ਮਨੁੱਖ ਵੱਲੋਂ ਚੰਨ ਅਤੇ ਮੰਗਲ
ਗ੍ਰਹਿਆਂ ਵੱਲ ਉਡਾਰੀਆਂ ਤੇ ਹੋਰ ਪੁਲਾੜੀ ਖੋਜਾਂ ਬੇਹੱਦ ਹੈਰਾਨ ਕਰਨ ਵਾਲੀਆਂ ਹਨ। ਯੂਰੀ ਗਾਗਰਿਨ, ਨੀਲ ਆਰਮਸਟਰਾਂਗ, ਐਡਵਿਨ ਐਲਡਰਿਨ ਅਤੇ
ਉਨ੍ਹਾਂ ਦੇ ਸਾਥੀਆਂ ਦੀ ਹਿੰਮਤ ਨੂੰ ਸਲਾਮ ਜਿਨ੍ਹਾਂ ਨੇ ਮਨੁੱਖਤਾ ਲਈ ਪੁਲਾੜ ਦੇ ਪ੍ਰਵੇਸ਼- ਦਵਾਰ
ਖੋਲ੍ਹੇ। ਆਰਮਸਟਰਾਂਗ ਨੇ ‘ਅਪੋਲੋ-99’ ਰਾਹੀਂ 20 ਜੁਲਾਈ 1969 ਨੂੰ ਚੰਨ ’ਤੇ ਉਤਰਕੇ ਧਰਤੀ ਤੇ
ਅੰਬਰ ਵਿਚਲੀ ਦੂਰੀ ਦੇ ਫ਼ਰਕ ਨੂੰ ਮਿਟਾ ਦਿੱਤਾ ਭਾਵੇਂ ਇਸ ਮੁੱਦੇ ’ਤੇ ਕੁਝ ਕਾਫਿਰਾਂ
ਵੱਲੋਂ ਕਿੰਤੂ-ਪ੍ਰੰਤੂ ਕੀਤੇ ਜਾ ਰਹੇ ਹਨ।
ਹਾਲ ਹੀ ਵਿੱਚ ਹੋਈ ਨੀਲ
ਆਰਮਸਟਰਾਂਗ ਦੀ ਮੌਤ ਤੋਂ ਬਾਅਦ ਅਜਿਹੀਆਂ ਦੰਦ ਕਥਾਵਾਂ ਮੁੜ ਚਰਚਾ ਵਿੱਚ ਆ ਗਈਆਂ ਹਨ। ਪੁਲਾੜੀ
ਖੋਜ ਖੇਤਰ ਵਿੱਚ ਹੁਣ ਤੱਕ ਦੀ ਇਸ ਅਹਿਮ ਪ੍ਰਾਪਤੀ ਦੇ ਕੱਚ-ਸੱਚ ਨੂੰ ਨੰਗਾ ਕਰਨ ਲਈ ਕੁਝ ਖੋਜੀ
ਪੱਤਰਕਾਰਾਂ ਅਤੇ ਸਨਕੀ ਸੁਭਾਅ ਦੇ ਵਿਗਿਆਨੀਆਂ ਨੇ ‘ਮੂਨ ਕਾਂਸਪੀਰੇਸੀ’ ਨਾਂ ਦੀ ਦਸਤਾਵੇਜ਼ੀ ਫ਼ਿਲਮ ਜਾਰੀ ਕੀਤੀ ਹੈ ਜਿਸ ਵਿੱਚ ਅਮਰੀਕਾ ਦੁਆਰਾ
ਨੀਲ ਆਰਮਸਟਰਾਂਗ ਨੂੰ ਚੰਨ ’ਤੇ ਉਤਾਰੇ ਜਾਣ ਦੇ
ਰਹੱਸ ਤੋਂ ਪਰਦਾ ਹਟਾਉਂਦਿਆਂ ਕਈ ਸਵਾਲ ਖੜ੍ਹੇ ਕੀਤੇ ਗਏ ਹਨ।
ਇਨ੍ਹਾਂ ਵਿੱਚੋਂ ਇੱਕ ਇਹ ਹੈ
ਕਿ ਆਰਮਸਟਰਾਂਗ ਆਪਣੀ ਯਾਤਰਾ ਦੌਰਾਨ ਚੰਨ ’ਤੇ ਇੱਕ ਮਿੰਟ ਵਿੱਚ ਹੀ ਪ੍ਰਯੋਗਸ਼ਾਲਾ ਸਥਾਪਤ ਕਰ ਆਇਆ- ਜਿਸ ਵਿੱਚ ਇੱਕ
ਲੇਜ਼ਰ ਸੈੱਟ ਅਤੇ ਸੀਸਮੋਗ੍ਰਾਫ ਸ਼ਾਮਲ ਸੀ। ਇਸ ਤੋਂ ਇਲਾਵਾ ਲੂਨਰ ਲੈਂਡਰ, ਝੰਡੇ ਆਦਿ ਵੀ ਚੰਨ
ਉਪਰ ਹੀ ਛੱਡ ਦਿੱਤੇ ਗਏ ਪਰ ਸ਼ਕਤੀਸ਼ਾਲੀ ਤੋਂ ਸ਼ਕਤੀਸ਼ਾਲੀ ਟੈਲੀਸਕੋਪ, ਪੁਲਾੜ ਵਿੱਚ ਸਥਿਤ
ਕੈਮਰੇ, ਦੂਰਬੀਨਾਂ ਕੋਈ ਵੀ
ਇਨ੍ਹਾਂ ਦੀ ਹੋਂਦ ਨੂੰ ਨਹੀਂ ਦਰਸਾਉਂਦੀਆਂ।
ਜੇ ਚੰਨ ’ਤੇ ਪਹੁੰਚਣ ਦੀ
ਘਟਨਾ ਨੇ ਕਦੇ ਸਾਕਾਰ ਨਾ ਹੋ ਸਕਣ ਵਾਲਾ ਸੁਪਨਾ ਪੂਰਾ ਕੀਤਾ ਹੁੰਦਾ ਤਾਂ ਉÎੱਥੇ ਜਾ ਵਸਣ ਲਈ
ਮਨੁੱਖੀ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਅਤੇ ਸਵਾਲਾਂ ਦੇ ਜਵਾਬ ਲੱਭਣ ਦੇ ਹੀਲੇ ਵਰਤੇ ਜਾਂਦੇ ਪਰ ਇਸ
ਘਟਨਾ ਤੋਂ ਬਾਅਦ ਇਹ ਮੁੱਦਾ ਠੱਪ ਹੀ ਹੋ ਗਿਆ। ਪ੍ਰਾਪਤ ਰਿਪੋਰਟ ਮੁਤਾਬਕ ਆਰਮਸਟਰਾਂਗ ਨੇ ਚੰਨ ’ਤੇ ਕਦਮ ਰੱਖਦੇ ਹੋਏ
ਕਿਹਾ, ‘‘ਮਨੁੱਖ ਦਾ ਇਹ ਛੋਟਾ
ਜਿਹਾ ਕਦਮ ਮਨੁੱਖਤਾ ਲਈ ਬਹੁਤ ਵੱਡੀ ਛਲਾਂਗ ਹੈ।’’ ਉਸ ਨੇ ਸ਼ਾਇਦ ਸੱਚ ਹੀ ਕਿਹਾ ਸੀ ਕਿ ਇਹ ਇੱਕ ਛੋਟਾ ਜਿਹਾ ਕਦਮ ਸੀ ਪਰ
ਬਹੁਤ ਵੱਡਾ ਫਰੇਬ ਜੋ ਮਨੁੱਖ ਨੂੰ ਕਈ ਪੁਲਾਂਘਾਂ ਦੇ ਬਰਾਬਰ ਪਿਆ। ਫ਼ਰਕ ਬਸ ਇਹੀ ਹੈ ਕਿ ਦਿਸ਼ਾ
ਅੱਗੇ ਲਿਜਾਣ ਦੀ ਬਜਾਇ ਪਿੱਛੇ ਧੱਕਣ ਵਾਲੀ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਆਖਰ ਨਾਸਾ ਨੂੰ ਇਹ ਸਾਜ਼ਿਸ਼ ਘੜਨ ਦੀ ਲੋੜ
ਕਿਉਂ ਪਈ?
ਇਹ ਸਾਰਾ ਵਰਤਾਰਾ ਸਮਝਣ ਲਈ
ਉਸ ਸਮੇਂ ਦੇ ਰਾਜਨੀਤਕ ਸਮੀਕਰਨਾਂ ਵੱਲ ਝਾਤ ਮਾਰਨਾ ਜ਼ਰੂਰੀ ਹੈ। 1950 ਦੇ ਮੱਧ ਤੀਕ ਰੂਸ
ਅਤੇ ਅਮਰੀਕਾ ਪੁਲਾੜ ਖੋਜਾਂ ਦੇ ਮੋਹਰੀ ਮੁਲਕਾਂ ਵਜੋਂ ਦੁਨੀਆਂ ਦੇ ਸਾਹਮਣੇ ਆਏ। ਰੂਸ 14 ਸਤੰਬਰ 1959 ਨੂੰ ਨਿਊਸਿਕ-2 ਨਾਂ ਦਾ ਪੁਲਾੜੀ
ਵਾਹਨ ਚੰਨ ’ਤੇ ਉਤਾਰ ਕੇ
ਅਮਰੀਕਾ ਨਾਲੋਂ ਇੱਕ ਕਦਮ ਮੂਹਰੇ ਹੋ ਗਿਆ। ਇਸ ਤੋਂ ਪਹਿਲਾਂ 4 ਅਕਤੂਬਰ 1957 ਨੂੰ ਪਹਿਲਾ ਬਨਾਉਟੀ ਉਪਗ੍ਰਹਿ ‘ਸਪੂਤਨਿਕ’ ਵੀ ਪੁਲਾੜ ਵਿੱਚ ਪਹਿਲਾਂ ਰੂਸ ਨੇ ਹੀ ਛੱਡਿਆ ਸੀ। 12 ਅਪਰੈਲ 1961 ਨੂੰ ਯੂਰੀ ਗਾਗਰਿਨ
ਨੇ ਪੁਲਾੜ ਯਾਤਰਾ ਕਰਕੇ ਅਮਰੀਕਾ ਨੂੰ ਤਿੰਨ ਕਦਮ ਪਿੱਛੇ ਛੱਡ ਦਿੱਤਾ। ਰੂਸ ਦੀਆਂ ਇਨ੍ਹਾਂ ਪ੍ਰਾਪਤੀਆਂ
ਕਾਰਨ ਅਮਰੀਕਾ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਦਾ ਅੰਦਾਜ਼ਾ ਤਤਕਾਲੀ ਅਮਰੀਕੀ ਰਾਸ਼ਟਰਪਤੀ
ਜੇ.ਐਫ. ਕੈਨੇਡੀ ਦੇ ਬਿਆਨ ਕਿ,
‘‘ਚੰਨ ’ਤੇ ਤਾਂ ਸਭ ਤੋਂ
ਪਹਿਲਾਂ ਅਮਰੀਕੀ ਹੀ ਉਤਰੇਗਾ।’’
ਤੋਂ ਸਹਿਜੇ ਹੀ
ਲਾਇਆ ਜਾ ਸਕਦਾ ਹੈ। ਸ਼ਾਇਦ ਅਮਰੀਕਾ ਵੱਲੋਂ ਸ਼ੁਰੂ ਕੀਤੇ ਗਏ ਅਪੋਲੋ ਮਿਸ਼ਨ ਦਾ ਟੀਚਾ ਵੀ ਇਹੋ ਸੀ।
1950-60 ਦੇ ਦਹਾਕੇ ਦੌਰਾਨ ਅਮਰੀਕਾ ਅਤੇ ਸੋਵੀਅਤ ਰੂਸ ਵਿੱਚ
ਠੰਢੀ ਜੰਗ ਸਿਖ਼ਰ ’ਤੇ ਸੀ। ਰੂਸ ਦੀ
ਇੱਕ ਤੋਂ ਬਾਅਦ ਇੱਕ ਪ੍ਰਾਪਤੀ ਨੇ ਅਮਰੀਕਾ ਨੂੰ ਬੌਖਲਾ ਦਿੱਤਾ ਸੀ। ਉਸ ਨੂੰ ਡਰ ਸੀ ਕਿ ਹੁਣ ਰੂਸ
ਅਮਰੀਕਾ ’ਤੇ ਹਮਲੇ ਲਈ ਪੁਲਾੜ
ਦੀ ਵਰਤੋਂ ਕਰੇਗਾ। ਇਸ ਦੀ ਸ਼ਾਹਦੀ ਉਸ ਸਮੇਂ ਨਿਊਯਾਰਕ ਟਾਈਮਜ਼ ਵਿੱਚ ਛਪਿਆ ਵੱਡਾ ਲੇਖ ਭਰਦਾ ਹੈ, ਜਿਹੜਾ ਅਮਰੀਕੀ
ਸੰਸਦ ਵੱਲੋਂ ਨਾਗਰਿਕਾਂ ਦੀ ਤਸੱਲੀ ਲਈ ਛਪਵਾਇਆ ਗਿਆ ਸੀ।
ਦੁਨੀਆਂ ਭਰ ਦੇ ਹਜ਼ਾਰਾਂ, ਲੱਖਾਂ ਲੋਕਾਂ ਦੇ
ਨਾਲ-ਨਾਲ ਰਾਕੇਟ ਨਿਰਮਾਤਾ ਕੰਪਨੀ ਦਾ ਚੀਫ਼ ਇੰਜਨੀਅਰ ਅਤੇ ਸਮੀਖਿਅਕ ਬਿਲਕੇਸਿੰਗ ਵੀ ਇਸ ਇਤਿਹਾਸਕ
ਨਜ਼ਾਰੇ ਨੂੰ ਸਿੱਧੇ ਪ੍ਰਸਾਰਨ ਰਾਹੀਂ ਦੇਖ ਰਿਹਾ ਸੀ ਪਰ ਆਲੇ-ਦੁਆਲੇ ਤਾਰਿਆਂ ਦੀ ਗ਼ੈਰ-ਮੌਜੂਦਗੀ, ਹਵਾ ਰਹਿਤ ਵਾਤਾਵਰਨ
ਦੇ ਬਾਵਜੂਦ ਝੂਲਦਾ ਹੋਇਆ ਅਮਰੀਕੀ ਝੰਡਾ ਅਤੇ ਲੂਨਰ ਲੈਂਡਰ ਦੇ ਚੰਨ ’ਤੇ ਉਤਰਨ ਨਾਲ ਤਲ ’ਤੇ ਖੱਡੇ ਦਾ ਨਾ
ਬਣਨਾ ਆਦਿ ਤੱਥਾਂ ਨੇ ਉਸ ਦੇ ਮਨ ਵਿੱਚ ਸ਼ੰਕੇ ਖੜ੍ਹੇ ਕਰ ਦਿੱਤੇ ਕਿ ਕੀ ਇਹ ਸਭ ਕੁਝ ਸੱਚਮੁੱਚ ਹੀ
ਚੰਦ ਦੇ ਧਰਾਤਲ ’ਤੇ ਹੋ ਰਿਹਾ ਹੈ?
ਇੱਕ ਅਧਿਐਨ ਮੁਤਾਬਕ ਲਗਪਗ 20 ਫ਼ੀਸਦੀ ਅਮਰੀਕੀ
ਨਾਗਰਿਕਾਂ ਦਾ ਅਜੇ ਵੀ ਇਹ ਮੰਨਣਾ ਹੈ ਕਿ ਅਸੀਂ ਕਦੇ ਵੀ ਚੰਨ ’ਤੇ ਪੈਰ ਨਹੀਂ ਧਰਿਆ
ਅਤੇ ਮਨੁੱਖ ਦੀ ਇਹ ਸਰਬੋਤਮ ਪ੍ਰਾਪਤੀ ਇੱਕ ਸਾਜ਼ਿਸ਼ ਤੋਂ ਵੱਧ ਹੋਰ ਕੁਝ ਨਹੀਂ ਸੀ। ਕੀ ਨਾਸਾ ਨੇ
ਦੁਨੀਆਂ ਨੂੰ ਧੋਖਾ ਦਿੱਤਾ? ਇਸ ਬਾਰੇ ਨਾਸਾ ਦਾ
ਇੱਕ 1960 ਦਾ ਪੁਲਾੜ ਯਾਤਰੀ
ਬਰਾਇਮ ਲੀਅਰੀ ਕਹਿੰਦਾ ਹੈ ਕਿ ਅਮਰੀਕਾ ਨੇ ਸੋਵੀਅਤ ਰੂਸ ਤੋਂ ਠੰਢੀ ਜੰਗ ਜਿੱਤਣ ਲਈ ਇਹ ਪ੍ਰਪੰਚ
ਰਚਿਆ ਹੋ ਸਕਦਾ ਹੈ। ਕਈ ਵਿਗਿਆਨੀਆਂ ਮੁਤਾਬਕ ਚੰਨ ’ਤੇ ਪਹੁੰਚਣਾ ਅਜੇ ਤੱਕ ਵੀ ਅਸੰਭਵ ਹੈ। ਇਸ ਦਾ ਮੁੱਖ ਕਾਰਨ ਚੰਨ ਦੁਆਲੇ
ਮੌਜੂਦ ਬੇਹੱਦ ਖ਼ਤਰਨਾਕ ਵੈਨ ਐਲਨ ਰੇਡੀਏਸ਼ਨ ਬੈਲਟਾਂ ਹਨ। ਇਹ ਬੈਲਟਾਂ ਜਾਂ ਪਰਤਾਂ ਕਈ ਹਜ਼ਾਰ ਮੀਲ
ਮੋਟੀਆਂ ਹਨ। ਭੌਤਿਕ ਵਿਗਿਆਨੀਆਂ ਮੁਤਾਬਕ ਜੇ ਇਨ੍ਹਾਂ ਪਰਤਾਂ ਨੂੰ ਪਾਰ ਕਰਨਾ ਹੋਵੇ ਤਾਂ ਮਨੁੱਖ
ਨੂੰ ਆਪਣੇ ਦੁਆਲੇ ਛੇ ਫੁੱਟ ਮੋਟੀ ਸਿੱਕੇ ਦੀ ਪਰਤ ਚਾਹੀਦੀ ਹੈ ਪਰ ਨੀਲ ਆਰਮਸਟਰਾਂਗ ਅਤੇ ਉਸ ਦੇ
ਸਾਥੀਆਂ ਨੇ ਸਿਰਫ਼ ਇੱਕ ਪਤਲੀ ਜਿਹੀ ਐਲੂਮੀਨੀਅਮ ਦੀ ਪਰਤ ਵਾਲਾ ਸਪੇਸ ਸੂਟ ਪਾਇਆ ਹੋਇਆ ਸੀ। ਇੱਕ
ਗੱਲ ਹੋਰ ਚੰਨ ਉਪਰ ਦਿਨ ਅਤੇ ਰਾਤ ਵਿੱਚ 500 ਡਿਗਰੀ ਸੈਂਟੀਗਰੇਡ ਦਾ ਫ਼ਰਕ ਹੈ। ਹੁਣ ਸੋਚਣਾ ਬਣਦਾ ਹੈ ਕਿ ਕੀ ਉਹ
ਪਤਲਾ ਜਿਹਾ ਸਪੇਸ ਸੂਟ 0 ਤੋਂ 250 ਡਿਗਰੀ ਸੈਂਟੀਗਰੇਡ
ਤੋਂ ਉਪਰ ਅਤੇ 250 ਡਿਗਰੀ ਸੈਂਟੀਗਰੇਡ
ਥੱਲੇ ਦਾ ਤਾਪਮਾਨ ਸਹਿ ਸਕਦਾ ਸੀ? ਵਿਗਿਆਨੀ ਸੂਰਜ ਵੱਲੋਂ ਆਉਂਦੀਆਂ ਚੁੰਬਕੀ ਹਨੇਰੀਆਂ ਬਾਰੇ ਕਹਿੰਦੇ ਹਨ
ਕਿ ਇਹ ਚੁੰਬਕੀ ਹਨੇਰੀਆਂ ਵੈਨ ਐਲਨ ਰੇਡੀਏਸ਼ਨ ਬੈਲਟਾਂ ਨੂੰ ਕਈ ਹਜ਼ਾਰ ਗੁਣਾਂ ਹੋਰ ਘਾਤਕ ਬਣਾ
ਦਿੰਦੀਆਂ ਹਨ। ਵਿਗਿਆਨੀਆਂ ਮੁਤਾਬਕ ਇਹ ਵੀ ਸਬੱਬ ਹੀ ਸਮਝੋ ਕਿ ਇਤਿਹਾਸ ਦੀ ਹੁਣ ਤਕ ਦੀ ਸਭ ਤੋਂ
ਭਿਆਨਕ ‘ਚੁੰਬਕੀ ਹਨੇਰੀ’ ਅਪੋਲੋ-99 ਦੀ ਲੈਂਡਿੰਗ ਸਮੇਂ ਆਈ। ਸੋਵੀਅਤ ਰੂਸ ਦੇ ਇੱਕ ਚੀਫ ਕੋਸਮੋਨੋਟ ਬੋਰਿਸ
ਬੋਲੀਸੋਵ ਨੇ ਮੰਨਿਆ ਹੇ ਕਿ ਇਹ ਕਿਰਨਾਂ ਏਨੀਆ ਘਾਤਕ ਹੁੰਦੀਆਂ ਹਨ ਕਿ ਸਪੇਸ ਕਰਾਫਟ ਨੂੰ ਆਸਾਨੀ
ਨਾਲ ਪਾਰ ਕਰ ਸਕਦੀਆਂ ਹਨ। ਇਸੇ ਕਾਰਨ ਸੋਵੀਅਤ ਸੰਘ ਨੇ ਕਦੀ ਕਿਸੇ ਮਨੁੱਖ ਨੂੰ ਮੌਤ ਦੇ ਮੂੰਹ ਵੱਲ
ਨਹੀਂ ਧੱਕਿਆ। ਕਿਹਾ ਜਾਂਦਾ ਹੈ ਕਿ ਅਮਰੀਕੀ ਸਰਕਾਰ ਨੇ ਨਾਸਾ ਨੂੰ ਨਿਰਦੇਸ਼ ਦਿੱਤਾ ਸੀ ਕਿ ‘ਜਾਓ ਜਾਂ ਫਿਰ ਬਣਾਓ’ ਤੇ ਇੰਜ ਨਾਸਾ ਨੇ
ਨੇਵਾਦਾ ਸਥਿਤ ਏਰੀਆ ਵਿੱਚ ਇੱਕ ਪੁਲਾੜਨੁਮਾ ਸੈੱਟ ਸਥਾਪਤ ਕੀਤਾ ਅਤੇ ‘ਅਪੋਲੋ ਸੀਰੀਜ਼’ ਫ਼ਿਲਮ ਦੀ ਸ਼ੂਟਿੰਗ
ਸ਼ੁਰੂ ਕੀਤੀ। ਇਸ ਏਰੀਆ 51 ’ਤੇ ਅਜੇ ਤਕ ਵੀ
ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਹਨ।
ਨੀਲ ਆਰਮਸਟਰਾਂਗ ਅਤੇ ਐਡਵਿਨ
ਐਲਡਰਿਨ ਅਪੋਲੋ-99 ਵਿੱਚ ਸਵਾਰ ਹੋ ਕੇ
ਧਰਤੀ ਤੋਂ ਤਾਂ ਜ਼ਰੂਰ ਉÎੱਡੇ ਪਰ ਕਦੇ ਚੰਨ
ਦੇ ਕਰੀਬ ਨਹੀਂ ਪਹੁੰਚੇ, ਪੈਰ ਧਰਨਾ ਤਾਂ ਇੱਕ
ਪਾਸੇ ਰਿਹਾ। ਉਹ ਅੱਠ ਦਿਨ ਧਰਤੀ ਦੁਆਲੇ ਪੁਲਾੜ ਵਿੱਚ ਹੀ ਚੱਕਰ ਲਾਉਂਦੇ ਰਹੇ ਅਤੇ ਫਿਰ ਨੌਵੇਂ
ਦਿਨ ਪੈਰਾਸ਼ੂਟ ਰਾਹੀਂ ਸਮੁੰਦਰ ਵਿੱਚ ਆ ਉਤਰੇ।
ਇਸ ਥਿਊਰੀ ’ਤੇ 1978 ਵਿੱਚ ਇੱਕ
ਹਾਲੀਵੁੱਡ ਫ਼ਿਲਮ ‘ਕੇਪਰੀਕਾਰਨ ਵੰਨ’ ਵੀ ਬਣੀ ਜਿਸ ਵਿੱਚ
ਸਰਕਾਰ ਮੰਗਲ ਗ੍ਰਹਿ ’ਤੇ ਜਾਣ ਦਾ ਨਾਟਕ
ਕਰਦੀ ਹੈ। ਇਸ ਦੇ ਸੈੱਟ, ਕਿਰਦਾਰਾਂ ਦੇ
ਕੱਪੜੇ, ਡਾਇਲਾਗ ਹੂ-ਬ-ਹੂ
ਅਪੋਲੋ-99 ਵਰਗੇ ਸਨ। ਇਸ
ਫ਼ਿਲਮ ਦਾ ਡਾਇਰੈਕਟਰ ਪਾਲ ਲੈਜ਼ਰਸ ਇਸ ‘ਕਾਂਸਪੀਰੇਸੀ ਥਿਊਰੀ’ ਵਿੱਚ ਪੂਰਾ ਯਕੀਨ ਰੱਖਦਾ ਸੀ। ਉਸ ਨੇ ਸਿਨੇਮਾ ਰਾਹੀਂ ਇਹ ਦੱਸਣ ਦੀ
ਕੋਸ਼ਿਸ਼ ਕੀਤੀ ਕਿ ਪੁਲਾੜ ਦਾ ਸੈੱਟ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਇਸ ਫ਼ਿਲਮ ਦਾ ਬਜਟ ਚਾਲੀ ਲੱਖ
ਡਾਲਰ ਸੀ। ਲੈਜ਼ਰਸ ਮੁਤਾਬਕ ਨਾਸਾ ਦੇ ਅਪੋਲੋ-99 ਦੇ 40 ਅਰਬ ਡਾਲਰ ਦੇ ਬਜਟ ਨਾਲ ਤਾਂ ਇਸ ਸਾਜ਼ਿਸ਼ ਨੂੰ ਆਸਾਨੀ ਨਾਲ ਅੰਜ਼ਾਮ
ਦਿੱਤਾ ਜਾ ਸਕਦਾ ਸੀ। ਲੂਨਰ ਲੈਂਡਰ ਦੇ ਚਲਦੇ ਇੰਜਣ ਦੀ ਆਵਾਜ਼ 140-150 ਹਰਟਜ਼ ਹੁੰਦੀ ਹੈ, ਭਾਵ ਬਹੁਤ ਜ਼ਿਆਦਾ।
ਇੰਜਣ ਦੀ ਇੰਨੀ ਖੜਕੇ ਵਾਲੀ ਆਵਾਜ਼ ਵਿੱਚ ਪੁਲਾੜ ਯਾਤਰੀਆਂ ਦੀ ਆਵਾਜ਼ ਦਾ ਸਾਫ਼-ਸਾਫ਼ ਸੁਣਨਾ ਵੀ ਸ਼ੱਕੀ ਪ੍ਰਤੀਤ ਹੁੰਦਾ ਹੈ।
ਡੇਵਿਡ ਪਰਸੀ ਵਰਗੇ
ਫੋਟੋਗ੍ਰਾਫੀ ਮਾਹਿਰਾਂ ਮੁਤਾਬਕ ਇਸ ਸਾਰੀ ਫੁਟੇਜ ਵਿੱਚ ਕਈ ਸਾਰੀਆਂ ਊੁਣਤਾਈਆਂ ਸਪਸ਼ਟ ਦਿਸਦੀਆਂ ਹਨ
ਜਿਵੇਂ ਲੂਨਰ ਲੈਂਡਰ ਦੇ ਚੰਨ ਦੇ ਧਰਾਤਲ ’ਤੇ ਉਤਰਨ ਨਾਲ ਕੋਈ ਖੱਡਾ ਨਾ ਪੈਣਾ ਤੇ ਉਸ ਉÎੱਪਰ ਰੇਤ ਦਾ ਇੱਕ
ਕਣ ਵੀ ਮੌਜੂਦ ਨਾ ਹੋਣਾ ਜਦੋਂਕਿ ਆਰਮਸਟਰਾਂਗ ਦੇ ਪੈਰਾਂ ਦੇ ਚੰਨ ਦੇ ਧਰਾਤਲ ’ਤੇ ਨਿਸ਼ਾਨ ਪੈ ਰਹੇ
ਸਨ ਤੇ ਬੂਟਾਂ ’ਤੇ ਮਿੱਟੀ, ਫੋਟੋਆਂ ਵਿੱਚ
ਤਾਰਿਆਂ ਦੀ ਅਣਹੋਂਦ, ਪਰਛਾਵਿਆਂ ਦੀ ਦਿਸ਼ਾ, ਪਹਿਲੇ ਅਤੇ ਦੂਜੇ
ਦਿਨ ਲਈਆਂ ਗਈਆਂ ਫੋਟੋਆਂ ਵਿੱਚ ਇੱਕੋ ਜਿਹੀ ਪਿੱਠਭੂਮੀ ਜਦੋਂਕਿ ਨਾਸਾ ਮੁਤਾਬਕ ਇਹ ਇੱਕ-ਦੂਜੇ ਤੋਂ
ਤਕਰੀਬਨ 230 ਮੀਲ ਦੂਰੀ ’ਤੇ ਲਈਆਂ ਗਈਆਂ ਸਨ; ਆਰਮਸਟਰਾਂਗ ਤੇ
ਸ਼ੀਸ਼ੇ ਵਾਲੇ ਹੈਲਮਟ ਵਿੱਚ ਰੋਸ਼ਨੀ ਦਾ ਇੱਕ ਸ੍ਰੋਤ ਦਿਸਣਾ ਆਦਿ ਸਾਬਿਤ ਕਰਦੇ ਹਨ ਕਿ ਇਹ ਸਾਰਾ
ਪ੍ਰਪੰਚ ਨੇਵਾਦਾ ਦੇ ਏਰੀਆ 51 ਵਿੱਚ ਰਚਿਆ ਗਿਆ।
ਅਸਲ ’ਚ ਨਾਸਾ ਵੱਲੋਂ
ਨੇਵਾਦਾ ਦਾ ਰੇਗਿਸਤਾਨ ਹੀ ਚੰਨ ਦੀ ਧਰਤੀ ਦਿਖਾਇਆ ਗਿਆ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ
ਹੈ ਕਿ ਜੇ ਇਹ ਸਭ ਕੁਝ ਝੂਠ ਸੀ ਤਾਂ ਨਾਸਾ ਵਿੱਚੋਂ ਕਿਸੇ ਨੇ ਇਸ ਬਾਰੇ ਆਵਾਜ਼ ਕਿਉਂ ਨਾ ਉਠਾਈ? ਗਰਿਸਮ ਨਾਸਾ ਦੇ
ਸੱਤ ਮੋਹਰੀ ਪੁਲਾੜੀਆਂ ਵਿੱਚੋਂ ਇੱਕ ਸੀ ਅਤੇ ਸ਼ਾਇਦ ਸਭ ਤੋਂ ਪਹਿਲਾਂ ਆਰਮਸਟਰਾਂਗ ਦੀ ਥਾਂ ਉਸ ਨੇ
ਅਪੋਲੋ-99 ਵਿੱਚ ਜਾਣਾ ਸੀ ਪਰ
ਇੱਕ ਇੰਟਰਵਿਊ ਦੌਰਾਨ ਗਰਿਸਮ ਨੇ ਨਾਸਾ ਵਿਰੁੱਧ ਇੱਕ ਟਿੱਪਣੀ ਕੀਤੀ ਅਤੇ ਖ਼ਦਸ਼ਾ ਜ਼ਾਹਿਰ ਕੀਤਾ ਕਿ
