Monday, February 12, 2018

ਤਕਨੀਕੀ ਖ਼ਰਾਬੀ





ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੀ ਕੰਡਾ ਚੁਭਾ ਚ...ਚੀ...ਚੁ......(ਦੀ ਆਵਾਜ਼)
ਇਹ ਆਵਾਜ਼ ਕਿਤੇ ਸੁਣੀ ਲਗਦੀ ਹੈ, ਅਪਣੇ ਹੀ ਘਰ ਪਏ ਉਸ ਰੇਡੀਉ 'ਚੋਂ ਇਹ ਆਵਾਜ਼ ਅਕਸਰ ਹੀ ਉਸ ਵਕਤ ਕੰਨਾਂ 'ਚ ਦਸਤਕ ਦਿੰਦੀ ਸੀ, ਜਦ ਵੀ ਕੋਈ ਅਪਣੀ ਪਸੰਦ ਦਾ ਗਾਣਾ ਚਲ ਰਿਹਾ ਹੁੰਦਾ ਸੀ,...ਪਰ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ ਸੀ? ਜੀ ਰੇਡੀਉ ਤਾਂ ਨਹੀ ਜ਼ਿੰਮੇਵਾਰ ਸਨ ਤਾਂ ਇਸ ਦੀਆਂ ਉਹ ਮਸ਼ੀਨਾਂ ਜਿਨ੍ਹਾਂ ਰਾਹੀਂ ਇਹ ਗੀਤ ਸਾਡੇ ਤਾਈਂ ਅੱਪੜ ਦੇ ਸਨ! ਜਦ ਵੀ ਕੋਈ ਅਜਿਹੀ ਅਨਾਉਂਸਮੈਂਟ ਹੁੰਦੀ ਸੀ ਕਿ, *ਕਿਸੇ ਤਕਨੀਕੀ ਖ਼ਰਾਬੀ ਕਾਰਨ ਅਸੀਂ ਤੁਹਾਨੂੰ ਇਹ ਗੀਤ ਨਹੀ ਸੁਣਾ ਸਕਦੇ, ਜਾਂ ਗੀਤ ਦਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁੱਕ ਜਾਣਾ ਇਸ ਦਾ ਕਾਰਣ ਸਿਰਫ਼ ਇਨ੍ਹਾਂ ਮਸ਼ੀਨਾਂ ਨੂੰ ਹੀ ਪਤਾ ਹੁੰਦਾ ਸੀ! 
        ਅੱਜ ਵੀ ਇਨ੍ਹਾਂ ਮਸ਼ੀਨਾਂ ਨੂੰ ਵੇਖ ਕੇ ਕੁੱਝ ਨਹੀ ਪਰ ਬਹੁਤ ਕੁੱਝ ਯਾਦ ਆਉਂਦਾ ਹੈ, ਜਦ ਰੇਡੀਉੳ ਹੀ ਸਾਡੇ ਲਈ ਸਭ ਕੁੱਝ ਹੀ ਹੁੰਦਾ ਸੀ, ਕਿਵੇਂ ਸਾਰੇ ਹੀ ਕੰਮ ਨਿਬੇੜ ਕੇ ਰੇਡੀਉ ਲਾਗੇ ਬੈਠ ਜਾਈਦਾ ਸੀ! ਮੈਂ ਤੇ ਬੜੇ ਹੀ ਕਿੱਸੇ ਸੁਣੇ ਹਨ ਇਨ੍ਹਾਂ ਮਸ਼ੀਨਾਂ ਤੇ ਰੇਡੀਉ ਦੇ, ਕੇ ਜਦ ਰੇਡੀਉ ਹੀ ਇਕ ਸਾਧਨ ਹੁੰਦਾ ਸੀ ਤਾਂ ਕਿਵੇਂ ਸਭ ਇਕ ਦੂਜੇ ਦੇ ਘਰ ਜਾ-ਜਾ ਕੇ ਰੇਡੀਉ ਸੁਣ ਦੇ ਸੀ! 
