ਪੁਸਤਕ “ਲਹੂ ਰੰਗੀ ਮਹਿੰਦੀ” ਲੇਖਕ ਸੁਰਿੰਦਰ ਸੈਣੀ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ।ਭਾਵੇਂ ਉਹ ਇਸ ਤੋਂ ਪਹਿਲਾ “ਚੰਨਾ ਦੂਰ ਦਿਆਂ” “ਅੱਥਰੀ ਪੀੜ” “ਮਿੱਤਰ ਪਿਆਰੇ ਨੂੰ” ”ਮੇਰਾ ਰੱਬ” ਨਾਮਕ ਚਾਰ ਕਾਵਿ ਪੁਸਤਕਾੰ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਜਿੱਥੇ ਉਨ੍ਹਾੰ ਕਾਵਿ ਖੇਤਰ ਵਿੱਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ।ਉੱਥੇ ਕਹਾਣੀ ਖੇਤਰ ਵਿੱਚ ਵੀ ਉਹ ਇਸ ਪੁਸਤਕ ਰਾਹੀਂ ਸ਼ਿਰਕਤ ਕਰਨ ਜਾ ਰਹੇ ਹਨ।ਹਰਫ਼ਾਂ ਨਾਲ ਖੇਡਣਾ ਤਾੰ ਉਂਨਾਂ ਦੀ ਕਲਮ ਪਹਿਲਾ ਹੀ ਬਾ-ਖ਼ੂਬੀ ਜਾਣਦੀ ਹੈ ਅਤੇ ਉਂਨਾਂ ਇਸ ਕਹਾਣੀ ਸੰਗ੍ਰਹਿ ਵਿੱਚ ਪਾਤਰਾਂ ਨਾਲ ਪੂਰਾ-ਪੂਰਾ ਇਨਸਾਫ ਵੀ ਕੀਤਾ ਹੈ।ਹਰ ਕਹਾਣੀ ਦੀ ਬਣਤਰ ਤੋਂ ਲੈ ਹਰ ਪਾਤਰ ਦੇ ਕਿਰਦਾਰ ਨੂੰ ਪੂਰਨ ਨਿਭਾਇਆ ਹੈ ।ਪਾਠਕ ਹਰ ਕਹਾਣੀ ਦੇ ਨਾਲ-ਨਾਲ ਜਿਉੰਦਾ ਹੈ ਅਤੇ ਹਰ ਦ੍ਰਿਸ਼ ਅੱਖਾੰ ਸਾਵੇ ਫਲਮਾਕਣ ਦੀ ਤਰ੍ਹਾੰ ਵਿਚਰਦਾ ਹੈ,ਜੋ ਕਿ ਲੇਖਕ ਦੀ ਲਿਖਣ ਪਰਪੱਕਤਾ ਨੂੰ ਪੇਸ਼ ਕਰਦਾ ਹੈ ।
ਪੁਸਤਕ ਵਿੱਚ 16 ਕਹਾਣੀਆਂ ਸ਼ਮਾਲ ਕੀਤੀਆੰ ਗਈਆਂ ਹਨ,ਜੋ ਕਿ ਅੱਜ ਦੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੀ ਜ਼ਿੰਦਗੀ ਸੰਘਰਸ਼ ਅਤੇ ਮਨੋਦਸ਼ਾ ਦਰਦਨਾਕ ਹਾਲਾਤ ਨੂੰ ਪੇਸ਼ ਕਰਦੀਆਂ ਹਨ। ਲੇਖਕ ਨੇ ਆਪਣੇ ਇਰਧ ਗਿਰਧ ਜੋ ਅੱਜ ਦੇ ਸਮੇਂ ਵਿੱਚ ਔਰਤ ਨਾਲ ਸਮਾਜ ਵਿੱਚ ਵਾਪਰ ਰਿਹਾ ਹੈ,ਉਸ ਨੂੰ ਆਪਣੇ ਪਾਤਰਾਂ ਵਿੱਚ ਘੜਨ ਦੀ ਕੋਸ਼ਿਸ਼ ਕੀਤੀ ਹੈ ।ਜਿਸ ਵਿੱਚ ਉਹ ਸਫ਼ਲ ਵੀ ਹੋਏ ਹਨ।