ਜਲਦ ਹੀ ਕੋਈ ਮਾਰਿਆ ਜਾਵੇਗਾ। ਕੁਝ ਹੀ ਦਿਨਾਂ ਬਾਅਦ ਤਿੰਨ ਪੁਲਾੜੀ ਯਾਤਰੀ ਧਰਤੀ ਉਪਰ ਖੜ੍ਹੇ
ਅਪੋਲੋ-9 ਵਿੱਚ ਅੱਗ ਲੱਗਣ
ਕਰਕੇ ਮਰ ਗਏ। ਅਜਿਹੇ ਹਾਦਸੇ ਦੀ ਆਸ ਪੁਲਾੜ ਵਿੱਚ ਤਾਂ ਕੀਤੀ ਜਾ ਸਕਦੀ ਹੈ ਪਰ ਧਰਤੀ ’ਤੇ ਖੜ੍ਹੇ ਜਹਾਜ਼
ਵਿੱਚ ਇਹ ਸਭ ਹੋਣਾ ਬੇਹੱਦ ਹੈਰਾਨੀਜਨਕ ਸੀ। ਗਰਿਸਮ ਦੀ ਪਤਨੀ ਅਤੇ ਬੇਟਾ ਸ਼ਰੇਆਮ ਇਸ ਦਾ ਇਲਜ਼ਾਮ
ਨਾਸਾ ਅਤੇ ਅਮਰੀਕੀ ਏਜੰਸੀ ਸੀ.ਆਈ.ਏ. ਦੇ ਸਿਰ ਮੜ੍ਹਦੇ ਹੋਏ ਇਸ ਘਟਨਾ ਨੂੰ ਸਾਜ਼ਿਸ਼ੀ ਕਤਲ ਦੱਸਦੇ
ਹਨ। ਥਾਮਸ ਰੇਨਾਲਡ ਬੇਅਰਨ ਅਪੋਲੋ-9 ਦਾ ਸੇਫਟੀ ਸੁਪਰਵਾਈਜ਼ਰ ਸੀ ਜਿਸ ਨੇ ਇੱਕ ਟੀ.ਵੀ. ਇੰਟਰਵਿਊ ਵਿੱਚ
ਖੁਲਾਸਾ ਕੀਤਾ ਕਿ ਅਪੋਲੋ ਪ੍ਰੋਜੈਕਟ ਅਜੇ ਬੇਹੱਦ ਕਮਜ਼ੋਰ ਹੈ ਅਤੇ ਅਗਲੇ 25-30 ਸਾਲ ਤੱਕ ਚੰਦ ’ਤੇ ਜਾਣ ਦੇ ਕੋਈ
ਆਸਾਰ ਨਹੀਂ। ਉਸ ਨੇ ਆਪਣੀ ਰਿਪੋਰਟ ਕਾਂਗਰਸ ਨੂੰ ਵੀ ਸੌਂਪੀ। ਕੁਝ ਹੀ ਦਿਨਾਂ ਬਾਅਦ ਬੇਅਰਨ ਆਪਣੀ
ਪਤਨੀ ਅਤੇ ਬੇਟੀ ਨਾਲ ਇੱਕ ਸੜਕ ਹਾਦਸੇ ਵਿੱਚ ਮਾਰਿਆ ਗਿਆ। ਉਸ ਦੀ ਰਿਪੋਰਟ ਦਾ ਅਜੇ ਤਕ ਕੋਈ
ਅਤਾ-ਪਤਾ ਨਹੀਂ ਲੱਗ ਸਕਿਆ ਜੋ ‘ਗੁੰਮ ਹੋਈ’ ਕਰਾਰ ਦਿੱਤੀ ਜਾਂਦੀ
ਹੈ। ਇਸ ਤੋਂ ਬਾਅਦ ਵੀ ਅਪੋਲੋ ਪ੍ਰੋਜੈਕਟ ਜਾਰੀ ਰਿਹਾ ਅਤੇ ਨਾਲ ਹੀ ਜਾਰੀ ਰਿਹਾ ਅਣਿਆਈਆਂ ਮੌਤਾਂ
ਦਾ ਸਿਲਸਿਲਾ ਵੀ। 1964 ਤੋਂ 1967 ਤਕ ਦਸ ਪੁਲਾੜ
ਯਾਤਰੀ ਅਜੀਬੋ-ਗਰੀਬ ਹਾਦਸਿਆਂ ਵਿੱਚ ਆਪਣੀ ਜਾਨ ਤੋਂ ਹੱਥ ਧੋ ਬੈਠੇ। ਇਹ ਨਾਸਾ ਦੇ ਕੋਰ ਪੁਲਾੜ
ਗਰੁੱਪ ਦਾ 50 ਫ਼ੀਸਦੀ ਹੈ। ਜਿਸ
ਨੇ ਵੀ ਨਾਸਾ ਦੀ ਪੋਲ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਉਸ ਦੀ ਜੀਵਨ ਲੀਲਾ ਹੀ ਖ਼ਤਮ ਕਰ ਦਿੱਤੀ ਗਈ।
ਇੱਕ ਹੋਰ ਸਵਾਲ ਜੋ ਵਾਰ-ਵਾਰ
ਦਿਮਾਗ਼ ਨੂੰ ਪ੍ਰੇਸ਼ਾਨ ਕਰਦਾ ਹੈ ਕਿ 1972 ਤੋਂ ਲੈ ਕੇ ਹੁਣ ਤੱਕ ਵਿਗਿਆਨ ਬਹੁਤ ਤਰੱਕੀ ਕਰ ਚੁੱਕਿਆ ਹੈ। ਇਸ ਦੇ
ਬਾਵਜੂਦ 1972 ਤੋਂ ਬਾਅਦ ਹੁਣ
