਤਾ, ਧੀਰਜ ਅਤੇ ਨੀਤੀ ਦੇ ਬਾਵਜੂਦ ਜੇ ਰਾਵਣ ’ਚ ਅਧਰਮ ਬਲਵਾਨ ਨਾ ਹੁੰਦਾ ਤਾਂ ਉਹ ਪਰਲੋਕ ਦਾ ਮਾਲਕ ਬਣ ਜਾਂਦਾ, ਪਰ ਸ਼ਾਇਦ ਸਮੇਂ ਦੇ ਵਿਦਵਾਨਾਂ ਨੇ ਰਾਮ ਜੀ ਦੁਆਰਾ ਇਸ ਪ੍ਰਸੰਗ ਅੰਦਰ ਦਰਸਾਏ ‘ਅਧਰਮ’ ਸ਼ਬਦ ਦੀ ਵਿਆਖਿਆ ਕੁਝ ਜ਼ਿਆਦਾ ਹੀ ਉਲਾਰੂ ਰੂਪ ਵਿਚ ਕਰ ਲਈ ਸੀ। ਜਿਸ ਕਾਰਨ ਹੀ ਰਾਵਣ ਮਹਾਨ ਵਿਦਵਾਨ ਤੋਂ ਦੁਸ਼ਟ ਤੱਕ ਦਾ ਸਫ਼ਰ ਤੈਅ ਕਰ ਗਿਆ। ਭਾਰਤ ਅੰਦਰ ਪ੍ਰਾਪਤ ਬਹੁ-ਗਿਣਤੀ ਸਮਾਜ ਦੀਆਂ ਨਜ਼ਰਾਂ ਵਿਚ ਰਾਵਣ ਵੱਲੋਂ ਰਾਮ ਚੰਦਰ ਜੀ ਦੀ ਪਤਨੀ ਸੀਤਾ ਦਾ ਅਪਹਰਨ ਕਰਨਾ ਹੀ ਉਸ ਸਮੇਂ ਦਾ ਅਧਰਮ ਸੀ। ਜਿਸ ਸਦਕਾ ਰਾਮ ਚੰਦਰ ਜੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਲੰਕਾ ਉੱਪਰ ਹਮਲਾ ਕਰ ਕੇ ਰਾਵਣ ਨੂੰ ਮਾਰਨ ਉਪਰੰਤ ਸੀਤਾ ਦੀ ਪੁਨਰ ਪ੍ਰਾਪਤੀ ਕਰਨਾ ਅਤਿ ਆਵੱਸ਼ਕ ਹੋ ਗਿਆ ਸੀ। ਇਸ ਮੌਕੇ ਤਸਵੀਰ ਦਾ ਦੂਸਰਾ ਪਾਸਾ ਬਿਆਨ ਕਰਦਿਆਂ ਅਰਸਿੲਨ ਅਹੁਬੁਦਹੁ ਕਹਿੰਦੇ ਹਨ ਕਿ ਰਾਵਣ ਦੇ ਭਾਈ ਵਿਭੀਸ਼ਣ ਨੇ ਹੀ ਅਸਲ ਵਿਚ ਰਾਮ ਚੰਦਰ ਹੋਰਾਂ ਨੂੰ ਲੰਕਾ ਉੱਪਰ ਹਮਲਾ ਕਰਨ ਲਈ ਤਿਆਰ ਕੀਤਾ ਸੀ, ਕਿਉਂਕਿ ਉਹ ਰਾਵਣ ਅਤੇ ਉਸ ਦੇ ਹਮਾਇਤੀਆਂ ਦੀ ਮੌਤ ਤੋਂ ਬਾਅਦ ਖ਼ੁਦ ਲੰਕਾ ਵਾਸੀਆਂ ਉੱਪਰ ਹੁਕਮ ਚਲਾਉਣ ਹਿਤ ਉਸ ਦੇ ਰਾਜ ਸਿੰਘਾਸਣ ਤੇ ਬਿਰਾਜਮਾਨ ਹੋਣਾ ਚਾਹੁੰਦਾ ਸੀ। ਉਸ ਦੁਆਰਾ ਆਪਣੀਆਂ ਚਾਹਤਾਂ ਦੀ ਪੂਰਤੀ ਲਈ ਰਾਮ ਚੰਦਰ ਜੀ ਨਾਲ ਹੋਈਆਂ ਸ਼ਰਤਾਂ ਦੀ ਬਦੌਲਤ ਉਹ ਅਜਿਹਾ ਕਰਨ ਵਿਚ ਸਫਲ ਵੀ ਹੋਇਆ। ਬੇਸ਼ੱਕ ਰਾਵਣ ਨੂੰ ਮਿੱਥ ਅਤੇ ਰਵਾਇਤਾਂ ਅਨੁਸਾਰ ਦੁਸ਼ਟ, ਗੈਰ-ਸਲੀਕੇਦਾਰ, ਦੁਰਾਚਾਰੀ, ਪਾਪੀ, ਅਨਿਆਂ ਪਸੰਦ, ਤਾਨਾਸ਼ਾਹ, ਬੇਇਨਸਾਫ਼, ਕ੍ਰੋਧੀ, ਡਰਾਉਣੇ ਰੂਪ ਦਾ ਮਾਲਕ ਤੇ ਹੋਰ ਬਹੁਤ ਕਝ ਕਿਹਾ ਜਾਂਦਾ ਹੈ, ਪਰ ਸਚਾਈ ਇਹ ਹੈ ਕੇ ਰਾਵਣ ਆਪਣੇ ਸਮਿਆਂ ਦਾ ਬਹੁਤ ਜ਼ਿਆਦਾ ਸਮਝਦਾਰ, ਰਾਜਨੀਤਿਕ ਮਾਹਿਰ, ਨੀਤੀਵਾਨ, ਨਿਆਂ-ਪਸੰਦ, ਵਿਗਿਆਨੀ, ਵੈਦ ਅਤੇ ਵਿਦਵਾਨ ਪੰਡਿਤ ਸੀ। ਇਸ ਦੀਆਂ ਉਦਾਹਰਨਾਂ ਸਾਨੂੰ ਖ਼ੁਦ ਰਾਮਾਇਣ ਵਿਚਲੇ ਬਿਰਤਾਂਤ ਪ੍ਰਦਾਨ ਕਰਦੇ  ਹਨ। ਇਸ ਸਬੰਧੀ ਇਕ ਬੰਗਲਾ ਪੁਸਤਕ ਦਾ ਹਵਾਲਾ ਦਿੰਦਿਆਂ ਸ਼ੀ੍ਰ ਐੱਸ.ਐੱਲ.ਵਿਰਦੀ ਲਿਖਦੇ ਹਨ ਕਿ ਰਾਵਣ ਇਕ ਦਰਾਵੜ ਜਾਤੀ ਦਾ ਰਾਜਾ ਸੀ, ਜਿਸ ਨੇ ਬੁੱਧ ਧਰਮ ਧਾਰਨ ਕਰ ਲਿਆ ਸੀ। ਉਹ ਅਰਸਤੂ ਅਤੇ ਪਲੈਟੋ ਦੇ ਬਰਾਬਰ ਦਾ ਦਾਰਸ਼ਨਿਕ ਸੀ।

ਇਸ ਗੱਲ ਤੋਂ ਸਭ ਭਲੀ-ਭਾਂਤ ਜਾਣੂੰ ਹਨ ਕੇ ਭਾਰਤ ਦਾ ਇਤਿਹਾਸ ਅਸਲ ਵਿਚ ਆਰੀਆ ਲੋਕਾਂ ਦਾ ਇਤਿਹਾਸ ਹੈ। ਜਿਨ੍ਹਾਂ ਦਾ ਮੂਲ ਆਧਾਰ ਗ੍ਰੰਥ ਰਿਗਵੇਦ ਯੁੱਧ ਬਿਗਲਾਂ ਨਾਲ ਭਰਿਆ ਪਿਆ ਹੈ। ਰਿਗਵੇਦ ਦੇ ਨਾਲਨਾਲ ਆਰੀਆ ਲੋਕਾਂ ਦੇ ਹੋਰਨਾਂ ਬਹੁਤ ਸਾਰਿਆਂ ਗ੍ਰੰਥਾਂ ਵਿਚ ਆਰੀਆ ਲੋਕਾਂ ਵੱਲੋਂ ਇੱਥੋਂ ਦੇ ਮੂਲ ਵਾਸੀਆਂ ਨੂੰ ਤਬਾਹ ਕਰਨ ਉਪਰੰਤ ਮਾਰ ਦੇਣ ਦੇ ਬੇਇੰਤਹਾ ਕਿੱਸੇ ਬੜੇ ਮਾਣ ਨਾਲ ਦਰਜ ਕੀਤੇ ਗਏ ਹਨ। ਇਤਿਹਾਸਕਾਰ ਦੱਸਦੇ ਹਨ ਕਿ ਇਨ੍ਹਾਂ ਲੋਕਾਂ (ਆਰੀਆ) ਦੇ ਭਾਰਤ ਆਉਣ ਤੋਂ ਪਹਿਲਾਂ ਇਹ ਖ਼ਿੱਤਾ ਬਹੁਤ ਵਿਕਸਤ ਅਤੇ ਆਤਮ-ਨਿਰਭਰ ਸੀ। ਇੱਥੋਂ ਦੇ ਲੋਕ ਸ਼ਾਂਤੀ ਪਸੰਦ ਅਤੇ ਮਾਨਵੀ ਭਾਈਚਾਰਿਕਤਾ ਦੇ ਧਾਰਨੀ ਸਨ, ਪਰ ਜਦੋਂ ਭੁੱਖ-ਨੰਗੇ, ਪਰ ਚਲਾਕ ਬਿਰਤੀ ਦੇ ਵਹਿਸ਼ੀ ਲੋਕ ਮੱਧਏਸ਼ੀਆ ਤੋਂ ਉੱਠ ਕਿ ਇਸ ਧਰਤੀ ’ਤੇ ਆਏ ਤਾਂ ਉਨ੍ਹਾਂ ਨੇ ਆਪਣੇ ਅੰਦਰਲੀ ਕਰੂਰਤਾ ਅਤੇ ਜੰਗਜੂ ਬਿਰਤੀ ਦਾ ਇਸ ਕਦਰ ਬੇਸ਼ਰਮੀ ਨਾਲ ਪ੍ਰਗਟਾਵਾ ਕੀਤਾ ਕਿ ਇੱਥੋਂ ਦੇ ਮੂਲ ਵਾਸੀਆਂ ਨੂੰ ਹੀ ਇੱਥੋਂ ਪਰੇ ਧੱਕ ਦਿੱਤਾ। ਪ੍ਰਸਿੱਧ ਇਤਿਹਾਸਕਾਰ ਸ਼੍ਰੀ ਪੀ. ਐਨ. ਦੇਸ਼ਪਾਂਡੇ ਲਿਖਦੇ ਹਨ ਕਿ ਆਰੀਆ ਨੇ ਹੜੱਪਾ ਦੀ ਉੱਨਤ ਸਿੰਧੂ ਸਭਿਅਤਾ ਨੂੰ ਤਬਾਹ ਕੀਤਾ। ਇਹ ਸਭਿਅਤਾ ਜਿਹੜੀ ਕੇ ਦੁਨੀਆ ਭਰ ਵਿਚ ਉੱਤਮ ਸੀ, ਇਨ੍ਹਾਂ ਲੋਕਾਂ ਨੇ ਉਸ ਨੂੰ ਅੱਗਾਂ ਲਗਾ ਕਿ ਸਾੜ ਦਿੱਤਾ। ਭਾਰਤੀ ਇਤਿਹਾਸ/ਮਿਥਿਹਾਸ ਨਾਲ ਸਬੰਧਿਤ ਪ੍ਰਮੁੱਖ ਗ੍ਰੰਥ ਵੇਦ ਅਤੇ ਰਾਮਾਇਣ ਵਰਗੇ ਗ੍ਰੰਥ ਇਨ੍ਹਾਂ ਆਰੀਆ ਲੋਕਾਂ ਦੀਆਂ ਦਾਸਤਾਨਾਂ ਹੀ ਹਨ। ਵਿਦਵਾਨਾਂ ਦਾ ਇਕ ਸਮੂਹ ਇਹ ਵੀ ਸਵੀਕਾਰ ਕਰਦਾ ਹੈ ਕਿ ਰਮਾਇਣ ਆਰੀਆ ਲੋਕਾਂ ਦੁਆਰਾ ਦੱਖਣ ਵੱਲ ਰਾਜ ਪ੍ਰਬੰਧ ਨੂੰ ਵਧਾਉਣ ਦੀ ਗਾਥਾ ਬਿਆਨ ਕਰਨ ਵਾਲਾ ਹੀ ਇਕ ਗ੍ਰੰਥ ਹੈ, ਜਿਸ ਨੂੰ ਬਾਅਦ ਵਿਚ ਇਨ੍ਹਾਂ ਲੋਕਾਂ ਵੱਲੋਂ ਬੜੀ ਹੀ ਸਾਵਧਾਨੀ ਨਾਲ ਰਾਜਨੀਤਿਕ ਤੋਂ ਧਾਰਮਿਕ ਗ੍ਰੰਥ ਦੇ ਰੂਪ ਵਿਚ ਹਸਤਾਂਤਰਿਤ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇਹ ਗ੍ਰੰਥ ਪੂਜਣ ਯੋਗ ਬਣ ਗਿਆ। ਅਸਲ ਵਿਚ ਪ੍ਰਾਪਤ ਰਾਮਾਇਣਾਂ ਦੇ ਆਲੋਚਨਾਤਮਿਕ ਅਧਿਐਨ ਵਿਚ ਅਜਿਹੀ ਕੋਈ ਵੀ ਗੱਲ ਸਾਹਮਣੇ ਨਹੀਂ ਆਉਂਦੀ ਕਿ ਇਸ ਗ੍ਰੰਥ ਨੂੰ ਧਾਰਮਿਕ ਗ੍ਰੰਥ ਦਾ ਦਰਜਾ ਦਿੱਤਾ ਜਾਵੇ। ਵੈਦਿਕ ਧਰਮ ਵਿਚ ਮੁੱਖ ਤੌਰ ’ਤੇ ਵੈਸੇ ਤਾਂ ਤੁਲਸੀ ਦਾਸ ਜੀ ਵੱਲੋਂ ਰਚਿਤ ਰਾਮਾਇਣ ਦੀ ਪ੍ਰਧਾਨਤਾ ਹੈ, ਪਰ ਇਸ ਦੀ ਸਭ ਤੋਂ ਪਹਿਲੀ ਸਿਰਜਣਾ ਮਹਾਂਰਿਸ਼ੀ ਬਾਲਮੀਕੀ ਜੀ ਨੇ ਕੀਤੀ ਸੀ, ਪਰ ਕਿਉਂ ਕਿ ਬਾਲਮੀਕੀ ਜੀ ਨੇ ਉਸ ਸਮੇਂ ਦੇ ਅਸਲ ਵਰਤਾਰੇ ਨੂੰ ਚੰਗੀ ਤਰਾਂ ਸਮਝਿਆ ਹੋਇਆ ਸੀ, ਸੋ ਉਨ੍ਹਾਂ ਆਪਣੀ ਇਸ ਰਚਨਾ ਵਿਚ ਯਥਾਰਥ ਦੀ ਭਰਪੂਰ ਵਰਤੋਂ ਕੀਤੀ ਤਾਂ ਜੋ ਲੋਕਾਂ ਸਾਹਮਣੇ ਸਹੀ ਅਤੇ ਸੰਪੂਰਨ ਸੱਚ ਦੀ ਦੱਸ ਰੱਖੀ ਜਾਵੇ, ਪਰ ਉਹ ਯਥਾਰਥ ਵਧੇਰੇ ਕਰ ਕੇ ਆਰੀਆ ਲੋਕਾਂ ਦੇ ਪੱਖੀ ਨਹੀਂ ਸੀ। ਇਸ ਲਈ ਬੜੀ ਹੀ ਸਾਵਧਾਨੀ ਨਾਲ ਪੰਦ੍ਹਰਵੀਂ ਸਦੀ ਵਿਚ ਤੁਲਸੀਦਾਸ ਹੋਰਾਂ ਨੇ ਆਪਣੀ ਰਾਮ ਭਗਤੀ ’ਚ ਭਿੱਜ ਕਿ ਬਾਲਮੀਕੀ ਜੀ ਦੇ ਯਥਾਰਥ ਨੂੰ ਆਦਰਸ਼ਵਾਦ ਦੀ ਰੰਗਣ ਦੇ ਕਿ ਰਾਮਾਇਣ ਦੀ ਪੁਨਰ-ਸਿਰਜਣਾ ਕਰ ਦਿੱਤੀ। ਇਹ ਉਹ ਰਾਮਾਇਣ ਹੀ ਹੈ, ਜਿਹੜੀ ਕਿ ਹੁਣ ਆਰੀਆ ਪੱਖੀ ਤੇ ਅਖੌਤੀ ਬ੍ਰਾਹਮਣਵਾਦੀ ਤਾਕਤਾਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ। ਵਾਸਤਵ ਵਿਚ ਤੁਲਸੀ ਰਾਮਾਇਣ ਇਕ ਸੁਧਾਰਵਾਦੀ ਦ੍ਰਿਸ਼ਟੀ ਤੋਂ ਰਚੀ ਕ੍ਰਿਤ ਹੈ, ਜਿਹੜੀ ਕਿ ਬਾਲਮੀਕੀ ਜੀ ਦੁਆਰਾ ਰਚੇ ਗਏ ਪਾਤਰਾਂ ਦਾ ਪੁਨਰ ਸਿਰਜਣ ਕਰਦੀ ਹੈ। ਤੁਲਸੀ ਦਾਸ ਜੀ ਨੇ ਆਪਣੀ ਰਾਮ ਭਗਤੀ ਦੇ ਸਦਕਾ ਥਾਂ ਪੁਰ ਥਾਂ ਸ਼੍ਰੀ ਰਾਮ ਜੀ ਨੂੰ ਰਾਵਣ ਤੋਂ ਵਡੇਰਾ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਹਿੰਦੂ ਮੰਦਰਾਂ ਚੋਂ ਬਾਲਮੀਕੀ ਰਾਮਾਇਣ ਬਣਵਾਸ ਤੇ ਚਲੀ ਗਈ ਅਤੇ ਉਸ ਦੀ ਥਾਂ ਲੈਣ ਲਈ ਤੁਲਸੀ ਰਾਮਾਇਣ ਆਦਰਸ਼ਮਈ ਤੌਰ ’ਤੇ ਉੱਭਰੀ, ਹਾਲਾਂਕਿ ਬਾਲਮੀਕੀ ਜੀ ਵਾਲੀ ਕ੍ਰਿਤ ਸਮਕਾਲੀ ਹੋਣ ਕਾਰਨ ਵਧੇਰੇ ਭਰੋਸੇਯੋਗ ਸਾਬਤ ਹੁੰਦੀ ਹੈ।

ਰਾਵਣ ਦੀ ਮੌਤ ਤੋਂ ਬਾਅਦ ਉਸ ਦੇ ਨਾਮ ਦੇ ਨਾਲਨਾਲ, ਉਸ ਦੇ ਜੀਵਨ ਨਾਲ ਸੰਬੰਧਿਤ ਹਰ ਚੀਜ਼ ਦੀ ਪਰਿਭਾਸ਼ਾ ਹੀ ਬਦਲ ਗਈ ਸੀ। ਆਪਣੀ ਮੌਤ ਤੋਂ ਬਾਅਦ ਰਾਵਣ, ਬਹੁ-ਗਿਣਤੀ ਦਾ ਇਸ ਦੇਸ਼ ਉੱਪਰ ਕਬਜ਼ਾ ਹੋ ਜਾਣ ਕਾਰਨ, ਇਕ ਮਹਾਨ ਦਰਸ਼ਨਵੇਤਾ ਨਹੀਂ ਸੀ ਰਿਹਾ, ਸਗੋਂ ਉਸ ਦੀ ਮੌਤ ਨੂੰ ਨੇਕੀ ਉੱਪਰ ਬਦੀ ਦੀਆਂ ਜਿੱਤਾਂ ਵਰਗੇ ਦ੍ਰਿਸ਼ਟਾਂਤਾਂ ਰਾਹੀਂ, ਬਹੁ-ਗਿਣਤੀ ਨੇ ਨਿੱਜੀ ਹਿਤਾਂ ਲਈ ਵਰਤਦੇ ਹੋਏ ਉਸ ਨੂੰ ਏਨਾ ਜ਼ਾਲਮ ਬਣਾ ਦਿੱਤਾ ਕੇ ਹੁਣ ਰਾਵਣ ਬੁਰਾਈ ਦਾ ਸਰਬੋਤਮ ਪ੍ਰਤੀਕ ਬਣ ਕਿ ਰਹਿ ਗਿਆ ਹੈ। ਜਿਸ ਦੇ ਪੁਤਲਿਆਂ ਨੂੰ ਫੂਕਣਾ ਅੱਜ ਵੀ ਜਨਤਾ ਅਪਣਾ ‘ਪਰਮ ਕਰਤੱਵ’ ਸਮਝ ਬੈਠੀ ਹੈ। ਰਾਵਣ ਦੇ ਸਮੁੱਚੇ ਜੀਵਨ ਘਟਨਾ-ਕ੍ਰਮਾਂ ਦੀ ਤਰਕ ਆਧਾਰਿਤ ਪੜਚੋਲ ਕਰਨ ਉਪਰੰਤ ਇਹ ਨਤੀਜਾ ਨਿਕਲਦਾ ਹੈ ਕਿ ਉਸ ਦੀ ਇਕ “ਗ਼ਲਤੀ” ਨੂੰ ਇਸ ਦੇਸ਼ ਵਿਚ ਸਭ ਤੋਂ ਵੱਡੇ ਅਪਰਾਧ ਦੇ ਰੂਪ ’ਚ ਸਿਰਜ ਦਿੱਤਾ ਗਿਆ ਹੈ। ਜਿਸ ਨੂੰ ਦੂਰ ਕਰਨ ਲਈ ਅਮਾਨਵੀਪੁਣੇ ਦਾ ਪ੍ਰਗਟਾਵਾ ਕਰਦੇ ਹੋਏ, ਹਰ ਸਾਲ ਉਸ ਦੇ ਪੁਤਲਿਆਂ ਨੂੰ ਫੂਕਿਆ ਜਾ ਰਿਹਾ ਹੈ, ਜਦੋਂ ਕੇ ਇਸ ਸਚਾਈ ਤੋਂ ਸਭ ਭਲੀ-ਭਾਂਤ ਜਾਣੂੰ ਹਨ ਕੇ ਬਦੀ ਵਰਗੇ ਅਵਗੁਣ ਪੁਤਲੇ ਫੂਕਣ ਵਰਗੀ ਫ਼ਾਸ਼ੀਵਾਦੀ ਸੋਚ ਨਾਲ ਦੂਰ ਨਹੀਂ ਹੁੰਦੇ, ਸਗੋਂ ਨੈਤਿਕਤਾ ਦੇ ਧਾਰਨੀ ਬਣਨ ਨਾਲ ਹੀ ਖ਼ਤਮ ਹੋ ਸਕਦੇ ਹਨ। ਇਸ ਤਸਵੀਰ ਦਾ ਇਕ ਕੋਝਾ ਚਿਹਰਾ ਉਸ ਸਮੇਂ ਵੀ ਵੇਖਣ ਨੂੰ ਮਿਲ ਗਿਆ, ਜਦੋਂ ਅਖੌਤੀ ਧਰਮੀਆਂ ਦੀ ਇਸ ਜਾਹਲ ਪਰੰਪਰਾ ਦੇ ਵਿਰੋਧ ਵਿਚ ਕੁਝ ਥਾਵਾਂ ਤੇ ਬੀਤੇ ਕੁਝ ਸਾਲਾਂ ਦੌਰਾਨ ਦਲਿਤ ਭਾਈਚਾਰਿਆਂ ਵੱਲੋਂ ਵੀ ਰਾਮ ਚੰਦਰ ਜੀ ਦੇ ਪੁਤਲੇ ਸਾੜਨ ਦੇ ਐਲਾਨ ਆ ਗਏ ਤੇ ਕਈ ਥਾਵਾਂ ’ਤੇ ਇਨ੍ਹਾਂ ਅਪਣਾ ਅਮਲੀ ਰੂਪ ਵੀ ਵਿਖਾ ਦਿੱਤਾ ਹੈ। ਜਿਸ ਸਦਕਾ ਦੋਵੇਂ ਪਾਸਿਆਂ ਦਰਮਿਆਨ ਆਪਸੀ ਟਕਰਾਅ ਦੀਆਂ ਉਹ ਵਾਰਦਾਤਾਂ ਵੀ ਸਾਹਮਣੇ ਆਈਆਂ ਹਨ, ਜੋ ਧਰਮ ਦੇ ਖੇਤਰ ਵਿਚ ਕੋਈ ਅਹਿਮੀਅਤ ਨਹੀਂ ਰੱਖਦੀਆਂ। 

ਇਸ ਲਈ ਕਹਿਣਾ ਬਣਦਾ ਹੈ ਕਿ ਇਸ ਦੇਸ਼ ਨੂੰ ਜ਼ਰੂਰਤ ਰਾਵਣ ਦੇ ਪੁਤਲੇ ਸਾੜਨ ਦੀ ਨਹੀਂ, ਸਗੋਂ ਪਦਾਰਥਵਾਦ ਕਾਰਨ ਸਾਡੇ ਮਨਾਂ ਅੰਦਰ ਵੱਸ ਚੁੱਕੇ ਰਾਵਣਾਂ ਨੂੰ ਮਾਰਨ ਦੀ ਹੈ। ਉਹ ਰਾਵਣ ਜੋ ਨਿੱਤ ਦਿਹਾੜੇ ਸ਼ਰੇਆਮ ਧੀਆਂ-ਭੈਣਾਂ ਦੀ ਪੱਤ ਰੋਲਦੇ, ਉਨ੍ਹਾਂ ਨੂੰ ਸਾੜਦੇ ਮਾਰਦੇ, ਨਸ਼ਿਆਂ ਦਾ ਵਪਾਰ ਕਰਦੇ ਅਤੇ ਆਪਣੇ ਵਹਿਸ਼ੀਪਣ ਦਾ ਪ੍ਰਗਟਾਵਾ ਕਰਦੇ ਹੋਏ ਸ਼ਰੇਆਮ ਗਲੀਆਂ ’ਚ ਘੁੰਮਦੇ-ਫਿਰਦੇ ਹਨ। ਜੇਕਰ ਅਸੀਂ ਇਹਨਾਂ ਰਾਵਣਾਂ ਦੇ ਖ਼ਿਲਾਫ਼ ਕੁਝ ਨਹੀਂ ਕਰ ਸਕਦੇ, ਤਾਂ ਉਸ ਮਹਾਨ ਇਨਸਾਨ ਦੇ ਪੁਤਲੇ ਸਾੜਨਾ ਸਿਰਫ਼ ਆਪਣੀ ਬਿਮਾਰ, ਗ਼ੁਲਾਮ ਅਤੇ ਸੰਪਰਦਾਇਕਤਾ ਭਰਪੂਰ ਬਿਰਤੀ ਦਾ ਪ੍ਰਗਟਾਵਾ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਰਹਿ ਜਾਂਦਾ, ਜੋ ਸਾਨੂੰ ਇਕ ਇਨਸਾਨ ਹੋਣ ਦੇ ਸੰਕਲਪ ਤੋਂ ਕੋਹਾਂ ਦੂਰ ਲਿਜਾ ਕੇ ਖੜ੍ਹਾ ਕਰ ਦਿੰਦੀ ਹੈ।

                                                                                                 ਪਰਮਿੰਦਰ ਸਿੰਘ ਸ਼ੌਂਕੀ 
                                                                                                ਪਿੰਡ ਫ਼ਤਿਹਗੜ੍ਹ ਛੰਨਾਂ, ਸੰਗਰੂਰ।                                      

   

ਆਡਰੇ ਟਰੂਚਸ਼ਕੇ ਦੀ ਇਤਿਹਾਸਕਾਰੀ ਬਨਾਮ ਹਿੰਦੂਤਵੀ ਸੰਗਠਨ

  ਹਿੰਦੂ ਰਾਸ਼ਟਰਵਾਦ ਇੱਕ ਰਾਜਨੀਤਕ ਵਿਚਾਰਧਾਰਾ ਹੈ ਜੋ ਹਿੰਦੂ ਸਰਵਉੱਚਤਾ ਦੀ ਵਕਾਲਤ ਕਰਦੀ ਹੈ ਅਤੇ ਦੂਜੇ ਭਾਰਤੀ ਧਾਰਮਿਕ ਸਮੂਹਾਂ ਦੇ ਮੈਂਬਰਾਂ ਨੂੰ ਭਾਰਤੀ ਸਮਾਜ ਵਿੱਚ ਬਰ...