ਪੁਸਤਕ ਵਿਚਲੀ ਕਹਾਣੀ ਭੂਆ ਤਾਰੋ ਇਕ ਔਰਤ ਦੀ ਕਹਾਣੀ ਹੈ ਕਿਵੇਂ ਇਕ ਗਰੀਬ ਮਾਪਿਆ ਦੀ ਪੜ੍ਹੀ ਲਿਖੀ ਲਾਡਲੀ ਧੀ ਇਕ ਨੌਕਰੀ ਪੇਸ਼ਾ ਮੁੰਡੇ ਨਾਲ ਵਿਆਹੀ ਗਈ ਅਤੇ ਉਸ ਮੁੰਡੇ ਨੇ ਕਦਰ ਨਾ ਪਾਈ ਤੇ ਕਿਸੇ ਹੋਰ ਔਰਤ ਪਿੱਛੇ ਲੱਗ ਉਸ ਨੂੰ ਤਲਾਕ ਦੇ ਗਿਆ ਜਦੋਂ ਕਿ ਉਹ ਮਾਂ ਬਣ ਚੁੱਕੀ ਸੀ ਅਤੇ ਫੇਰ ਉਸਨੇ ਪੁੱਤਰ ਨੂੰ ਮਹਿਨਤ ਮੁਸਕਤ ਕਰ ਪੜ੍ਹਾਇਆ ਨੌਕਰੀ ਲੱਗੇ ਪੁੱਤਰ ਦੀ ਬਦਲੀ ਦੂਰ ਹੋ ਗਈ ਅਤੇ ਉਹ ਫੇਰ ਵਿਚਾਰੀ ਇੱਕਲੀ ਰਹਿ ਗਏ ਤੇ ਆਖਰੀ ਸਮੇਂ ਮੂੰਹ ਪਾਣੀ ਪਾਉਣ ਵਾਲਾ ਵੀ ਕੋਈ ਨਹੀਂ ਸੀ।ਇਸੇ ਤਰਾਂ ਕਹਾਣੀ ਪਰਛਾਵਾਂ, ਅੰਦਰਲੀ ਕੁੜੀ,ਵਲਾਇਤ,ਰੂਹਾੰ ਦੇ ਸੌਦੇ ਵੱਖ ਵੱਖ ਵਿਸ਼ਿਆਂ ਤੇ ਔਰਤ ਦੀ ਪੀੜਾ ਤੇ ਮਨੋਦਸ਼ਾ ਨੂੰ ਪੇਸ਼ ਕਰਦੀਆਂ ਹਨ ।ਪੁਸਤਕ ਦੀ ਅਗਲੇਰੀ ਕਹਾਣੀ ਰੱਖੋ ਦਾਈ ਇਕ ਬਜ਼ੁਰਗ ਔਰਤ ਦੀ ਕਹਾਣੀ ਹੈ,ਜੋ ਆਪਣੀ ਜਵਾਨ ਵਿਆਹੀ ਬਰੀ ਧੀ ਨੂੰ ਪਤੀ ਵੱਲੋਂ ਤੰਗ ਕੀਤੀ ਜਾਣ ਕਾਰਨ ਜਹਾਨੋ ਤੁਰ ਜਾਣ ਤੇ ਕਿਵੇਂ ਮੁਸ਼ਕਲਾਂ ਨਾਲ ਆਪਣੇ ਦੋਹਤੇ ਦੋਹਤੀ ਨੂੰ ਪਾਲ ਦੀ ਹੈ ।ਕਹਾਣੀ ਇੰਤਜ਼ਾਰ ਇਕ ਮਾਂ ਧੀ ਦੀ ਕਹਾਣੀ ਹੈ,ਜਿਸ ਵਿੱਚ ਕਾੰਤਾ ਨਾਮਕ ਕੁੜੀ ਆਪਣੇ ਪ੍ਰੇਮੀ ਦੀ ਉਡੀਕ ਵਿੱਚ ਮੌਤ ਦੇ ਮੂੰਹ ਤੱਕ ਪਹੁੰਚ ਜਾਂਦੀ ਹੈ,ਜੋ ਉਸਨੂੰ ਵਿਆਹ ਦਾ ਵਾਅਦਾ ਕਰ ਪ੍ਰਦੇਸ਼ ਪੜ੍ਹਨ ਚਲਾ ਜਾਂਦਾ ਹੈ ਅਤੇ ਜਦੋਂ ਪਰਤਦਾ ਹੈ ਤਾੰ ਉਹ ਜਹਾਨ ਤੋਂ ਕੂਚ ਕਰ ਚੁੱਕੀ ਹੁੰਦੀ ਹੈ।ਇਵੇਂ ਕਹਾਣੀ ਤੇਰਾ ਮੇਰਾ ਕੀ ਰਿਸ਼ਤਾ, ਰੱਬ ਇਕ ਧੀ ਦੇ ਦਿੰਦਾ,ਔਰਤ ਦੀ ਵੇਦਨਾ ਪੀੜਾ ਅਤੇ ਸਬਰ ਨੂੰ ਪੇਸ਼ ਕਰਦੀਆਂ ਹਨ।