        ਇਨ੍ਹਾਂ ਮਸ਼ੀਨਾਂ ਦੇ ਕਿੱਸੇ ਤਾਂ ਹੋਰ ਵੀ ਚਟਪਟੇ ਹਨ, ਜਿਨ੍ਹਾਂ 'ਚੋਂ ਕੁੱਝ ਤਾਂ ਅੱਜ ਵੀ ਯਾਦ ਹਨ, ਕਿ ਕਿਵੇਂ ਇਨ੍ਹਾਂ ਮਸ਼ੀਨਾਂ ਦੀ ਸਪੀਡ ਲੂਜ਼ ਹੁੰਦੀ ਸੀ ਅਤੇ ਕਿਵੇਂ 'ਟੇਪਾਂ' ਦੀਆਂ ਸਲੂਪ ਗ਼ਾਇਬ ਹੁੰਦੀਆਂ ਸੀ ਤੇ ਕਿਵੇਂ ਟੇਪ ਅੜਦੀ ਸੀ! ਜਦੋਂ ਸੀ.ਟੀ.ਆਰ ਟੇਪਾਂ ਅਤੇ ਟ੍ਰਨਟੇਬਲ ਦਾ ਵੇਲਾ ਸੀ।ਅੱਜ ਲੱਗਦਾ ਹੈ ਕਿ ਖ਼ੌਰੇ ਉਹ ਵੇਲਾ ਹੀ ਖ਼ੂਬ ਸੀ।ਅਕਸਰ ਹੀ ਰੇਡੀਉ ਸਟੇਸ਼ਨ 'ਚ ਜਦ 'ਡਿਊਟੀ ਰੂਮ' 'ਚ ਸੱਥ ਲਗਦੀ ਸੀ ਤਾਂ ਸੀਨੀਅਰ ਐਂਕਰ ਜਦ ਅਪਣੇ ਵੇਲੇ ਦੀਆ ਗੱਲਾਂ ਕਰਦੇ ਸੀ ਕਿ ਉਸ ਵੇਲੇ ਕੰਮ ਕਰਨ ਦਾ ਇੱਕ 'ਥ੍ਰਿਲ ' ਹੁੰਦਾ ਸੀ, ਇਨ੍ਹਾਂ ਮਸ਼ੀਨਾਂ ਨਾਲ ਇੱਕ ਸਾਂਝ ਹੁੰਦੀ ਸੀ, ਜੋ 'ਕੰਪਿਊਟਰ' ਨਾਲ ਨਹੀਂ ਬਣਦੀ ਹੈ, ਜਦ ਟ੍ਰਨਟੇਬਲ ਨਾਲ ਕੰਮ ਕਰੀਦਾ ਸੀ ਤਾਂ ਜੇ ਕਦੇ ਉਸ ਦੇ ਰਿਕਾਡ ਦੀ ਸੂਈ ਅੜ ਜਾਨੀ ਤੇ ਫਿਰ ਉਸ ਉੱਪਰ ਇੱਕ ਸਿੱਕਾ ਰੱਖ ਦੇਣਾ ਨਹੀ ਤਾਂ ਹਲਕਾ ਜਿਹਾ 'ਪੁਸ਼' ਕਰ ਦੇਣਾ....., ਕਦੀ-ਕਦੀ ਜੇ ਕਿਤੇ ਸੂਈ ਜ਼ੋਰ ਨਾਲ ਪੁਸ਼ ਹੋ ਜਾਂਦੀ ਸੀ, ਤਾਂ ਸੂਈ ਅਖ਼ੀਰ 'ਚ ਜਾ ਮਿਲਣੀ ਤੇ ਗਾਣਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁੱਕ ਜਾਣਾ!ਇੱਕ ਹੋਰ ਕਿੱਸਾ ਜੋ ਮੈ 'ਸੁੱਖੀ ਮੈਡਮ ' ਤੋ ਸੁਣਿਆ ਸੀ ਕਿ ਸੀ.ਟੀ.