ਤੱਕ ਕੋਈ ਚੰਨ ਯਾਤਰਾ ਕਿਉਂ ਨਹੀਂ ਹੋਈ। ਜੇ ਉਸ ਸਮੇਂ ਨੀਲ ਆਰਮਸਟਰਾਂਗ ਚੰਨ ’ਤੇ ਪਹੁੰਚ ਗਿਆ ਸੀ
ਤਾਂ ਹੁਣ ਤਕ ਤਾਂ ਵਿਗਿਆਨੀਆਂ ਨੇ ਚੰਨ ’ਤੇ ਕਾਲੋਨੀਆਂ ਵਸਾ ਕੇ ਕਾਫ਼ੀ ਵਿਅਕਤੀ ਉੱਥੇ ਭੇਜ ਦੇਣੇ ਸਨ। ਇਸ ਤੋਂ
ਇਲਾਵਾ ਇਸ ਖੇਤਰ ਵਿੱਚ ਹੋਰ ਵੀ ਕਾਫ਼ੀ ਕੁਝ ਕਰ ਵਿਖਾਉਣਾ ਸੀ।
ਇਹ ਤੱਥ ਵੀ ਹੈਰਾਨੀ ਭਰਿਆ ਹੈ
ਕਿ ਅੱਜ-ਕੱਲ੍ਹ ਮੀਡੀਆ ਖੂਹ ਵਿੱਚ ਡਿੱਗੇ ਬੱਚੇ ਦਾ ਵੀ ਦੋ-ਦੋ ਦਿਨ ਲਗਾਤਾਰ ਸਿੱਧਾ ਪ੍ਰਸਾਰਨ
ਕਰਦਾ ਹੈ, ਛੋਟੇ-ਛੋਟੇ
ਵਿਗਿਆਨੀਆਂ ਦੇ ਯੂਨੀਵਰਸਿਟੀਆਂ ਵਿੱਚ ਅਨੇਕਾਂ ਲੈਕਚਰ ਅਤੇ ਟੀ.ਵੀ. ’ਤੇ ਸ਼ੋਅ ਹੁੰਦੇ ਹਨ, ਉਨ੍ਹਾਂ ਬਾਰੇ
ਕਿਤਾਬਾਂ ਲਿਖੀਆਂ ਜਾਂਦੀਆਂ ਹਨ,
ਟਾਕ ਸ਼ੋਅ ਪ੍ਰਸਾਰਤ
ਹੁੰਦੇ ਹਨ ਪਰ ਨੀਲ ਆਰਮਸਟਰਾਂਗ ਦੀ ਕੋਈ ਇੰਟਰਵਿਊ, ਟੀ.ਵੀ. ਟਾਕ ਜਾਂ ਸੈਮੀਨਾਰ, ਲੈਕਚਰ ਆਦਿ ਹੋਣ ਬਾਰੇ ਕਦੇ ਕੋਈ ਖੁਲਾਸਾ ਨਹੀਂ ਹੋਇਆ। ਕਿਤੇ ਉਸ ਨੂੰ
ਜਾਣ-ਬੁੱਝ ਕੇ ਹੀ ਗੁੰਮਨਾਮੀ ਦੀ ਜ਼ਿੰਦਗੀ ’ਚ ਰਹਿਣ ਲਈ ਮਜਬੂਰ ਤਾਂ ਨਹੀਂ ਕੀਤਾ ਗਿਆ? ਹੋਰ ਤਾਂ ਹੋਰ
ਅਮਰੀਕੀਆਂ ਨੇ ਕਦੇ ਮਨੁੱਖ ਦੇ ਚੰਨ ’ਤੇ ਪੈਰ ਧਰਨ ਦੇ ਦਿਨ ਦੀ ਵਰ੍ਹੇਗੰਢ ਵੀ ਨਹੀਂ ਮਨਾਈ ਜਦੋਂਕਿ 9/11 ਅਤੇ ਹਿਰੋਸ਼ਿਮਾ
ਵਰਗੇ ਅਨੇਕਾਂ ਦਿਹਾੜੇ ਕੌਮਾਂਤਰੀ ਪੱਧਰ ’ਤੇ ਮਨਾਏ ਜਾਂਦੇ ਹਨ।
ਜੇ ਇਹ ‘ਅਪੋਲੋ ਹੌਕਸ’ ਸੱਚ ਹੈ ਤਾਂ ‘ਅਪੋਲੋ-99’ 40 ਅਰਬ ਡਾਲਰ ਨਾਲ
ਬਣਾਈ ਗਈ ਹੁਣ ਤਕ ਦੀ ਸਭ ਤੋਂ ਮਹਿੰਗੀ ਫ਼ਿਲਮ ਸੀ, ਜਿਸ ਦੀ ਸ਼ੂਟਿੰਗ ਅਮਰੀਕਾ ਦੇ ਨੇਵਾਦਾ ਰੇਗਿਸਤਾਨ ਵਿੱਚ ਸਥਿਤ ਏਰੀਆ 51 ਵਿੱਚ ਹੋਈ ਜਿਸ
ਵਿੱਚ ਨੀਲ ਆਰਮਸਟਰਾਂਗ ਅਤੇ ਐਡਵਿਨ ਐਲਡਰਿਨ ਨੇ ਮੁੱਖ ਭੂਮਿਕਾ ਨਿਭਾਈ ਅਤੇ ਇਸ ਫ਼ਿਲਮ ਦਾ
ਡਾਇਰੈਕਟਰ ਨਾਸਾ ਅਤੇ ਨਿਰਮਾਤਾ ਯੂਨਾਈਟਿਡ ਸਟੇਟਸ ਆਫ਼ ਅਮਰੀਕਾ ਸੀ।
ਡਾ.ਗਗਨਦੀਪ ਸਿੰਘ,
ਮੋਬਾਈਲ: 76960-97115
No comments:
Post a Comment