ਤ੍ਰਿਸ਼ਨਾ ਕਹਾਣੀ ਇਕ ਨਸ਼ੇਈ ਪੁੱਤ ਦੀ ਦਾਸਤਾਨ ਹੈ,ਜੋ ਨਸ਼ੇ ਦੀ ਲੱਤ ਕਾਰਨ ਕਿਵੇਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਤਬਾਹ ਕਰ ਦਿੰਦਾ ਹੈ ਕਹਾਣੀ ਰੂਹਾੰ ਦੇ ਫੇਰੇ ਭਿੰਦਰ ਨਾਮਕ ਉਸ ਕੁੜੀ ਦੀ ਕਹਾਣੀ ਹੈ,ਜਿਸ ਨੂੰ ਮੰਡਾ ਵਿਖਾ ਤੇ ਹੋਰ ਦਿੱਤਾ ਜਾਂਦਾ ਹੈ,ਤੇ ਵਿਆਹ ਵੱਡੇ ਭਰਾ ਨਾਲ ਦਿੱਤੀ ਜੋ ਕਿ ਸਧਾਰਨ ਹੁੰਦਾ ਹੈ ਅਤੇ ਉਸ ਪੜ੍ਹੀ ਲਿਖੀ ਕੁੜੀ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ।ਕਰਮਜਲੀ ਮੈਡਮ ਸਤਿੰਦਰ ਦੀ ਕਹਾਣੀ ਹੈ ਜੋ ਕਿ ਇਕ ਹੋਸਟਲ ਦੀ ਵਾਰਡਨ ਹੈ ਅਤੇ ਬਹੁਤ ਸਖ਼ਤ ਸੁਭਾਅ ਦੀ ਹੈ।ਪਰ ਅੰਦਰ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਦੀ ਗਹਿਰੀ ਪੀੜਾ ਸਾਂਭੀ ਬੈਠੀ ਹੁੰਦੀ ਹੈ,ਆਖਿਰ ਉਸਦਾ ਮਿਲਾਪ ਹੁੰਦਾ ਹੈ। ਦਿਲਾੰ ਦੀ ਸਾਂਝ, ਮਿਡ-ਡੇ- ਮੀਲ ਗ਼ਰੀਬੀ ਲਾਚਾਰੀ ਦੀਆੰ ਉਹ ਕਹਾਣੀਆਂ ਹਨ,ਜੋ ਸਮਾਜ ਦੀਆੰ ਸਤਾਈਆੰ ਔਰਤਾੰ ਦੀ ਜ਼ਿੰਦਗੀ ਬਿਆਨ ਕਰਦੀਆਂ ਹਨ। ਕਹਾਣੀ ਨਵੀਂ ਸਵੇਰ ਲੇਖਕ ਦੀ ਆਪਣੀ ਨਿੱਜੀ ਕਹਾਣੀ ਹੈ,ਜੋ ਕਿ ਉਂਨਾਂ ਆਪਣੇ ਵਿੱਛੜੇ ਜੀਵਨ ਸਾਥੀ ਨੂੰ ਯਾਦ ਕਰਦਿਆ ਆਪਣੀ ਜ਼ਿੰਦਗੀ ਦੀ ਪੀੜਾ ਨੂੰ ਦਰਜ ਕਰਨ ਦੀ ਕੋਸ਼ਿਸ਼ ਕੀਤੀ ਹੈ।ਆਖਰੀ ਕਹਾਣੀ ਹੈ,ਪੁਸਤਕ ਦੇ ਸਿਰਲੇਖ ਵਾਲੀ ਕਹਾਣੀ ਲਹੂ ਰੰਗੀ ਮਹਿੰਦੀ ਜਿਸ ਵਿੱਚ ਲੇਖਕ ਨੇ ਆਪਣੇ ਪੁਸਤਕ ਲਿਖਣ ਵੇਲੇ ਦੇ ਤਜਰਬੇ ਅਤੇ ਜ਼ਿੰਦਗੀ ਦੀਆੰ ਕੌੜੀਆੰ ਮਿੱਠੀਆਂ ਯਾਦਾਂ ਨੂੰ ਸਾਂਝਾ ਕੀਤਾ ਹੈ ਕੁੱਲ ਮਿਲਾਕੇ ਹਰ ਕਹਾਣੀ ਦਾ ਵੱਖਰਾ ਰੰਗ ਹੈ ਪੁਸਤਕ ਪੜ੍ਹਦਿਆ ਕੀਤੇ ਵੀ ਠਹਿਰਾਓ ਮਹਿਸੂਸ ਨਹੀਂ ਹੁੰਦਾ ਸੋ ਕੁੱਲ ਮਿਲਾਕੇ ਪੁਸਤਕ ਪੜ੍ਹਨ ਯੋਗ ਹੈ ।
No comments:
Post a Comment