ਆਰ ਮਸ਼ੀਨਾਂ ਨਾਲ ਕਿੰਨਾ ਹੀ ਸੁਆਦ ਆਉਣਾ, ਪਰ ਜਦੋਂ ਕਿਤੇ 'ਸਪੀਡ ਲੂਜ਼' ਹੋ ਜਾਣੀ ਤਾਂ ਅਸੀਂ ਅੰਗੂਠੇ ਨਾਲ ਦੱਬ ਦੇਣਾ ਤੇ ਜੇ ਕਿਤੇ ਅੰਗੂਠਾ ਜ਼ੋਰ ਨਾਲ ਦੱਬਿਆ ਗਿਆ ਤਾਂ ਸਪੀਡ ਟ੍ਰਿਪਲ ਹੋ ਜਾਂਦੀ ਸੀ ਤੇ ਟਾੱਕਰ ਦੀ ਆਵਾਜ਼ ਮਾਇਕ ਮਾਊਸ ਦੀ ਆਵਾਜ਼ ਵਰਗੀ ਹੋ ਜਾਣੀ ਚੀਂ.......ਚੂੰ......ਕਦੀ-ਕਦੀ ਟੇਪਾਂ ਚਲਾਉਣ ਲਈ ਸਲੂਪ ਨਹੀ ਮਿਲਦੀ ਸੀ ਤੇ ਕਦੀ ਟੇਪ ਟੁੱਟ ਜਾਂਦੀ ਸੀ, ਕਈ ਵਾਰੀ ਤੇ ਟੇਪਾਂ ਇੱਕ ਪਾਸੇ ਹੀ ਅੜ ਜਾਂਦੀਆਂ ਸਨ .......! ਇਹ ਗੱਲਾਂ ਸੁਣ ਕੇ ਅਪਣੇ-ਆਪ ਨੂੰ ਬਹੁਤ ਚੰਗਾ ਲੱਗਣਾ ਤੇ ਆਪ ਵੀ ਉਸ ਵੇਲੇ 'ਚ ਹੀ ਗੁਆਚ ਜਾਣਾ ਕਿ ਵਾਕਿਆ ਹੀ ਉਹ ਵੇਲਾ ਏਨਾ ਚੰਗਾ ਸੀ? ਇਨ੍ਹਾਂ ਮਸ਼ੀਨਾਂ ਨੂੰ ਅਲਵਿਦਾ ਕਹਿਣਾ ਕਿੰਨਾ ਔਖਾ ਹੋਣਾ ਹੈ? ਜਿਵੇਂ ਕੋਈ ਚੀਜ਼ ਅਪਣੇ ਘਰੋਂ ਹੀ ਚੁੱਕ ਲਈ ਹੋਵੇ, ਕਿਸੇ ਦਾ ਤਾਂ ਦਿਲ ਕੀਤਾ ਹੋਣਾ ਹੈ ਕਿ ਇਨ੍ਹਾਂ ਮਸ਼ੀਨਾਂ ਨੂੰ ਚੁੱਕ ਕੇ ਅਪਣੇ ਘਰ ਹੀ ਲੈ ਜਾਵਾ?
        ਇਨ੍ਹਾਂ ਗੱਲਾਂ ਨੂੰ ਸੁਣ ਕੇ ਮੇਰਾ ਦਿਲ ਤੇ ਕਰ ਦਾ ਹੈ ਕਿ ਮੈ ਅਪਣੇ ਘਰ ਲੈ ਜਾਵਾ! ਵਾਕਿਆ ਹੀ ਕਿਸੇ ਨੇ ਸਹੀ ਕਿਹਾ ਹੈ...
ਵਕਤ ਗੁਜ਼ਰਤਾ ਹੀ ਚਲਾ ਗਿਆ
ਔਰ ਮੈਂ ਤੇਰੀ ਯਾਦੋਂ ਮੇਂ ਹੀ ਖੋਯਾ ਰਹਾ...!

ਗੁਰਲੀਨ ਕੌਰ
ਇਟਲੀ

No comments:

Post a Comment

ਆਡਰੇ ਟਰੂਚਸ਼ਕੇ ਦੀ ਇਤਿਹਾਸਕਾਰੀ ਬਨਾਮ ਹਿੰਦੂਤਵੀ ਸੰਗਠਨ

  ਹਿੰਦੂ ਰਾਸ਼ਟਰਵਾਦ ਇੱਕ ਰਾਜਨੀਤਕ ਵਿਚਾਰਧਾਰਾ ਹੈ ਜੋ ਹਿੰਦੂ ਸਰਵਉੱਚਤਾ ਦੀ ਵਕਾਲਤ ਕਰਦੀ ਹੈ ਅਤੇ ਦੂਜੇ ਭਾਰਤੀ ਧਾਰਮਿਕ ਸਮੂਹਾਂ ਦੇ ਮੈਂਬਰਾਂ ਨੂੰ ਭਾਰਤੀ ਸਮਾਜ ਵਿੱਚ ਬਰ...